ਫ਼ਰੀਦਕੋਟ 16 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) ਪੰਜਾਬ ਕਾਲਮਨਵੀਸ ਪੱਤਰਕਾਰ ਮੰਚ (ਰਜਿ) ਵਲੋ ਮੰਚ ਦੀਆਂ ਸਰਗਰਮੀਆਂ ਬਾਰੇ ਮੀਡੀਆ ਨਾਲ ਰਾਬਤਾ ਕਾਇਮ ਰੱਖਣ ਲਈ ਵਖ ਵਖ ਖਿੱਤਿਆਂ ਲਈ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਵਲੋ ਜਾਰੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਖੇਤਰ ਦੀ ਜੁੰਮੇਵਾਰੀ ਮੀਡੀਆ ਤੇ ਟਰੇਡ ਯੂਨੀਅਨ ਹਲਕਿਆਂ ਦੀ ਜਾਣੀ ਪਛਾਣੀ ਸ਼ਖਸੀਅਤ ਸੁਰਿੰਦਰ ਮਚਾਕੀ ਨੂੰ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਮਚਾਕੀ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਚ ਸੇਵਾ ਨਿਭਾਉਣ ਦੇ ਨਾਲ ਨਾਲ ਵਿਭਾਗੀ ਜਥੇਬੰਦੀ ਤੋ ਇਲਾਵਾ ਸਾਂਝੀ ਜਥੇਬੰਦੀ ਚ ਵੀ ਸਰਗਰਮ ਰਹੇ। ਇਸ ਦੌਰਾਨ ਉਹ ਟਰੇਡ ਯੂਨੀਅਨ, ਸਿਹਤ ,ਵਾਤਾਵਰਨ ਆਰਥਕ ਤੇ ਰਾਜਨੀਤਕ ਮਸਲਿਆਂ ਬਾਰੇ ਵਖ ਵਖ ਅਖਬਾਰਾਂ, ਰਸਾਲਿਆਂ ਚ ਆਰਟੀਕਲ, ਫੀਚਰ ਲਿਖਦੇ ਰਹੇ ਹਨ। ਵਿਭਾਗੀ ਸੇਵਾ ਮੁਕਤੀ ਤੋ ਬਾਅਦ ਵੀ ਉਹ ਇਨ੍ਹਾਂ ਖੇਤਰਾਂ ਚ ਸਰਗਰਮ ਹਨ । ਨਾਲ ਹੀ ਉਹ ਵਖ ਵਖ ਵੈੱਬ ਰੇਡੀਓ ‘ਤੇ ਸਮਕਾਲੀ ਮਸਲਿਆਂ ਬਾਰੇ ਵਿਚਾਰਕ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।