ਦੁਕਾਨਦਾਰਾਂ ਤੇ ਮੰਡੀ ਦੇ ਵਪਾਰੀਆਂ ਨੂੰ ਦਿਵਾਇਆ ਭਰੋਸਾ ਮਹੀਨੇ ਚ ਪੂਰਾ ਹੋ ਜਾਵੇਗਾ ਮੰਡੀ ਪਖਾਨਿਆਂ ਦਾ ਕੰਮ – ਪ੍ਰੇਮ ਮਿੱਤਲ

0
86

ਮਾਨਸਾ 7 ਜੁਲਾਈ  (ਸਾਰਾ ਯਹਾ/ ਬਲਜੀਤ ਸ਼ਰਮਾ) — ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਾਸੀਆਂ ਤੇ ਦੁਕਾਨਦਾਰਾਂ ਨੇ ਇਕ ਮੀਟਿੰਗ ਕਰਕੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਅੱਗੇ ਆਪਣੀਆਂ ਮੁਸ਼ਕਿਲਾਂ ਰੱਖੀਆਂ।ਜਿੰਨਾਂ ਦਾ ਚੇਅਰਮੈਨ ਮਿੱਤਲ ਵੱਲੋਂ ਇਕ ਮਹੀਨੇ ਦੇ ਅੰਦਰ ਨਿਪਟਾਰਾ ਕਰਵਾਉਣ, ਅਧੂਰੇ ਵਿਕਾਸ ਪੂਰੇ ਕਰਵਾਉਣ ਤੇ ਹੋਰਨਾਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਤੇ ਵਪਾਰੀਆਂ, ਦੁਕਾਨਦਾਰਾਂ ਨੇ ਪ੍ਰੇਮ ਮਿੱਤਲ ਦਾ ਧੰਨਵਾਦ ਕੀਤਾ।
ਪੁਰਾਣੀ ਅਨਾਜ ਮੰਡੀ ਵਿਖੇ ਆੜਤੀਆ ਐਸੋਸੀਏਸ਼ਨ ਤੇ ਜਨਰਲ ਸਕੱਤਰ ਤੇ ਕਾਂਗਰਸੀ ਨੇਤਾ ਰਮੇਸ਼ ਟੋਨੀ ਦੀ ਅਗਵਾਈ ਵਿਚ ਸਮੂਹ ਦੁਕਾਨਦਾਰਾਂ ਤੇ ਵਪਾਰੀਆਂ ਦੀ ਇਕ ਮੀਟਿੰਗ ਹੋਈ। ਇਸ ਮੌਕੇ ਉਨਾਂ ਅਨਾਜ ਮੰਡ ਵਿਖੇ ਬਣ ਰਹੇ ਤੇ ਅਧੂਰੇ ਪਏ ਪਖਾਨਿਆਂ ਦਾ ਕੰਮ ਮੁਕੰਮਲ ਕਰਵਾਉਣ ਦੀ ਮੰਗ ਕਰਦਿਆਂ ਮੰਡੀ ਤੇ ਸ਼ਹਿਰ ਦੀਆਂ ਹੋਰਾਂ ਮੁਸ਼ਕਿਲਾਂ ਤੋਂ ਵੀ ਵਾਕਿਫ ਕਰਵਾਇਆ। ਮੌਕੇ ਤੇ ਪੁੱਜ ਕੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪੇ੍ਰਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰਾਂ ਦੇ ਵਿਕਾਸ ਤੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਵਚਨਬੱਧ ਹੈ। ਉਨਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੰਡੀ ਚ ਪਖਾਨਿਆਂ ਦਾ ਅਧੂਰਾ ਰਹਿੰਦਾ ਕੰਮ ਇਕ ਮਹੀਨੇ ਤੇ ਅੰਦਰ ਪੂਰਾ ਕਰਕੇ ਉਨਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਬਾਕੀ ਰਹਿੰਦੇ ਕੰਮ ਵੀ ਆਉਂਦੇ ਦਿਨਾਂ ਵਿਚ ਛੇਤੀ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਭੀਮ ਜਿੰਦਲ ਪੈਸਟੀਸਾਈਡ, ਸ਼ੁਭਾਸ ਅੱਕਾਂਵਾਲੀ, ਗੋਰਾ ਲਾਲ ਨੰਦਗੜੀਆ, ਰੁਲਦੂ ਨੰਦਗੜੀਆ, ਮੇਘ ਰਾਜ , ਜਗਦੀਸ਼ ਰਾਏ ਕੋਰਵਾਲਾ, ਖੁਸ਼ੀ ਰਾਮ, ਭਾਸ਼ਾ ਰਾਮ ਠੂਠਿਆਂਵਾਲੀ, ੁਬੌਬੀ, ਪਾਲੀ ਉੱਡਤ, ਪਾਲ ਚੰਦ ਸੈਦੇਵਾਲੀਆ, ਭੋਲਾ ਰਾਮ ਨੰਗਲੀਆ ਆਦਿ ਹਾਜਰ ਸਨ।
ਕੈਪਸ਼ਨ-ਮਾਨਸਾ ਵਿਖੇ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਪ੍ਰੇਮ ਮਿੱਤਲ।

LEAVE A REPLY

Please enter your comment!
Please enter your name here