ਪੰਜਾਬ ਸਰਕਾਰ ਵੱਲੋਂ ਚੁਣੇ ਗਏ 19 ਹੋਰ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਅਲਾਟ

0
85

ਚੰਡੀਗੜ•, 25 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ (ਸੈਂ ਸਿ) ਵਿੱਚ ਚੁਣੇ ਗਏ 19 ਹੋਰ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਹਨ।
ਇਸ ਦੀ ਜਾਣ ਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ ਸ੍ਰੀ ਮੁਹੰਮਦ ਤਾਇਅਬ ਨੇ ਇਸ ਸਬੰਧੀ ਹੁਕਮਾਂ ‘ਤੇ ਹਸਤਾਖਰ ਕਰ ਦਿੱਤੇ ਹਨ।
ਬੁਲਾਰੇ ਅਨਾਸਾਰ ਸਿੱਖਿਆ ਵਿਭਾਗ (ਸੈਂ ਸਿ) ਵਿੱਚ 672 ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਜਨਵਰੀ 2020 ਵਿੱਚ ਚੋਣ ਕੀਤੀ ਗਈ ਸੀ। ਇਨ•ਾਂ ਮੁੱਖ ਅਧਿਆਪਕਾਂ ਨੂੰ ਪੰਜਾਬ ਐਜ਼ੂਕਸ਼ਨ (ਸਕੂਲ ਅਤੇ ਇੰਸਪੈਕਸ਼ਨ) ਗਰੁੱਪ ‘ਬੀ’ ਸਰਵਿਸ ਰੂਲਜ਼ 2018 ਅਤੇ ਪੰਜਾਬ ਐਜ਼ੂਕਸ਼ਨ ਸਰਵਿਸ (ਸਕੂਲ ਅਤੇ ਇੰਸਪੈਕਸ਼ਨ ਬਾਰਡਰ ਏਰੀਆ) ਗਰੁੱਪ ‘ਬੀ’ ਸਰਵਿਸ ਰੂਲਜ਼ 2018 ਅਧੀਨ ਚੁਣਿਆ ਗਿਆ ਸੀ। ਇਨ•ਾਂ ਵਿੱਚੋਂ ਕੁੱਝ ਨੂੰ 18 ਜੂਨ 2020 ਨੂੰ ਮੁੱਖ ਅਧਿਆਪਕ ਦੀ ਨਿਯੁਕਤੀ ਲਈ ਪੇਸ਼ਕਸ਼ ਕੀਤੀ ਗਈ। ਇਨ•ਾਂ ਵਿੱਚ 19 ਨੇ ਇਸ ਪੇਸ਼ਕਸ ਨੂੰ ਸਵੀਕਾਰ ਕਰ ਲਿਆ ਜਿਸ ਤੋਂ ਬਾਅਦ ਇਨ•ਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਹਨ

LEAVE A REPLY

Please enter your comment!
Please enter your name here