ਬੁਢਲਾਡਾ 1, ਜੁਲਾਈ( (ਸਾਰਾ ਯਹਾ /ਅਮਨ ਮਹਿਤਾ): ਹਲਕੇ ਦੇ ਸ਼ਹਿਰ ਬੁਢਲਾਡਾ, ਬੋਹਾ, ਬਰੇਟਾ ਅੰਦਰ ਪਾਣੀ ਅਤੇ ਸੀਵਰੇਜ਼ ਦੀ ਸਮੱਸਿਆ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਦੱਸਿਆ ਕਿ ਸ਼ਹਿਰ ਬੁਢਲਾਡਾ ਦੇ ਕਈ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਵਾਰਡਾਂ ਅਤੇ ਗਲੀ ਮੁਹੱਲੀਆਂ ਵਿੱਚ ਸੀਵਰੇਜ਼ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਅਤੇ ਸੜਕਾ ਤੇ ਆ ਜਾਂਦਾ ਹੈ ਅਤੇ ਬਦਬੂ ਫੈਲਾ ਰਿਹਾ ਹੈ। ਜਿਸ ਕਾਰਨ ਕਈ ਬਿਮਾਰੀਆਂ ਦੇ ਫੈਲਣ ਦਾ ਡਰ ਬਣੀਆਂ ਰਹਿੰਦਾ ਹੈ ਅਤੇ ਲੋਕਾਂ ਦਾ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜਿਸ ਤੇ ਪੰਜਾਬ ਦੇ ਚੀਫ ਐਗਜੀਕਿਊਟਿਵ ਅਫਸਰ ਅਤੇ ਚੀਫ ਵਾਟਰ ਸਪਲਾਈ ਅਤੇ ਸੀਵਰੇਜ਼ ਨੇ ਇੱਕ ਟੀਮ ਸ਼ਹਿਰ ਅੰਦਰ ਭੇਜ਼ ਕੇ ਇਸ ਸਮੱਸਿਆ ਦਾ ਦੌਰਾ ਕਰਕੇ ਤੁਰੰਤ ਹੱਲ ਕਰਨ ਲਈ ਕਿਹਾ। ਜਿਸਤੇ ਅੱਜ ਹਲਕਾ ਵਿਧਾਇਕ ਬੁੱਧ ਰਾਮ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਾਰਡ ਵਾਰਡ ਜਾ ਕੇ ਇਸ ਸਮੱਸਿਆ ਦਾ ਜਾਇਜਾ ਲਿਆ। ਜਿਸਤੋਂ ਬਾਅਦ ਸ਼ਹਿਰ ਅੰਦਰ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਡਿਊਟੀਆਂ ਲਗਾਇਆ ਗਈਆ, ਵਾਰਡ ਨੰਬਰ 5 ਅੰਦਰ ਆਰ ਓ ਲੈ ਕੇ ਗੈਸ ਏਜੰਸੀ ਤੱਕ ਦੀ ਸੜਕ ਬਣਾਉਣ ਲਈ ਜਾਇਜ਼ਾ ਲਿਆ ਗਿਆ। ਇਸ ਮੋਕੇ ਹਲਕਾ ਵਿਧਾਇਕ ਨੇ ਐਸ ਡੀ ਐਮ ਬੁਢਲਾਡਾ ਨੂੰ ਲਿਖਤੀ ਰੂਪ ਵਿੱਚ ਸ਼ਹਿਰ ਅੰਦਰ ਸੀਵਰੇਜ਼ ਦੀ ਸਮੱਸਿਆ, ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦੀ ਮਿਕਸਿੰੰਗ, ਕੁਲਾਣਾ ਚੋਕ ਤੋਂ ਕੇ ਕੇ ਗੋੜ ਚੋਕ ਤੱਕ ਸੜਕ, ਗੈਸ ਏਜੰਸੀ ਕੋਲ ਗੰਦੇ ਪਾਣੀ ਦੇ ਖਾਲ ਨੂੰ ਪਾਇਪਾ ਪਾ ਕੇ ਅੰਡਰਗਰਾਉਡ ਕਰਨ ਬਾਰੇ ਆਦਿ ਬਾਰੇ ਭੇਜਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਐਸ ਡੀ ਐਮ ਬੁਢਲਾਡਾ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਸੰਬੰਧਤ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਸਮੱਸਿਆਵਾ ਦੇ ਹੱਲ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ।