ਚੰਡੀਗੜ੍ਹ 25 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 142 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4769 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਸੱਤ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 120 ਹੋ ਗਈ ਹੈ।
ਅੱਜ ਸੰਗਰੂਰ ‘ਤੇ ਅੰਮ੍ਰਿਤਸਰ ਤੋਂ ਦੋ ਅਤੇ ਮੋਗਾ, ਤਰਨਤਾਰਨ ‘ਤੇ ਲੁਧਿਆਣਾ ਤੋਂ ਇੱਕ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।ਵੀਰਵਾਰ ਨੂੰ 142 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 31, ਲੁਧਿਆਣਾ ਤੋਂ 19, ਜਲੰਧਰ ਤੋਂ 25, ਸੰਗਰੂਰ ਤੋਂ 21, ਪਟਿਆਲਾ ਤੋਂ 8, ਮੁਹਾਲੀ ਤੋਂ 4, ਗੁਰਦਾਸਪੁਰ ਤੋਂ 2, ਤਰਨਤਾਰਨ, ਹੁਸ਼ਿਆਰਪੁਰ, ਫਰੀਦਕੋਟ, ਰੋਪੜ ਅਤੇ ਮਾਨਸਾ ਤੋਂ ਇੱਕ ਇੱਕ ਮਰੀਜ਼ ਸਾਹਮਣੇ ਆਇਆ ਹੈ।ਇਸ ਦੇ ਨਾਲ ਹੀ ਮੋਗਾ ਤੋਂ 6, ਮੁਕਤਸਰ 9, ਫਿਰੋਜ਼ਪੁਰ 4, ਫਾਜ਼ਿਲਕਾ 2 ਅਤੇ ਕਪੂਰਥਲਾ ਤੋਂ 6 ਮਰੀਜ਼ ਸਾਹਮਣੇ ਆਏ ਹਨ।
ਅੱਜ ਕੁੱਲ੍ਹ 93 ਮਰੀਜ਼ ਸਿਹਤਯਾਬ ਵੀ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ-24, ਲੁਧਿਆਣਾ -13, ਸੰਗਰੂਰ 17, ਪਟਿਆਲਾ -1, ਗੁਰਦਾਸਪੁਰ -2, ਪਠਾਨਕੋਟ -10, ਹੁਸ਼ਿਆਰਪੁਰ -8, ਐਸਬੀਐਸ ਨਗਰ -1, ਰੋਪੜ, ਮੋਗਾ -1, ਮੁਕਤਸਰ -7, ਫਿਰੋਜ਼ਪੁਰ -3 ਅਤੇ ਫਾਜ਼ਿਲਕਾ ਤੋਂ 4 ਮਰੀਜ਼ ਸਿਹਤਯਾਬ ਹੋਏ ਹਨ।
ਸੂਬੇ ‘ਚ ਕੁੱਲ 269037 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 4769 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3192 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 1457 ਲੋਕ ਐਕਟਿਵ ਮਰੀਜ਼ ਹਨ।