ਜਲ ਸਰੋਤ ਵਿਭਾਗ ਚੋ ਮੁਲਾਜ਼ਮਾਂ ਦੀ ਹਜ਼ਾਰਾ ਅਸਾਮੀਆਂ ਖ਼ਤਮ ਕਰਨ ਦਾ ਮੁਲਾਜ਼ਮ ਫੈਡਰੇਸ਼ਨ ਵਲੋ ਵਿਰੋਧ

0
47

ਫ਼ਰੀਦਕੋਟ 16 ਜੁਲਾਈ (ਸਾਰਾ ਯਹਾ/ਸੁਰਿੰਦਰ ਮਚਾਕੀ) ਪੰਜਾਬ ਮੰਤਰੀ ਸਮੰਡਲ ਵੱਲੋਂ ਪੁਨਰਗਠਨ ਯੋਜਨਾ ਤਹਿਤ ਜਲ ਸਰੋਤ ਵਿਭਾਗ ਵਿੱਚੋ ਮੁਲਾਜ਼ਮਾਂ ਦੀਆਂ 8657 ਅਸਾਮੀਆਂ ਖ਼ਤਮ ਕਰਨ ਅਤੇ ਪੰਜਾਬ ਪੁਲਿਸ ਵਿੱਚ ਹੋਰ ਭਰਤੀ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਜਲ ਸਰੋਤ ਵਿਭਾਗ ਚ ਮੁਲਾਜਮਾਂ ਦੀਆਂ 24263 ਮਨਜ਼ੂਰ ਅਸਾਮੀਆਂ ਘਟਕੇ 15606 ਰਹਿ ਗਈਆਂ ਹਨ।ਪੁਲੀਸ ਦੀ ਤਕਨੀਕੀ ਜਾਂਚ ਪੜਤਾਲ ਨੂੰ ਮਜਬੂਤ ਕਰਨ ਲਈ ਸਾਦੇ ਕੱਪੜਿਆਂ ਵਾਲੀ ਪੁਲੀਸ ਦੀ ਭਾਰਤੀ ਕੀਤੀ ਜਾਏਗੀ। ਪੰਜਾਬ ਦੀ ਵਿੱਤੀ ਹਾਲਤ ਨੂੰ ਲੀਹਾਂ ‘ਤੇ ਲਿਆਉਣ ਲਈ ਕੇ.ਆਰ.ਲਖਨਪਾਲ ਕਮੇਟੀ ਦੀਆਂ ਲੋਕਾਂ ਸਿਰ ਵਾਧੂ ਵਿੱਤੀ ਬੋਝ ਪਾਉਣ ਵਾਲੀਆਂ ਸਿਫਾਰਸ਼ਾਂ ਤੇਜ਼ੀ ਨਾਲ ਲਾਗੂ ਕਰਨ , ਤਨਖਾਹ ਕਮਿਸ਼ਨ ਦੀ ਰਿਪੋਰਟ 6 ਮਹੀਨੇ ਲਈ ਅੱਗੇ ਪਾਉਣ,ਕੱਚੇ ਅਤੇ ਠੇਕਾ,ਆਊਟ ਸੋਰਸਿਜ਼, ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜਮ ਭਲਾਈ ਐਕਟ-2016 ਤੋੜ ਕੇ ਨਵਾਂ ਐਕਟ ਬਣਾਉਣ ਦੇ ਨਾਂ ‘ਤੇ 5 ਮੈਂਬਰੀ ਮੰਤਰੀ ਮੰਡਲ ਦੀ ਕਮੇਟੀ ਦਾ ਗਠਨ ਕਰਨ,,ਕੋਵਿਡ-19 ਨਾਲ ਜੰਗ ਨੂੰ ਮਜਬੂਤ ਕਰਨ ਲਈ ਸਿਹਤ ਵਿਭਾਗ ਵਿੱਚ ਮੁਲਾਜ਼ਮਾਂ ਦੀ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ ਵਿੱਚ ਕਰਨ ਅਤੇ ਭਵਿੱਖ ਵਿੱਚ ਪੰਜਾਬ ਅਤੇ ਕੇਂਦਰ ਦੇ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਆਉਣ,ਅਤੇ ਕੇਂਦਰੀ ਤਨਖਾਹ ਢਾਂਚਾ ਪੰਜਾਬ ਦੇ ਮੁਲਾਜ਼ਮਾਂ ‘ਤੇ ਮੜਨ ਦੀਆਂ ਤਜਵੀਜ਼ਾਂ ਦਾ ਭਾਂਡਾ ਭਰਤੀ ਕਰਨ ਦੇ ਇਸ਼ਤਿਹਾਰ ਨਾਲ ਚੁਰਾਹੇ ਫੁੱਟਣ ਨਾਲ ਅਤੇ ਕੈਪਟਨ ਸਰਕਾਰ ਵੱਲੋਂ ਲੱਖਾਂ ਮੁਲਾਜ਼ਮਾਂ-ਪੈਨਸ਼ਨਰਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਵਾਅਦਾ ਖਿਲਾਫੀਆਂ ਨਾਲ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਪ੍ਰਮੁੱਖ ਆਗੂਆਂ ਸੱਜਣ ਸਿੰਘ, ਨਿਰਮਲ ਧਾਲੀਵਾਲ,ਦਰਸ਼ਨ ਸਿੰਘ ਲੁਬਾਣਾ,ਰਣਬੀਰ ਢਿੱਲੋਂ,ਜਗਦੀਸ਼ ਚਾਹਲ,ਚਰਨ ਸਿੰਘ ਸਰਾਭਾ,ਰਣਜੀਤ ਸਿੰਘ ਰਾਣਵਾਂ,ਬਲਕਾਰ ਵਲਟੋਹਾ,ਗੁਰਮੇਲ ਮੈਲਡੇ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ-ਪੈਨਸ਼ਨਰਾਂ ਨਾਲ ਕੀਤੀਆਂ ਜਾ ਰਹੀਆਂ ਵਾਅਦਾ ਖਿਲਾਫੀਆਂ ਦਾ ਖਮਿਆਜ਼ਾ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ ।ਆਗੂਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਜੇਕਰ ਕੇਂਦਰੀ ਮੁਲਾਜ਼ਮਾਂ ਨਾਲੋਂ ਤਨਖਾਹਾਂ ਅਤੇ ਭੱਤੇ ਵੱਧ ਪ੍ਰਾਪਤ ਕਰ ਰਹੇ ਹਨ,ਤਾਂ ਉਹ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਪ੍ਤੀ ਬਿਠਾਈ ਅਫਸ਼ਰ ਅਨਾਮਲੀ ਕਮੇਟੀ ਵੱਲੋਂ ਦਿੱਤੇ ਸੁਝਾਵਾਂ ਨੂੰ ਵਾਚਣ ਉਪਰੰਤ 2011 ਵਿੱਚ ਡਾ.ਉਪਿੰਦਰਜੀਤ ਕੌਰ ਵਿੱਤ ਮੰਤਰੀ ਅਤੇ ਕੈਬਨਿਟ ਮੰਤਰੀਆਂ ਸ੍ਰੀ ਤੀਕਸ਼ਣ ਸੂਦ,ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਦੇ ਅਧਾਰਤ ਬਣੀ ਕੈਬਨਿਟ ਸਬ ਕਮੇਟੀ ਵੱਲੋਂ ਸਾਰੇ ਪੱਖਾਂ ਨੂੰ ਵਿਚਾਰਨ ਉਪਰੰਤ ਵੱਖੋ-ਵੱਖ ਕੈਟਾਗਿਰੀਆਂ ਦੇ ਸਿਫਾਰਸ਼ ਕੀਤੇ ਤਨਖਾਹ ਸਕੇਲਾਂ,ਪੇਅ ਬੈਂਡ ਅਤੇ ਗ੍ਰੇਡ ਪੇਅ 2011 ਵਿੱਚ ਮੁੜ ਸੋਧ ਕੇ ਲਾਗੂ ਕੀਤੇ ਸਨ। ਜਿਨਾਂ ਨੂੰ ਧਿਆਨ ਚ ਰੱਖਕੇ ਪੰਜਾਬ ਦੇ 6 ਵੇਂ ਤਨਖਾਹ ਕਮਿਸ਼ਨ ਨੂੰ ਸਿਫਾਰਸ਼ਾਂ ਕਰਨ ਲਈ ਕਿਹਾ ਜਾ ਰਿਹਾ ਹੈ। ਜਿਲ੍ਹਾ ਆਗੂ ਕੁਲਵੰਤ ਸਿੰਘ ਚਾਨੀ ਅਸ਼ੋਕ ਕੌਸ਼ਲ ਪ੍ਰੇਮ ਚਾਵਲਾ ਤੇ ਸੁਰਿੰਦਰ ਮਚਾਕੀ, ਸ਼ਿੰਦਰਪਾਲ ਸਿੰਘ ਢਿਲੋ ਇਕਬਾਲ ਸਿੰਘ ਰਣ ਸਿੰਘ ਵਾਲਾ ਨਛੱਤਰ ਭਾਣਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜਮਾਂ ਦੀਆਂ ਬਕਾਇਆ ਡੀ.ਏ.ਦੀਆਂ 4 ਕਿਸ਼ਤਾਂ ਅਤੇ 148 ਮਹੀਨਿਆਂ ਦੇ ਬਕਾਏ ਵੀ ਕੇਂਦਰ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹ ਵਿੱਚ ਇੱਕਸਾਰਤਾ ਲਿਆਉਣ ਦੀ ਕੋਝੀ ਚਾਲ ਤਹਿਤ ਹੀ ਦੱਬੀਂ ਬੈਠੀ ਹੈ।ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ/ਪੈਨਸ਼ਨਾਂ ਹੀ ਕੈਪਟਨ ਸਰਕਾਰ ਨੂੰ ਖਜ਼ਾਨੇ ‘ਤੇ ਬੋਝ ਲਗ ਰਹੀਆਂ ਹਨ , ਮੰਤਰੀਆਂ,ਵਿਧਾਇਕਾਂ ਦੀਆਂ ਬੇਲੋੜੀਆਂ ਤਨਖਾਹਾਂ 7-7 ਪੈਨਸ਼ਨਾਂ, ਭੱਤੇ ,ਕੋਠੀਆਂ,ਸਕਿਓਰਟੀਆਂ ਦੇ ਬੇ ਲੋੜੇ ਖਰਚੇ,ਅਤੇ ਸਰਮਾਏਦਾਰਾਂ ਅਤੇ ਵੱਡੇ ਜਾਗੀਰਦਾਰਾਂ ਵੱਖੋ ਵੱਡੀਆਂ ਰਿਆਇਤਾਂ ਨਾਲ ਕਰੋੜਾਂ ਚ ਲੱਗ ਰਿਹਾ ਚੂਨਾਂ ਨਜ਼ਰ ਨਹੀਂ ਆ ਰਿਹਾ।,ਕੋਵਿਡ-19 ਦੀਆਂ ਬੰਧਸਾਂ ਦਾ ਧਿਆਨ ਰੱਖਦਿਆਂ ਇਹ ਮਸਲੇ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਜਾਣਗੇ ਅਤੇ ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ” ਪਾਪਾਂ ਦੇ ਘੜਾ ਭੰਨ” ਰੋਸ ਪ੍ਰਦਰਸ਼ਨ 20 ਜੁਲਾਈ ਤੋ 24 ਜੁਲਾਈ ਤੱਕ 5-5 ਆਗੂਆਂ ਦੇ ਗਰੁੱਪ ਬਣਾਕੇ ਤਹਿਸੀਲਾਂ/ਬਲਾਕਾਂ ਚ ਵੱਖੋ-ਵੱਖ ਦਫਤਰਾਂ ਅੱਗੇ ਭੰਨੇ ਜਾਣਗੇ ਅਤੇ ਅਜ਼ਾਦੀ ਦਿਵਸ਼ ਤੱਕ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

LEAVE A REPLY

Please enter your comment!
Please enter your name here