ਕਾਂਗਰਸੀ ਆਗੂਆਂ ਨੇ ਬਿਕਰਮ ਮਜੀਠੀਆਂ ਨੂੰ ਔਰਤ ਦੀ ਨਿਰਾਦਰੀ ਵਾਲੀ ਵਿਵਾਦਤ ਟਿੱਪਣੀ ਲਈ ਆੜੇ ਹੱਥੀ ਲਿਆ

0
29

ਚੰਡੀਗੜ•, 7 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ) ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਔਰਤ ਦੀ ਨਿਰਾਦਰੀ ਵਾਲੀ ਕੀਤੀ ਟਿੱਪਣੀ ਉਤੇ ਉਸ ਨੂੰ ਆੜੇ ਹੱਥੀ ਲੈਂਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਆਪਣਾ ਦਿਮਾਗੀ ਤਵਾਜਨ ਗੁਆ ਲਿਆ ਹੈ ਜਿਸ ਕਾਰਨ ਬੁਖਲਾਹਟ ਵਿੱਚ ਆਪਹੁਦਰੀਆਂ ਤੇ ਅਸੱਭਿਅਕ ਟਿੱਪਣੀਆਂ ਉਤੇ ਉਤਰ ਆਇਆ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕਾਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਡਾ.ਹਰਜੋਤ ਕਮਲ, ਸੁਖਜੀਤ ਸਿੰਘ ਲੋਹਗੜ• ਤੇ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਮਜੀਠੀਆ ਮਰਿਆਦਾਵਾਂ ਦੀ ਉਲੰਘਣਾ ਦੀ ਜਿਉਂਦੀ ਜਾਗਦੀ ਉਦਾਹਰਨ ਹੈ ਜਿਸ ਨੇ ਅੱਜ ਆਪਣੇ ਬਿਆਨ ਵਿੱਚ ਔਰਤ ਜਾਤੀ ਦਾ ਵੀ ਨਿਰਾਦਰ ਕੀਤਾ ਹੈ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਲਈ ਅੱਜ ਮਜੀਠੀਆ ਇਥੋਂ ਤੱਕ ਗਿਰ ਗਏ ਕਿ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦਾ ਨਿਰਾਦਰ ਕਰਨ ਲਈ ਅਸੱਭਿਅਕ ਸ਼ਬਦਾਂ ਦੀ ਵਰਤੋਂ ਕੀਤੀ। ਉਨ•ਾਂ ਕਿਹਾ ਕਿ ਇਹ ਕਾਂਗਰਸੀ ਆਗੂ ਦਾ ਅਪਮਾਨ ਨਹੀਂ ਬਲਕਿ ਸਮੁੱਚੀ ਔਰਤ ਜਾਤੀ ਦਾ ਅਪਮਾਨ ਹੈ। ਉਨ•ਾਂ ਅਕਾਲੀ ਦਲ ਦੀਆਂ ਮਹਿਲਾ ਲੀਡਰਾਂ ਨੂੰ ਇਸ ਮਾਮਲੇ ਉਤੇ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਕੀ ਉਹ ਰਾਜਸੀ ਵਿਰੋਧ ਦੇ ਚੱਲਦਿਆਂ ਔਰਤ ਜਾਤੀ ਉਤੇ ਅਜਿਹੇ ਦੋਸ਼ ਲਾਉਣ ਦੇ ਹੱਕ ਵਿੱਚ ਹਨ?
ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਕਿਹਾ ਕਿ ਮਜੀਠੀਆ ਨੇ ਆਪਹੁਦਰੇ ਤੇ ਮਰਿਆਦਾਵਾਂ ਦੀਆਂ ਉਲੰਘਣਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ•ਾਂ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤਾਂ ਪਹਿਲਾਂ ਹੀ ਮਜੀਠੀਆ ਦੇ ਇਸ ਵਿਵਹਾਰ ਤੋਂ ਦੁਖੀ ਹਨ। ਉਨ•ਾਂ ਕਿਹਾ ਕਿ ਜਿਸ ਆਗੂ ਨੇ ਗੁਰਬਾਣੀ ਦਾ ਨਿਰਾਦਰ ਕੀਤਾ ਹੋਵੇ, ਉਸ ਕੋਲੋਂ ਮਰਿਆਦਾਵਾਂ ਦੇ ਪਾਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਂਗਰਸੀ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਰਿਸ਼ਤੇਦਾਰ ਦੀ ਇਸ ਟਿੱਪਣੀ ਲਈ ਮੁਆਫੀ ਮੰਗਣ ਲਈ ਵੀ ਕਿਹਾ।
—–

LEAVE A REPLY

Please enter your comment!
Please enter your name here