ਮਿਸ਼ਨ ਫਤਿਹ: ਸਕੂਲ ਸਿੱਖਿਆ ਵਿਭਾਗ ਵੱਲੋਂ ਕੋਵਿਡ-19 ਮਹਾਮਾਰੀ ਦੇ ਬਾਰੇ ਵਿਦਿਆਰਥੀਆਂ ਨੂੰ ਪੋਸਟਰਾਂ ਰਾਹੀਂ ਜਾਗੂਰਕ ਕਰਨ ਦੀ ਮੁਹਿੰਮ ਹੋਰ ਤੇਜ਼

0
5

ਚੰਡੀਗੜ•, 24 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ)  )  ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੋਵਿਡ-19 ਮਹਾਂਮਾਰੀ ਬਾਰੇ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਪੋਸਟਰਾਂ ਰਾਹੀਂ ਜਾਗੂਰਕ ਕਰਨ ਲਈ ਵੱਡੀ ਪੱਧਰ ‘ਤੇ ਆਰੰਭੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਇਸ ਕਾਰਜ ਵਿੱਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕ ਸਰਗਰਮੀ ਨਾਲ ਲੱਗੇ ਹੋਏ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਪ੍ਰੇਰਨਾ ਦੇ ਨਾਲ ਸੂਬਾ ਭਰ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕ ‘ਮਿਸ਼ਨ ਫਤਿਹ’ ਤਹਿਤ ਨਾਅਰਿਆਂ ਅਤੇ ਸਲੋਗਨਾਂ ਨਾਲ ਸਜਾਏ ਪੋਸਟਰਾਂ ਰਾਹੀਂ ਬੱਚਿਆਂ ਅਤੇ ਉਨ•ਾਂ ਦੇ ਮਾਪਿਆਂ ਦਾ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਉਨ•ਾਂ ਦੇ ਵਿਵਹਾਰ ਵਿੱਚ ਸਾਕਾਰਾਤਮਕ ਤਬਦੀਲੀ ਲਿਆਉਣ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਬਣਾਏ ਗਏ ਇੱਕ ਬਹੁਤ ਹੀ ਸੁੰਦਰ ਪੋਸਟਰ ਵਿੱਚ ‘ਜ਼ਿੰਦਗੀ ਦੀ ਕਿਸ਼ਤੀ ਧਿਆਨ ਨਾਲ ਚਲਾਓ, ਹਮੇਸ਼ਾਂ ਦੋ ਗਜ਼ ਦੀ ਦੂਰੀ ਅਪਣਾਓ’ ਦਾ ਸਲੋਗਨ ਦਿੱਤਾ ਗਿਆ ਹੈ। ਇਸੇ ਤਰ•ਾਂ ਪੋਸਟਰ ਵਿੱਚ ‘ਬਦਲ ਕੇ ਆਪਣਾ ਵਿਹਾਰ, ਕਰਾਂਗੇ ਕਰੋਨਾ ਉਤੇ ਵਾਰ’ ਦਾ ਨਾਅਰਾ ਦਿੱਤਾ ਗਿਆ ਹੈ। ਇੱਕ ਹੋਰ ਪੋਸਟਰ ਵਿੱਚ ‘ਕਰੋਨਾ ਨੂੰ ਨਾਂਹ, ਜ਼ਿੰਦਗੀ ਨੂੰ ਹਾਂ’ ਦੀ ਸਿੱਖਿਆ ਦਿੱਤੀ ਗਈ ਹੈ। ਇਸ ਤਰ•ਾਂ ਹੀ ਇੱਕ ਹੋਰ ਬਹੁਤ ਹੀ ਸੁੰਦਰ ਪੋਸਟਰ ਵਿੱਚ ਬੱਚਿਆਂ ਨੂੰ ਇਹ ਕਹਿੰਦੇ ਦਿਖਾਇਆ ਗਿਆ ਹੈ ‘ਨਾਲ ਕਰੋਨਾ ਲੜ ਰਹੇ ਹਾਂ, ਅਸੀਂ ਘਰ ਬੈਠੇ ਹੀ ਪੜ• ਰਹੇ ਹਾਂ’। ਇਸ ਤਰ•ਾਂ ਭਾਂਤ ਭਾਂਤ ਦੇ ਪੋਸਟਰਾਂ ਰਾਹੀਂ ਬੱਚਿਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਇਸ ਮਹਾਂਮਾਰੀ ਤੋਂ ਜਾਗਰੂਕ ਕਰਨ ਦੇ ਨਾਲ ਨਾਲ ਉਨ•ਾਂ ਨੂੰ ਜ਼ਿੰਦਗੀ ਪ੍ਰਤੀ ਉਤਸ਼ਾਹ ਰੱਖਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਇਸ ਸੰਕਟ ਸਮੇਂ ਉਹ ਆਪਣਾ ਮਨੋਬਲ ਬਣਾਈ ਰੱਖਣ।
ਬੁਲਾਰੇ ਅਨੁਸਾਰ ਇਹ ਪੋਸਟਰ ਬਣਾਉਣ ਲਈ ਆਈ.ਟੀ. ਦੀ ਮੁਹਾਰਤ ਵਾਲੇ ਅਧਿਆਪਕਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਨ•ਾਂ ਨੂੰ ਸੋਸ਼ਲ ਮੀਡੀਆ ਰਾਹੀਂ ਬੱਚਿਆਂ, ਮਾਪਿਆਂ ਅਤੇ ਹੋਰ ਲੋਕਾਂ ਨੂੰ ਪਹੁੰਚਾਉਣ ਤੋਂ ਇਲਾਵਾ ਇਨ•ਾਂ ਦੀਆਂ ਕਾਪੀਆਂ ਵੀ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਹ ਇਨ•ਾਂ ਨੂੰ ਆਪਣੇ ਘਰਾਂ ਵਿੱਚ ਚਿਪਕਾ ਸਕਣ। ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨੇ ਆਮ ਲੋਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਲੋਕਾਂ ਵੱਲੋਂ ਅਧਿਆਪਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here