ਬੁਢਲਾਡਾ 19 ਜੁਲਾਈ( (ਸਾਰਾ ਯਹਾ,ਅਮਨ ਮਹਿਤਾ ): ਪ੍ਰਾਇਮਰੀ ਕਾਡਰ ਮੁੱਖ ਅਧਿਆਪਕ, ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਅਹਿਮ ਮੀਟਿੰਗ ਜੂਮ ਐਪ ਤੇ ਹੋਈ । ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕ ਦੀ ਨਵੀਆਂ ਭਰਤੀਆਂ ਵਿੱਚ ਯੋਗਤਾ ਮਾਸਟਰ ਕਾਡਰ ਅਧਿਆਪਕ ਦੇ ਬਰਾਬਰ ਦੀ ਯੋਗਤਾ ਹੈ ਤਾਂ ਤਨਖਾਹ ਸਕੇਲ ਪ੍ਰਾਇਮਰੀ ਅਧਿਆਪਕਾ ਦਾ ਮਾਸਟਰ ਕਾਡਰ ਦੇ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਮੁੱਖ ਅਧਿਆਪਕ ਦਾ ਤਨਖਾਹ ਸਕੇਲ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਬਰਾਬਰ ਅਤੇ ਕੇਂਦਰ ਮੁੱਖ ਅਧਿਆਪਕਾ ਤਨਖਾਹ ਸਕੇਲ ਪ੍ਰਿੰਸੀਪਲ ਦੇ ਬਰਾਬਰ ਰੱਖਣ ਦੀ ਮੰਗ ਰੱਖੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਉਪ ਪ੍ਰਧਾਨ ਰਗਵਿੰਦਰ ਧੂਲਕਾ ਨੇ ਅਧਿਆਪਕਾਂ ਦੀਆਂ ਬਦਲੀਆਂ ਅਤੇ ਮੁੱਖ ਅਧਿਆਪਕਾਂ ਦੀਆਂ ਸਮੱਸਿਆਵਾਂ ਦੀ ਗੱਲ ਰੱਖੀ । ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਵੱਲੋਂ ਅਧਿਆਪਕਾਂ ਦਾ ਪਰਖ ਕਾਲ ਅਧਿਆਪਕਾਂ ਦੇ ਪੇ ਸਕੇਲ ਅਧਿਆਪਕਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ਗੱਲਬਾਤ ਰੱਖੀ ਅਤੇ ਮੁੱਖ ਅਧਿਆਪਕਾਂ ਦੀਆਂ ਬੀ ਐਲ ਓ ਡਿਊਟੀਆ ਕੱਟਣ ਦੀ ਗੱਲ ਰੱਖੀ । ਮੀਟਿੰਗ ਨੂੰ ਸੂਬਾ ਉਪ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਪੰਜਾਬ ਭਰ ਵਿੱਚ ਮੰਗ ਪੱਤਰ ਦੇਣ ਉਪਰੰਤ ਪੰਜਾਬ ਦੀ ਕੈਬਨਿਟ ਸਬ ਕਮੇਟੀ ਵੱਲੋਂ ਛੇਵੇਂ ਪੇ ਕਮਿਸ਼ਨ ਨੂੰ ਕੇਂਦਰ ਨਾਲ ਜੋੜਨ ਦੇ ਜੋ ਪੱਤਰ ਜਾਰੀ ਹੋਏ ਹਨ ਉਨ੍ਹਾਂ ਪੱਤਰਾਂ ਦੀਆਂ ਕਾਪੀਆਂ ਸਾੜਨ ਅਤੇ ਵਿਰੋਧ ਕਰਨ ਦੀ ਗੱਲ ਰੱਖੀ ।ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਭਗਵੰਤ ਭਟੇਜਾ ਨੇ ਕਿਹਾ ਕਿ ਵੱਖ ਵੱਖ ਜ਼ਿਲ੍ਹੇ ਵਿੱਚ ਰਹਿੰਦੀਆਂ ਹੈੱਡ ਟੀਚਰ ,ਸੈਂਟਰ ਹੈਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰ ਦੀਆਂ ਤਰੱਕੀਆਂ ਨੂੰ ਸਮਾਂਬੱਧ ਕਰਵਾਉਣ ਲਈ ਡੀ ਪੀ ਆਈ ਅਤੇ ਸਿੱਖਿਆ ਸਕੱਤਰ ਨੂੰ ਨੋਡਲ ਅਫਸਰਾਂ ਰਾਹੀਂ ਮੰਗ ਪੱਤਰ ਭੇਜੇ ਜਾਣ ਉਹਨਾਂ ਜਥੇਬੰਦੀ ਦੇ ਢਾਚੇ ਬਾਰੇ ਵੀ ਗੱਲਬਾਤ ਕੀਤੀ ।ਮੀਟਿੰਗ ਨੂੰ ਬਲਵਿੰਦਰ ਸਿੰਘ ‘ਅਮਨਦੀਪ ਸਿੰਘ ਸਿੱਧੂ ਪਾਤੜਾਂ,ਮਨਜੀਤ ਸਿੰਘ ,ਗੁਰਦੀਪ ਸਿੰਘ ,ਰਾਮਪਾਲ ਸਿੰਘ ,ਜੋਗਿੰਦਰ ਲਾਲੀ,ਹੰਸ ਰਾਜ ਆਦਿ ਸਾਥੀਆਂ ਨੇ ਸੰਬੋਧਨ ਕੀਤਾ ਮੀਟਿੰਗ ਵਿੱਚ 82 ਦੇ ਕਰੀਬ ਸਾਥੀਆਂ ਨੇ ਭਾਗ ਲਿਆ। ਅਖੀਰ ਤੇ ਗੱਲਬਾਤ ਕਰਦਿਆਂ ਸੂਬਾ ਉਪ ਪ੍ਰਧਾਨ ਰਗਵਿੰਦਰ ਧੂਲਕਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਸਤਾਰਾਂ ਜ਼ਿਲ੍ਹਿਆਂ ਵਿੱਚ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪੰਜ ਜ਼ਿਲ੍ਹਿਆਂ ਵਿੱਚ ਮੰਗ ਪੱਤਰ ਸੋਮਵਾਰ ਨੂੰ ਦੇਣ ਸਬੰਧੀ ਵੱਖ ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇਨ੍ਹਾਂ ਮੰਗ ਪੱਤਰਾਂ ਤੋਂ ਬਾਅਦ ਜਥੇਬੰਦੀ ਪੰਜਾਬ ਪੱਧਰੀ ਆਪਣੀ ਇੱਕ ਮੀਟਿੰਗ ਕਰਨ ਤੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ ।