ਮਨੂੰ ਵਾਟਿਕਾ ਦੀ ਸਰਵਾਇਵਲ ਨੇ ਆਰਟਸ ਵਿੱਚੋਂ 99.3 ਫੀਸਦੀ ਅੰਕ ਪ੍ਰਾਪਤ ਕਰਕੇ ਕੀਤਾ ਸੂਬੇ ਵਿੱਚੋਂ ਦੂਸਰਾ ਸਥਾਨ ਹਾਸਲ

0
96

ਬੁਢਲਾਡਾ 21, ਜੁਲਾਈ(  (ਸਾਰਾ ਯਹਾ, ਅਮਨ ਮਹਿਤਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਕਲਾਸ ਦੇ ਨਤੀਜੇ ਵਿੱਚ ਸਥਾਨਕ ਮਨੂੰ ਵਾਟੀਕਾ ਸਕੂਲ ਦੀ ਆਰਟਸ ਗਰੁੱਪ ਦੀ ਵਿਿਦਆਰਥਣ ਸਰਵਾਇਵਲ ਨੇ ਪੰਜਾਬ ਭਰ ਵਿੱਚੋਂ 99.3 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਜੇ ਤੱਕ ਮੈਰੀਟ ਸੂਚੀ ਜਾਰੀ ਨਹੀਂ ਕੀਤੀ ਗਈ। ਸਕੂਲ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸਰਵਾਇਵਲ ਨੇ ਪੰਜਾਬ ਭਰ ਵਿੱਚੋਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਸਮੇਤ ਜਿਲ੍ਹੇ ਦਾ ਨਾਮ ਪੂਰੇ ਸੂਬੇ ਭਰ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲ ਦੇ ਲਗਭਗ 40 ਤੋਂ ਵੱਧ ਵਿਿਦਆਰਥੀਆ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾ ਦੱਸਿਆ ਕਿ ਆਰਟਸ ਗਰੁੱਪ ਵਿੱਚ ਮਨਪ੍ਰੀਤ ਕੌਰ 97.5, ਮੋਹਨ ਸਿੰਘ 95.7, ਦੀਪਾਂਸ਼ੂ ਗੋਇਲ 95.6, ਪ੍ਰਿਤਪਾਲ ਕੌਰ 95.3, ਫਤਹਿਜੀਤ ਸਿੰਘ 95.3, ਅਤੇ ਨਾਨ ਮੈਡੀਕਲ ਵਿੱਚੋਂ ਬੀਨੂੰ 97.7, ਲਵਪ੍ਰੀਤ ਕੌਰ 96.4, ਜਸਕਰਨਪ੍ਰੀਤ ਕੌਰ 94.9, ਜਸਪ੍ਰੀਤ ਕੌਰ 94.2, ਰਮਨਦੀਪ ਕੌਰ 94, ਜਾਸਿਕਾ 93.1, ਰਮਨਦੀਪ ਕੌਰ 93.1, ਮਿਿਲੰਡ ਸਿੰਗਲਾ 93.1, ਰਜਿੰਦਰ ਸਿੰਘ 93.1, ਅਰਸ਼ਜੋਤ ਕੌਰ 92.2, ਸੁਮਨਪ੍ਰੀਤ ਕੌਰ 92.2, ਅਮਨਦੀਪ ਕੌਰ 91.8, ਦੀਆ ਰਾਣੀ 90.2, ਪ੍ਰਿੰਕਾ ਰਾਣੀ 90.2, ਜਗਦੀਪ ਸਿੰਘ 90.2, ਸਮਾਇਲ ਮਿੱਤਲ 90, ਮੈਡੀਕਲ ਵਿੱਚੋਂ ਕੋਮਲਪ੍ਰੀਤ ਕੌਰ 96, ਖੁਸ਼ਪ੍ਰੀਤ ਕੌਰ 90.4, ਕਮਰਸ ਵਿੱਚੋਂ ਅਰਸ਼ਦੀਪ ਕੌਰ 91.5 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਦੇ ਨਾਲ ਨਾਲ ਖੇਡਾਂ ਅਤੇ ਹੋਰ ਐਕਟੀਵੀਟੀਆਂ ਵਿੱਚ ਪ੍ਰਥਮ ਸਥਾਨ ਹਾਸਲ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ ਬੀ ਐਸ ਸੀ ਬੋਰਡ ਵੱਲੋਂ ਐਲਾਨੇ 10ਵੀ ਅਤੇ 12ਵੀਂ ਦੇ ਨਤੀਜਿਆ ਵਿੱਚ ਸਕੂਲ ਦੇ ਵਿਿਦਆਰਥੀਆ ਨੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ। ਉਨ੍ਹਾਂ ਸਮੂਹ ਸਕੂਲ ਸਟਾਫ ਅਤੇ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਹਲਕੇ ਦੇ ਹੋਰਨਾ ਸਕੂਲਾ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। 

LEAVE A REPLY

Please enter your comment!
Please enter your name here