ਵਿਜੀਲੈਂਸ ਬਿਊਰੋ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਭਰਤੀ ਘੁਟਾਲੇ ਦੇ ਦੋਸ਼ੀ ਨੂੰ ਕੀਤਾ ਕਾਬੂ

0
65

ਚੰਡੀਗੜ•,  17 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਰਾਜ ਵਿਜੀਲੈਂਸ ਬਿਊਰੋ ਨੇ ਸਾਲ 2013 ਦੌਰਾਨ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵਿੱਚ ‘ਕਰਾਫਟ ਇੰਸਟ੍ਰਕਟਰਾਂ’ ਦੀ ਅਸਾਮੀ ਸਬੰਧੀ  ਹੋਈ ਭਰਤੀ ਦੇ ਘੁਟਾਲੇ ਵਿੱਚ ਸ਼ਾਮਲ ਦੋਸ਼ੀ ਪਰਮਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ  ਦੇ ਬੁਲਾਰੇ ਨੇ ਦੱਸਿਆ

ਉਕਤ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸਾਂ ‘ਤੇ ਕੀਤੀ ਗਈ ਸੀ।

ਪੁੱਛਗਿੱਛ ਦੌਰਾਨ ਬਿਊਰੋ ਨੇ ਮੁਲਜਮ ਪਰਮਵੀਰ ਸਿੰਘ ਜੋ ਤਕਨੀਕੀ ਸਿੱਖਿਆ ਵਿਭਾਗ ਦਾ ਕਰਮਚਾਰੀ ਸੀ, ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਉਕਤ ਦੀ ਭਾਲ ਲਈ ਨੋਟਿਸ (ਲੁੱਕ ਆਊਟ ਸਰਕੂਲਰ) ਵੀ ਜਾਰੀ ਕੀਤਾ।

ਉਨਾਂ ਅੱਗੇ ਦੱਸਿਆ ਕਿ ਵਿਜੀਲੈਂਸ ਨੇ ਪਰਮਵੀਰ ਸਿੰਘ ਨੂੰ 15.07.2020 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ। ਜਾਂਚ ਦੌਰਾਨ, ਪਰਮਵੀਰ ਸਿੰਘ ਦੇ ਬਿਆਨਾਂ ਤੋਂ ਕੁਝ ਮਹੱਤਵਪੂਰਨ ਸੁਰਾਗ਼ ਪ੍ਰਾਪਤ ਹੋਏ ਹਨ ਜਿਸਦੇ ਨਾਲ ਅਗਲੇਰੀ ਜਾਂਚ ਜਾਰੀ ਹੈ।

————-

LEAVE A REPLY

Please enter your comment!
Please enter your name here