ਮਾਨਸਾ 13 ਜੁਲਾਈ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਮਾਨਸਾ ਦੀ ਜੰਮਪਲ ਮਸਹੂਰ ਪੰਜਾਬੀ ਗਾਇਕਾ ਹਮੇਸਾ ਸਭਿਆਚਾਰ ਗੀਤ ਗਾਉਣ ਵਾਲੀ ਅਨਮੋਲ ਗਗਨ ਮਾਨ ਅੱਜ ਆਮ ਆਦਮੀ ਪਾਰੀ ਦੇ ਵਿੱਚ ਸਾਮਲ ਹੋ ਗਏ ਹਨ।ਉਹਨਾ ਨੂੰ ਪਾਰਟੀ ਵਿੱਚ ਸਾਮਲ ਕਰਾਉਣ ਲਈ ਪੰਜਾਬ ਮਾਮਲਿਆ ਦੇ ਇੰਨਚਾਰਜ ਤੇ ਦਿਲੀ ਦੇ ਵਿਧਾਇਕ ਵਿਸ਼ੇਸ ਰੂਪ ਵਿੱਚ ਦਿਲੀ ਪਹੁੱਚੇ ।ਅਨਮੋਲ ਗਗਨ ਮਾਨ ਯੂਥ ਦਾ ਚਰਚਿਤ ਚਿਹਰਾ ਹੋਣ ਨਾਲ ਸਾਫ ਸੁਥਰੀ ਸਭਿਆਚਾਰਕ ਗੀਤਾ ਕਾਰਨ ਬਹੁਤ ਨਾਮਨਾ ਖੱਟਿਆ ,ਉਹਨਾ 14 ਸਾਲ ਦੀ ਉੱਮਰ ਵਿੱਚ ਵਰਲਡ ਫੋਕ ਡਾਂਸ ਪ੍ਰਤੀਯੋਗਤਾ ਜੋ ਕਿ ਲੰਡਨ ਵਿੱਚ ਹੋਇਆ ਉਹ ਜੇਤੂ ਰਹੇ।ਉਸ ਤੋ ਬਾਅਦ 2013 ਵਿੱਚ ਮਿਸ ਮੋਹਾਲੀ ਪੰਜਾਬਣ ਪ੍ਰਤਿਯੋਗਤਾ ਜਿਤੀ ।ਅਨਮੋਲ ਗਗਨ ਮਾਨ ਇੱਕ ਲੇਖਕ ਵੀ ਹਨ ਜਿਨਾ ਨੇ ਹਾਊ ਟੀ ਵੀ ਰੀਅਲ ਹਿਊਮਨ “ਅਸਲੀ ਇੰਨਸਾਨ ਕਿਵੇ ਬਨੀਏ ” ਜੋ ਕਿ ਬਹੁਤ ਮਸਹੂਰ ਹੋਈ ਜਿਸ ਕਾਰਨ ਉਹਨਾ ਮਾਨਸਾ ਦੇ ਜੰਮਪਲ ਹੋਣ ਨਾਤੇ ਮਾਨਸਾ ਦਾ ਨਾਮ ਦੇਸ ਵਿਦੇਸ ਵਿੱਚ ਰੌਸ਼ਨ ਕਿਤਾ। ਉਹਨਾ ਦੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਦੇ ਨਾਲ ਸਿਆਸੀ ਗਲਿਆਰਿਆ ਵਿੱਚ ਨਵੀ ਚਰਚਾ ਛਿੜ ਗਈ ਹੈ ਪਾਰਟੀ ਉਹਨਾ ਤੇ ਯੂਥ ਆਗੂ ਤੇ ਮਾਨਸਾ ਵਾਸੀਆ ਵਿੱਚ ਲੋਕਪ੍ਰਿਯਤਾ ਕਾਰਨ ਮਾਨਸਾ ਤੋ ਉਹਨਾ ਨੂੰ ਟਿਕਟ ਦੇਕੇ ਦਾਅ ਖੇਡ ਸਕਦੀ ਹੈ ਕਿਉਕਿ ਉਹਨਾ ਕੋਲ ਕਾਫੀ ਯੂਥ ਵੋਟ ਬੈਕ ਹੈ ,ਮਾਨਸਾ ਤੋ ਨਾਜਰ ਸਿੰਘ ਨੇ ਪਹਿਲਾ ਹੀ ਆਮ ਆਦਮੀ ਪਾਰਟੀ ਤੋ ਵਿਧਾਇਕ ਹੁੰਦੇ ਹੋਏ ਅਸਤੀਫਾ ਦੇਕੇ ਕਾਗਰਸ ਵਿੱਚ ਸਾਮਲ ਹੋ ਗਏ ਹਨ ਹਲਾਕਿ ਉਹਨਾ ਦਾ ਅਸਤੀਫਾ ਹਜੇ ਤੱਕ ਪਾਰਟੀ ਨੇ ਮੰਨਜੂਰ ਨਹੀ ਕਿਤਾ। ਮਾਨਸਾ ਵਿੱਚ ਆਮ ਆਦਮੀ ਪਾਰਟੀ ਨੂੰ ਜੇ ਅਜਿਹੀ ਲੀਡਰ ਦੀ ਕਮਾਨ ਮਿਲ ਜਾਵੇ ਤਾ ਆਉਣ ਵਾਲੇ ਦਿਨਾ ਵਿੱਚ ਆਮ ਆਦਮੀ ਪਾਰਟੀ ਮਾਨਸਾ ਵਿੱਚ ਕਾਫੀ ਅਧਾਰ ਹਾਸਲ ਕਰ ਸਕਦੀ ਹੈ।ਕਿਆਸਾ ਲਗਾਈਆ ਜਾ ਰਹੀਆ ਹਨ ਕਿ ਜਲਦੀ ਨਾਜਰ ਮਾਨਸਾਹੀਆ ਦਾ ਅਸਤੀਫਾ ਪ੍ਰਵਾਨ ਕਰਕੇ ਕੈਪਟਨ ਅਮਰਿੰਦਰ ਸਿੰਘ ਮਾਨਸਾ ਤੋ ਆਪਨੇ ਸਪੁੱਤਰ ਰਣਇੰਦਰ ਸਿੰਘ ਨੂੰ ਚੋਣ ਲੜਾਉਣ ਦੀਆ ਤਿਆਰੀਆ ਕਰ ਰਹੇ ਹਨ ਇਸ ਲਈ ਕਿਹਾ ਜਾ ਰਿਹਾ ਹੈ ਕਿ ਆਮ ਆਮ ਆਦਮੀ ਪਾਰਟੀ ਉਹਨਾ ਨੂੰ ਕਰੜੀ ਟੱਕਰ ਦੇਣ ਲਈ ਅਨਮੋਲ ਗਗਨ ਮਾਨ ਨੂੰ ਚੋਣਾ ਵਿੱਚ ਉੱਤਾਰ ਸਕਦੇ ਹਨ।ਅਨਮੋਲ ਗਗਨ ਮਾਨ ਨੇ ਗੱਲ ਕਿਤੀ ਤਾ ਉਹਨਾ ਕਿਹਾ ਕਿ ਸਾਡਾ ਪਰਿਵਾਰ ਸੁਰੂ ਤੋ ਹੀ ਰਾਜਨੀਤੀ ਵਿੱਚ ਲੋਕਾ ਦੀ ਸੇਵਾ ਕਰਦਾ ਆ ਰਿਹਾ ਹੈ।ਉਹਨਾ ਕਿਹਾ ਕਿ ਉਹਨਾ ਦੇ ਪਿਤਾ ਯੋਧਾ ਸਿੰਘ ਮਾਨ ਨੇ ਕਾਫੀ ਲੰਬਾ ਸਮਾ ਲੋਕ ਭਲਾਈ ਪਾਰਟੀ ਦੇ ਨਾਲ ਰਾਜਨੀਤੀ ਵਿੱਚ ਜੁੜੇ ਰਹੇ ।ਉਹਨਾ ਕਿਹਾ ਕਿ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਉਹ ਕਿਸਾਨ ਤੇ ਕਿਸਾਨੀ ਨਾਲ ਜੁੜੇ ਹੋਏ ਹਨ ਉਹ ਕਿਸਾਨ ਦੇ ਦੁੱਖ ਦਰਦ ਸਮਝਦੀ ਹੈ ।ਉਹਨਾ ਕਿਹਾ ਕਿ ਮੋਜੂਦਾ ਸਰਕਾਰਾ ਨੇ ਪੰਜਾਬ ਨੂੰ ਨਸਿਆ ,ਬੇਰੁਜਗਾਰੀ ,ਤੇ ਲਾਰਿਆ ਤੋ ਸਿਵਾ ਕੁਜ ਨਹੀ ਦਿਤਾ ।ਆਮ ਆਦਮੀ ਪਾਰਟੀ ਲੋਕ ਮੁਦਿਆ ਨਾਲ ਜੁੜੀ ਹੋਣ ਕਰਕੇ ਲੋਕਾ ਦਾ ਦੁੱਖ ਦਰਦ ਸਮਜਦੀ ਹੈ ਜਿਵੇ ਦਿਲੀ ਵਿੱਚ ਕੰਮ ਕਿਤੇ ਉਵੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਨੁਹਾਰ ਬਦਲਣ ਦੀ ਕੋਸਿਸ ਕਰਾਗੀ ।ਉਹਨਾ ਕਿਹਾ ਮੈ ਇੱਕ ਸਧਾਰਣ ਗਰੀਬ ਪਰਿਵਾਰ ਵਿੱਚ ਜਨਮੀ ਕੁੜੀ ਹੈ ਆਪਨੀ ਮਿਹਨਤ ਤੇ ਮਾਤਾ ਪਿਤਾ ਤੇ ਪੰਜਾਬ ਵਾਸੀਆ ਨੇ ਉਹਨਾ ਦੀ ਗਾਇਕੀ ਨੂੰ ਪਸੰਦ ਕਰਕੇ ਇਸ ਮੁਕਾਮ ਤੇ ਪਹੁਚਾਇਆ ਉਹ ਦਿਲ ਤੋ ਉਹਨਾ ਦਾ ਧੰਨਵਾਦ ਕਰਦੀ ਹਾ ।ਉਹਨਾ ਕਿਹਾ ਕਿ ਹਮੇਸਾ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਗੀਤ ਹੀ ਉਸ ਵੱਲੋ ਗਾਏ ਗਏ ।ਉਹ ਹਮੇਸਾ ਸਟੇਜਾ ਤੋ ਲੋਕ ਮੁੱਦੇ ਚੁੱਕਦੀ ਹੈ ਹਮੇਸਾ ਸੁਤੀਆ ਸਰਕਾਰਾ ਨੂੰ ਜਗਾਉਣ ਲਈ ਸਟੇਜਾ ਉੱਪਰ ਬੋਲਦੀ ਰਹਿੰਦੀ ਹੈ।ਹੁਣ ਆਉਣ ਵਾਲੇ ਦਿਨਾ ਵਿੱਚ ਹੀ ਦੇਖਣਾ ਬਨਦਾ ਹੈ ਕਿ ਪਾਰਟੀ ਉਹਨਾ ਦੀ ਡਿਉਟੀ ਕਿਥੇ ਲਗਾਉਦੀ ਹੈ ਪਰ ਉਹਨਾ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਮਾਨਸਾ ਵਾਸੀਆ ਤੇ ਪਾਰਟੀ ਵਰਕਰਾ ਵਿੱਚ ਖੁਸੀ ਦੀ ਲਹਿਰ ਦੋੜ ਗਈ ਹੈ।Attachments area