ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਕਾਰਨ ਪੁਲਿਸ ਨੇ ਕੀਤੀ ਸਖਤੀ

0
341

ਬੁਢਲਾਡਾ 15, ਜੁਲਾਈ( (ਸਾਰਾ ਯਹਾ/ ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜਰ ਰੱਖਦਿਆਂ ਕਰੋਨਾਂ ਇਤਿਆਤ ਦੇ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੁ ਕਰਨ ਲਈ ਪੁਲਿਸ ਵੱਲੋਂ ਸ਼ਹਿਰ ਵਿੱਚ ਥਾਂ ਥਾਂ ਤੇ ਨਾਕਾਬੰਦੀ ਕਰਕੇ ਇਨ੍ਹਾਂ ਨਿਯਮਾ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਵੱਡੀ ਤਦਾਦ ਵਿੱਚ ਚਲਾਨ ਕੱਟੇ ਜਾ ਰਹੇ ਹਨ। ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਕਰੋਨਾਂ ਮਹਾਮਾਰੀ ਆਮ ਲੋਕਾਂ ਵਿੱਚ ਗ੍ਰਸਤ ਹੋਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਦੇ ਖਿਲਾਫ ਫਤਿਹ ਮਿਸ਼ਨ ਨੂੰ ਸਰ ਕਰਨ ਲਈ ਹਰ ਇੱਕ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਸਖਤੀ ਲੋਕਾਂ ਦੇ ਜੀਵਨ ਦੀ ਸੁਰੱਖਿਆ ਨੂੰ ਬਹਾਲ ਰੱਖਣਾ ਹੈ। ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਨਾਕਾਬੰਦੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਣ ਕੇ ਰੱਖਣ, ਇੱਕਠ ਨਾ ਕਰਨ, ਸੈਨੀਟਾਇਜ਼ਰ ਦੀ ਵਰਤੋਂ ਕਰਨ ਆਦਿ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਮੋਕੇ ਤੇ ਏ ਐਸ ਆਈ ਪਰਮਜੀਤ ਸਿੰਘ, ਏ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸਨ।

LEAVE A REPLY

Please enter your comment!
Please enter your name here