-ਸਹਿਕਾਰਤਾ ਵਿਭਾਗ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ

0
16

ਮਾਨਸਾ, 5 ਜੁਲਾਈ (ਸਾਰਾ ਯਹਾ/ਜੋਨੀ ਜਿੰਦਲ ) : ਮਾਨਸਾ ਜਿ੍ਹਲੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਫਹਿਤ ਪ੍ਰੋਗਰਾਮ ਤਹਿਤ ਸ.ਪਰਮਜੀਤ ਸਿੰਘ  ਉਪ ਰਜਿਸਟਰਾਰੀ, ਸਹਿਕਾਰੀ ਸਭਾਵਾਂ, ਮਾਨਸਾ ਦੀ ਪ੍ਰਧਾਨਗੀ ਹੇਠ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪਿੰਡ ਪਿੰਡ , ਘਰ—ਘਰ ਜਾ ਕੇ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਮਿਸ਼ਨ ਫਤਿਹ ਦੇ ਪੈਂਫਲੇਟ ਵੰਡੇ ਗਏ ।
ਇਸ ਸਬੰਧੀ ਤਹਿਸੀਲ ਮਾਨਸਾ ਦੀਆਂ 15 ਸਹਿਕਾਰੀ ਸਭਾਵਾਂ ਦੇ 34 ਪਿੰਡ , ਤਹਿਸੀਲ ਬੁਢਲਾਡਾ  ਦੇ 18 ਸਭਾਵਾਂ ਦੇ 37 ਪਿੰਡ ਅਤੇ ਤਹਿਸੀਲ ਸਰਦੂਲਗੜ੍ਹ ਦੇ 11 ਸਭਾਵਾਂ ਦੇ 26 ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।ਇਸ ਤਰ੍ਹਾ ਅੱਜ ਪੂਰੇ ਜਿਲ੍ਹੇ ਦੀਆਂ 44 ਸਭਾਵਾਂ ਦੇ ਨਾਲ ਨਾਲ 97 ਪਿੰਡਾਂ ਵਿਚ ਜਾਗਰੂਕਤਾ ਅਭਿਆਣ ਚਲਾਇਆ ਗਿਆ। ਲੋਕ ਜਦ ਵੀ ਆਪਣੇ ਘਰਾਂ ਤੋਂ ਕਿਸੇ ਕੰਮ ਲਈ  ਬਾਹਰ ਨਿਕਲਣ ਤਾਂ ਮਾਸਕ ਦੀ ਵਰਤੋ ਕਰਨੀ ਅਤੇ ਸਮੇਂ ਸਮੇਂ ਸਿਰ ਹੱਥ ਸੈਨੇਟਾਇਜ ਕਰਨ ਅਤੇ ਸਮਾਜਿਕ ਦੂਰੀ ਬਣਾਈ ਰਖਣ ਬਾਰੇ ਲੋਕਾਂ ਨੂੰ ਸਹਿਕਾਰੀ ਵਿਭਾਗ ਦੇ ਅਧਾਕਰੀਆਂ/ਕਰਮਚਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਲੋਕਾਂ ਨੂੰ ਪੰਜਾਬ ਸਰਕਾਰ ਦੀ ਕੋਵਾ ਐਪ ਬਾਰੇ ਜਾਣਕਾਰੀ ਦਿੱਤੀ ਗਈ ਕਿ ਕੋਰੋਨਾ ਸਬੰਧੀ ਕੋਈ ਵੀ ਜਾਣਕਾਰੀ ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਮੇਂ ਸਹਿਕਾਰਤਾ ਵਿਭਾਗ ਦੇ ਇੰਪਸਪੈਕਟਰ ਸਹਿਬਾਨ ਅਤੇ ਸਭਾਵਾਂ ਦੇ ਸਕੱਤਰ ਵੀ ਸਬੰਧਤ ਪਿੰਡਾਂ ਵਿਚ ਪਹੁੰਚੇ ।


ਸਮੂਹ ਜਿਲ੍ਹੇ ਦੇ ਪਿੰਡ ਵਾਸੀਆਂ ਨੂੰ ਸਹਿਕਾਰਤ ਵਿਭਾਗ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਅਸੀਂ ਕੋਰੋਨਾ ਮਹਾਂਮਾਰੀ ਤੇ ਫਤਿਹ ਪ੍ਰਾਪਤ ਕਰ ਸਕਦੇ ਹਾਂ।

LEAVE A REPLY

Please enter your comment!
Please enter your name here