ਅਰੁਨਾ ਚੌਧਰੀ ਵੱਲੋਂ ਛੋਟੀ ਉਮਰ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ‘ਚ ਸੁਧਾਰ ਲਿਆਉਣ ਲਈ ਨਿੱਗਰ ਨੀਤੀ ਤਿਆਰ ਕਰਨ ਵਾਸਤੇ ਸਬ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼

0
9

ਚੰਡੀਗੜ•, 23 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ 0-6 ਸਾਲ ਦੇ ਬੱਚਿਆ ਦੀ ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਇੱਕ ਨਿੱਗਰ ਅਤੇ ਪ੍ਰਭਾਵੀ ਨੀਤੀ ਤਿਆਰ ਕਰਨ ਲਈ ਸਬ ਕਮੇਟੀ ਬਨਾਉਣ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨਿਰਦੇਸ਼ ਦਿੱਤੇ ਹਨ।
ਅੱਜ ਸਥਾਨਿਕ ਪੰਜਾਬ ਭਵਨ ਵਿਖੇ ਸਟੇਟ ਅਰਲੀ ਚਾਇਲਡਹੁੱਡ ਕੇਅਰ ਐਂਡ ਐਜ਼ੂਕੇਸ਼ਨ ਕੌਂਸਿਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀਮਤੀ ਚੌਧਰੀ ਨੇ ਇਸ ਨੀਤੀ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਪ੍ਰਸਤਾਵ ਅਤੇ ਸੁਝਾਅ ਪ੍ਰਾਪਤ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਵਿਭਾਗ ਨੂੰ ਆਦੇਸ਼ ਦਿੱਤੇ ਹਨ। ਉਨ•ਾਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਚੌਤਰਫਾ ਵਿਕਾਸ ਦਾ ਮਾਮਲਾ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੁਰਨ ਹੈ। ਇਸ ਲਈ ਈ.ਸੀ.ਸੀ.ਈ. (ਅਰਲੀ ਚਾਇਲਡਹੁੱਡ ਕੇਅਰ ਐਂਡ ਐਜ਼ੂਕੇਸ਼ਨ) ਨੀਤੀ ਨੂੰ ਅਸਰਦਾਰ ਬਨਾਉਣਾ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਜ਼ਰੂਰੀ ਹੈ।
ਬੱਚਿਆਂ ਨੂੰ ਦੇਸ਼ ਅਤੇ ਸਮਾਜ  ਦਾ ਵਡਮੁੱਲ ਸਰਮਇਆ ਦੱਸਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਈ.ਸੀ.ਸੀ.ਈ. ਵਿੱਚ ਸਿਹਤ, ਪੋਸ਼ਣ, ਖੇਡ ਅਤੇ ਬੱਚਿਆਂ ਦੀ ਸ਼ੁਰੂਆਤੀ ਸਿਖਲਾਈ ਦੇ ਹੋਰ ਅਟੁੱਟ ਤੱਤ ਅਤੇ ਯੋਗ ਵਾਤਾਵਰਣ ਆਉਂਦਾ ਹੈ। ਇਹ ਉਮਰ ਭਰ ਦੇ ਵਿਕਾਸ ਅਤੇ ਸਿੱਖਣ ਲਈ ਇੱਕ ਲਾਜ਼ਮੀ ਬੁਨਿਆਦ ਹੈ ਅਤੇ ਇਹ ਬਚਪਨ ਦੇ ਸ਼ੁਰੂਆਤੀ ਵਿਕਾਸ ‘ਤੇ ਸਥਾਈ ਪ੍ਰਭਾਵ ਪਾਉਂਦਾ ਹੈ। ਉਨ•ਾਂ ਕਿਹਾ ਕਿ ਬੱਚਿਆਂ ‘ਤੇ ਧਿਆਨ ਦੇਣਾ ਅਤੇ ਉਨ•ਾਂ ‘ਤੇ ਨਿਵੇਸ਼ ਕਰਨਾ ਬਹੁਤ ਲਾਜਮੀ ਹੈ ਕਿਉਂਕਿ ਇਸ ਨਾਲ ਲੰਬੇ ਸਮੇਂ ਦੇ ਸਮਾਜਿਕ ਅਤੇ ਆਰਥਿਕ ਲਾਭ ਹੁੰਦੇ ਹਨ।
ਉਸਨੇ ਕਿਹਾ ਕਿ  ਈ.ਸੀ.ਸੀ.ਈ. ਨੀਤੀ ਹੇਠ ਜਨਮ ਤੋਂ ਲੈ ਕੇ ਛੇ ਸਾਲ ਦੀ ਉਮਰ ਤੱਕ ਸਾਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਪੂਰੀ ਤਰ•ਾਂ ਵਚਨਬੱਧ ਹੈ। ਇਸ ਨੀਤੀ ਦੇ ਅਨੁਸਾਰ ਹਰ ਬੱਚੇ ਦੀ ਦੇਖਭਾਲ ਅਤੇ ਮੁਢਲੀ ਸਿਖਲਾਈ ‘ਤੇ ਕੇਂਦ੍ਰਤ ਕਰਦਿਆਂ ਬੱਚੇ ਦੇ ਬਚਾਅ, ਵਿਕਾਸ ਅਤੇ ਵਿਕਾਸ ਲਈ ਸਹੀ ਨੀਂਹ ਪੱਕਾ ਕਰਨ ਲਈ ਇਕ ਵਿਆਪਕ ਪਹੁੰਚ ਅਪਨਾਉਣਾ ਹੈ। ਇਹ ਬੱਚੇ ਦੀ ਸਿਹਤ, ਪੌਸ਼ਟਿਕ ਖੁਰਾਕ, ਮਨੋ-ਸਮਾਜਕ ਅਤੇ ਭਾਵਨਾਤਮਕ ਜ਼ਰੂਰਤਾਂ ਅਤੇ ਅੰਤਰ-ਨਿਰਭਰ ਸਬੰਧਾਂ ਨੂੰ ਮਾਨਤਾ ਦਿੰਦੀ ਹੈ।  
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰ ਨਿਯਮਾਂ ਅਤੇ ਗੁਣਵੱਤਾ ਦੇ ਮਿਆਰ ਨਿਰਧਾਰਤ ਕਰਨ ਲਈ ਬਹੁਪੱਖੀ ਪਹੁੰਚ ਅਪਣਾਏਗੀ ਅਤੇ ਇਸ ਦੇ ਰਾਹੀਂ ਬੱਚਿਆਂ ਦੇ ਵਿਕਾਸ ਦੇ ਨੂੰ ਉਤਸ਼ਾਹਤ ਕਰੇਗੀ।  ਉਨ•ਾਂ ਕਿਹਾ ਕਿ ਇਸ ਦੇ ਰਾਹੀਂ ਬੱਚਿਆਂ ਦੇ ਵਿਕਾਸ ਲਈ ਢਾਂਚ ਵਿਕਸਤ ਕੀਤਾ ਜਵੇਗਾ ਅਤੇ ਖੇਡ ਸਮੱਗਰੀ ਦੀ ਵਿਵਸਥਾ ਦੇ ਨਾਲ ਨਾਲ ਪ੍ਰੋਗਰਾਮ ਮੁਲਾਂਕਣ ਅਤੇ ਬੱਚਿਆਂ ਦਾ ਮੁਲਾਂਕਣ ਕੀਤਾ ਜਾਵੇਗਾ ਉਨ•ਾਂ ਕਿਹਾ ਕਿ ਨੀਤੀ ਦਾ ਮੁੱਖ ਉਦੇਸ਼ ਸਾਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਣ ਦੀ ਸਰਗਰਮ ਸਮਰੱਥਾ ਨੂੰ ਯਕੀਨੀ ਬਨਾਉਣਾ ਹੈ ਤਾਂ ਜੋ ਸਰਵ ਵਿਆਪਕ, ਬਰਾਬਰ, ਅਨੰਦਮਈ ਅਤੇ ਪ੍ਰਸੰਗਕ ਅਵਸਰਾਂ ਨੂੰ ਉਤਸ਼ਾਹਤ ਕਰਕੇ 6 ਸਾਲ ਦੀ ਉਮਰ ਵਿੱਚ ਬੁਨਿਆਦ ਰੱਖਣ ਅਤੇ ਪੂਰਨ ਸੰਭਾਵਨਾਵਾਂ ਨੂੰ ਪ੍ਰਾਪਤ ਕਰਨ ਦੇ ਨਿਸ਼ਾਨੇ ਪ੍ਰਾਪਤ ਕੀਤੇ ਜਾ ਸਕਣ। ਉਸਨੇ ਕਿਹਾ ਕਿ ਇਸਦਾ ਮੁੱਖ ਉਦੇਸ਼ ਬੱਚਿਆਂ ਨੂੰ ਵਿਆਪਕ ਸਿਹਤ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੀ ਸਹੂਲਤ ਦੇਣਾ ਹੈ। ਬੱਚਿਆਂ ਦੀ ਸਰਵਪੱਖੀ ਤੰਦਰੁਸਤੀ ਅਤੇ ਗਰਭ ਅਵਸਥਾ ਤੋਂ ਲੈ ਕੇ ਛੇ ਸਾਲ ਦੀ ਉਮਰ ਤੱਕ ਦੇਖਭਾਲ ਦੀ ਨਿਰੰਤਰਤਾ ਦੇ ਨਾਲ ਵਿਕਾਸ ਨੂੰ ਯਕੀਨੀ ਬਨਾਉਂਣਾ ਵੀ ਇਸ ਦਾ Àਦੇਸ਼ ਹੈ। ਉਨ•ਾਂ ਕਿਹਾ ਕਿ ਬੱਚਿਆਂ ਦੇ ਵਸਤੇ ਸਮਰੱਥ ਮਨੁੱਖੀ ਸਰੋਤਾਂ ਨੂੰ ਜਟਾਇਆ ਜਾਵੇਗਾ।
ਇਸ ਮੌਕੇ  ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਜਿੰਦਰ ਸਿੰਘ, ਸਮਾਜਿਕ ਸੁਰੱਖਿਆ, ਇਸਤਰੀ, ਅਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਡਾਇਰੈਕਟਰ ਸ੍ਰੀ ਦਿਪਰਵਾ ਲਾਕਰਾ ਤੋਂ ਇਲਾਵਾ ਸਿੱਖਿਆ, ਸਿਹਤ, ਯੋਜਨਾ, ਵਿੱਤ, ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਸਿੱਖਿਆ ਖੇਤਰ ਦੇ ਮਾਹਿਰ ਵੀ ਹਾਜ਼ਰ ਸਨ।
————–

LEAVE A REPLY

Please enter your comment!
Please enter your name here