ਮਾਨਸਾ ,7 ਜੁਲਾਈ (ਸਾਰਾ ਯਹਾ/ ਬੀਰਬਲ ਧਾਲੀਵਾਲ) ਮਾਨਸਾ ਆਮ ਆਦਮੀ ਪਾਰਟੀ ਐਸ ਸੀ ਵਿੰਗ ਜਿਲਾ ਪ੍ਰਧਾਨ ਗੁਰਮੇਲ ਸਿੰਘ ਰਾਜੂ ਮਾਨਸਾ ਨੇ ਕਿਹਾ ਕਿ ਅੱਜ
ਕਰੋਨਾਵਾਈਰਸ ਦੀ ਮਹਾਂਮਾਰੀ ਦੇ ਲਾਕਡਾਊਨ ਦੇ ਦੌਰਾਨ ਆਮ ਜਨਤਾ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ
ਸਰਕਾਰ ਨੇ ਆਮ ਜਨਤਾ ਨੂੰ ਜਿੱਥੇ ਸਹਿਯੋਗ ਦੇਣਾ ਚਾਹੀਦਾ ਸੀ ਇਸਦੇ ਉਲਟ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਹੀ
ਕੱਟ ਦਿੱਤੇ ਗਏ, ਲਾਭ ਪਾਤਰੀਆਂ ਦੀਆਂ ਕਾਪੀਆਂ ਕੱਟ ਦਿਤੀਆਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨੀਂ ਵੀ ਮੰਗ ਪੱਤਰ ਦਿੱਤਾ ਸੀ
ਜਿਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਲਈ ਅੱਜ ਫੇਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਮੰਗ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ
ਮਾਨਸਾ ਨੂੰ ਦਿੱਤਾ ਗਿਆ ਹੈ। ਮੈਡਮ ਪਰਮਿੰਦਰ ਕੌਰ ਸਮਾਘ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਹੋ ਮੰਗ
ਕਰਦੇ ਹਾਂ ਕਿ ਆਮ ਜਨਤਾ ਨਾਲ ਜੋ ਰਾਸ਼ਨ ਨੂੰ ਲੈ ਕੇ ਕਾਣੀ ਵੰਡ ਕੀਤੀ ਗਈ ਹੈ ਉਹ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਤ ਵਿੱਚ
ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਜਨਤਾ ਨੂੰ ਬੇਵਕੂਫ ਬਣਾਉਣਾ ਬੰਦ ਕਰੇ ਹੁਣ ਲੋਕ ਜਾਗ ਚੁੱਕੇ ਹਨ ਤੇ
ਆਪਣੇ ਹੱਕਾਂ ਦੇ ਲਈ ਲੜਣਾ ਸਿੱਖ ਗਏ ਹਨ। ਪੰਜਾਬ ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਸੰਘਰਸ਼ ਬਹੁਤ ਵੱਡਾ
ਰੂਪ ਧਾਰਨ ਕਰ ਸਕਦਾ ਹੈ ਇਸ ਮੌਕੇ ਤੇ ਜਿਲਾ ਯੂਥ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ, ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ, ਡਾ ਵਿਜੇ
ਸਿੰਗਲਾ, ਹਲਕਾ ਇੰਚਾਰਜ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ , ਸਿੰਗਾਰਾ ਖਾਨ ਜਵਾਹਰਕੇ ਜਰਨਲ ਸਕੱਤਰ ਮਾਲਵਾ ਜ਼ੋਨ, ਅਮ੍ਰਿਤ ਧੀਮਾਨ ਜ਼ਿਲਾ
ਵਾਈਸ ਪ੍ਰਧਾਨ IT, ਰਿੰਕਲ, ਗੁਰਤੇਜ ਸਿੰਘ, ਗੁਰਮੇਲ ਸਿੰਘ, ਰਮਨ ਮਾਨਸ਼ਾਹੀਆ ਜਵਾਹਰਕੇ, ਰਮੇਸ਼ ਕੁਮਾਰ ਸਾਬਕਾ ਸਰਪੰਚ ਖਿਆਲਾ,
ਜਗਤਾਰ ਸਿੰਘ ਲੀਲਾ ਜਵਾਹਰਕੇ, ਗੁਪਿਆਰ ਸਿੰਘ ਕੋਟਧਰਮੂ, ਜੱਗਾ ਸਿੰਘ ਸਰਦੂਲਗੜ੍ਹ, ਬਿੱਟੂ ਸਿੰਘ ਮੰਡੇਰ ਅਤੇ ਹੋਰ ਕਈ ਵਰਕਰਾਂ ਨੇ ਹਿੱਸਾ
ਲਿਆ।