ਸਰਦੂਲਗੜ੍ਹ 20 ਜੁਲਾਈ (ਸਾਰਾ ਯਹਾ, ਬਲਜੀਤ ਸਿੰਘ) ਆਮ ਆਦਮੀ ਪਾਰਟੀ ਵੱਲੋ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋ ਅੱਜ ਅੈਸ.ਡੀ.ਅੈਮ. ਸਰਦੂਲਗੜ੍ਹ ਨੂੰ ਮੰਗ ਪੱਤਰ ਦੇਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਸ਼ਾਂ ਤੇ ਮਜਦੂਰ ਕਾਨੂੰਨ ਸੋਧਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਹਲਕਾ ਇੰਚਾਰਜ ਸਰਦੂਲਗੜ੍ਹ ਸੁਖਵਿੰਦਰ ਸਿੰਘ ਭੋਲਾ ਮਾਨ ਦੀ ਅਗਵਾਈ ਚ ਵੱਖ-ਵੱਖ ਪਿੰਡਾਂ ਤੋਂ ਆਏ ਆਪ ਵਰਕਰਾਂ ਵੱਲੋ ਸਰਦੂਲਗੜ੍ਹ ਪਹੁੰਚਕੇ ਆਨਲਾਇਨ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਖਿਲਾਫ ਨਹਾਰੇਬਾਜੀ ਕਰਦਿਆ ਕਿਹਾ ਕਿ ਤਾਲਾਬੰਦੀ ਦੌਰਾਨ ਕੇਂਦਰ ਸਰਕਾਰ ਨੇ ਕਿਸਾਨ, ਮਜਦੂਰ, ਆੜਤੀਏ ਅਤੇ ਛੋਟੇ ਦੁਕਾਨਦਾਰਾ ਦੇ ਵਿਰੋਧ ਚ ਆਰਡੀਨੈੱਸ ਤੇ ਕਾਨੂੰਨੀ ਸੋਧਾਂ ਜਾਰੀ ਕਰਕੇ ਵੱਡੀਆਂ ਕੰਪਨੀਆਂ ਤੇ ਅਮੀਰ ਘਰਾਣਿਆਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਇਹ ਸੋਧਾਂ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਸਰਬਜੀਤ ਸਿੰਘ ਜਵਾਰਕੇ, ਬਲਵਿੰਦਰ ਰਤਨਗੜੀਆ, ਹਰਦੇਵ ਉੱਲਕ, ਸੁਖਦੇਵ ਅਹਾਲੂਪੁਰ, ਅਮਨ ਮਾਨਸਾਹੀਆ, ਰਾਕੇਸ ਫੱਤਾ ਆਦਿ ਹਾਜਰ ਸਨ।