ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ ‘ਚ ਜਲਥਲ, ਦਿੱਲੀ ‘ਚ ਨਹੀਂ ਪਵੇਗਾ ਮੀਂਹ

0
191

ਨਵੀਂ ਦਿੱਲੀ 13 ਜੁਲਾਈ 2020  (ਸਾਰਾ ਯਹਾ/ਬਿਓਰੋ ਰਿਪੋਰਟ) : ਉੱਤਰ ਪੂਰਬੀ ਤੇ ਤੱਟੀ ਭਾਰਤ ਦੇ ਕਈ ਸੂਬਿਆਂ ‘ਚ ਐਤਵਾਰ ਭਾਰੀ ਬਾਰਸ਼ ਹੋਈ। ਹਰਿਆਣਾ ਤੇ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਨੇ ਜਲਥਲ ਕਰ ਦਿੱਤੀ। ਇਸ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੀ ਹੈ।

ਹਿਮਾਚਲ ਪ੍ਰਦੇਸ਼ ‘ਚ 13 ਤੋਂ 16 ਜੁਲਾਈ ਦਰਮਿਆਨ ਭਾਰੀ ਬਾਰਸ਼ ਕਾਰਨ ਖਤਰਨਾਕ ਚੇਤਾਵਨੀ ਯਾਨੀ ਯੈਲੋ ਅਲਰਟ ਕੀਤਾ ਗਿਆ ਹੈ ਪਰ ਇਸ ਦੌਰਾਨ ਦਿੱਲੀ ‘ਚ ਮੌਨਸੂਨ ਨੇ ਅਜੇ ਤਕ ਜ਼ੋਰ ਨਹੀਂ ਫੜ੍ਹਿਆ। ਭਾਰਤੀ ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਝੁਕਾਅ ਉੱਤਰ ਵੱਲ ਹੋਣ ਕਾਰਨ ਦਿੱਲੀ ‘ਚ ਅਗਲੇ ਸੱਤ ਦਿਨ ਘੱਟ ਬਾਰਸ਼ ਦੀ ਸੰਭਾਵਨਾ ਹੈ।

ਉਧਰ ਉੱਤਰ ਪੂਰਬੀ ਰਾਜਾਂ ਪੱਛਮੀ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ ‘ਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ‘ਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here