ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨੇ ਕਿਸਾਨਾਂ ਦੇ ਅਰਮਾਨ ਡੋਬੇ

0
49

ਬੁਢਲਾਡਾ, 21 ਜੁਲਾਈ (ਸਾਰਾ ਯਹਾ,ਅਮਨ ਮਹਿਤਾ) :ਸਾਉਣ ਮਹੀਨੇ ਦੀ ਪਹਿਲੀ ਬਰਸਾਤ ਜਿੱਥੇ ਫਸਲਾਂ ਲਈ ਵਰਦਾਨ ਬਣਕੇ ਆਈ, ਉੱਥੇ ਹੀ ਨੀਵੀਂ ਜਮੀਨ ਵਾਲੇ ਕਿਸਾਨਾਂ ਦੇ ਅਰਮਾਨ ਡੋਬ ਗਈ ਹੈ। ਜਿਸ ਕਾਰਨ ਕਿਸਾਨਾਂ ਦੀ ਜਾਨ ਤੇ ਬਣ ਗਈ ਹੈ। ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਜਿਵੇ ਬੀਰੋਕੇ ਖੁਰਦ, ਹਸਨਪੁਰ, ਬੋੜਾਵਾਲ, ਗੁਰਨੇ ਕਲਾਂ, ਅਹਿਮਦਪੁਰ ਆਦਿ ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਗਈ ਹੈ। ਗੁਰਨੇ ਕਲਾ ਦੇ ਕਿਸਾਨ ਭੁਪਿੰਦਰ ਸਿੰਘ, ਗੁਰਲਾਭ ਸਿੰਘ, ਕਰਮਪਾਲ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦਾ 80^90 ਏਕੜ ਝੋਨੇ ਦੀ ਫਸਲ ਪਿੰਡ ਹਸਨਪੁਰ ਦੇ ਕਿਸਾਨ ਜਰਨੈਲ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦਾ 100 ਏਕੜ ਰਕਬਾ ਪਿੰਡ ਬੋੜਾਵਾਲ ਦੇ ਸਰਪੰਚ ਗੁਰਮੇਲ ਸਿੰਘ ਤੇ ਰਲਦੂ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਿਸਾਨਾਂ ਦਾ ਘੱਟੋ ਘੱਟ 200 ਏਕੜ ਰਕਬਾ ਮੀਂਹ ਦੀ ਮਾਰ ਹੇਠ ਹੈ। ਗੁਰਨੇ ਖੁਰਦ ਦੇ ਸਰਪੰਚ ਗੁਰਸੰਗਤ ਸਿੰਘ ਨੇ ਕਿਹਾ ਕਿ ਜੋ ਬੁਢਲਾਡਾ ਤੋ ਭੀਖੀ ਰੋਡ ਨਵੀਂ ਸੜਕ ਬਣਾਕੇ ਇਸ ਦੀਆਂ ਦੋਨੋਂ ਸਾਈਡਾਂ ਤੇ ਪੱਕੇ ਖਾਲ ਬਣਾਏ ਗਏ ਹਨ ਇਸ ਕਾਰਨ ਇਸ ਰੋਡ ਤੋਂ ਜੋ ਗੁਰੂ ਨਾਨਕ ਕਾਲਜ ਨੂੰ ਰੋਡ ਜਾਦਾ ਹੈ ਉਨ੍ਹਾਂ ਕੈਚੀਆਂ ਤੱਕ ਦਾ ਪਾਣੀ ਖਾਲਾ ਰਾਹੀਂ ਆ ਕੇ ਸਾਡੇ ਰਕਬੇ ਤੱਕ ਮਾਰ ਕਰ ਗਿਆ ਹੈ ਜਿਸ ਕਾਰਨ ਸਾਡੇ ਪਿੰਡ ਵਿਚ ਬਹੁਤ ਜਿਆਦਾ ਰਕਬੇ ਵਿਚ ਬਾਰਸ ਦਾ ਪਾਣੀ ਜਮ੍ਹਾ ਹੋ ਗਿਆ ਹੈ। ਕਿਸਾਨਾਂ ਦਾ ਝੋਨਾ ਡੁੱਬਿਆ ਹੋਇਆਂ ਹੈ। ਜਿਸ ਕਾਰਨ ਕਿਸਾਨਾਂ ਨੂੰ ਹੁਣ ਇਸ ਗੱਲ ਦਾ ਫਿਕਰ ਖਾ ਰਿਹਾ ਹੈ ਕਿ ਉਹ ਆਪਣਾ ਜੀਵਨ ਨਿਰਵਾਹ ਕਿਵੇ ਕਰਨਗੇ। ਬਹੁਤ ਸਾਰੇ ਕਿਸਾਨਾਂ ਨੇ ਠੇਕੇ ਤੇ ਜਮੀਨ ਲੈ ਕੇ ਫਸਲ ਬੀਜੀ ਹੋਈ ਹੈ। ਜੋ ਹੁਣ ਬਰਸਾਤ ਦੇ ਪਾਣੀ ਵਿਚ ਡੁੱਬੀ ਹੋਈ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ, ਨਛੱਤਰ ਸਿੰਘ ਅਹਿਮਦਪੁਰ ਨੇ ਪੰਜਾਬ ਸਰਕਾਰ ਤੋਂ ਕਿਸਾਨ ਦੀ ਬਰਸਾਤ ਦੇ ਪਾਣੀ ਵਿੱਚ ਡੁੱਬੀ ਫਸਲ ਦੀ ਗਿਰਦਾਵਰੀ ਕਰਵਾਕੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here