ਗਲਵਾਨ ਘਾਟੀ ਵਿੱਚ ਹਿੰਸਕ ਝੜਪ ਵਿੱਚ ਚੀਨੀ ਕਮਾਂਡਰ ਮਾਰਿਆ ਗਿਆ …!!

0
114

ਨਵੀਂ ਦਿੱਲੀ 22, ਜੂਨ (ਸਾਰਾ ਯਹਾ/ਬਿਓਰੋ ਰਿਪੋਰਟ) : ਭਾਰਤ ਅਤੇ ਚੀਨ ਵਿਚਾਲੇ ਗਲਵਾਨ ਵਾਦੀ ਵਿਚ ਹੋਈ ਹਿੰਸਕ ਝੜਪ ਵਿਚ ਚੀਨ ਦੇ ਕਮਾਂਡਿੰਗ ਅਧਿਕਾਰੀ ਦੀ ਮੌਤ ਹੋ ਗਈ। ਹਾਲਾਂਕਿ, ਚੀਨ ਖੁਦ ਇਸ ‘ਤੇ ਕੋਈ ਬਿਆਨ ਦੇਣ ਤੋਂ ਗੁਰੇਜ਼ ਕਰ ਰਿਹਾ ਹੈ। ਪਰ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਚੀਨੀ ਫੌਜ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਕਮਾਂਡਿੰਗ ਅਧਿਕਾਰੀ ਗਲਵਾਨ ਘਾਟੀ ਵਿੱਚ ਇੱਕ ਹਿੰਸਕ ਝੜਪ ਦੌਰਾਨ ਮਾਰਿਆ ਗਿਆ ਸੀ।

ਸੂਤਰਾਂ ਮੁਤਾਬਕ ਇਹ ਸੱਚ ਦੋਵਾਂ ਦੇਸ਼ਾਂ ਵਿਚਾਲੇ ਸੈਨਿਕ ਪੱਧਰੀ ਗੱਲਬਾਤ ਦੌਰਾਨ ਸਾਹਮਣੇ ਆਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਲੱਦਾਖ ਸਰਹੱਦ ਦੀ ਗਲਵਾਨ ਘਾਟੀ ਵਿੱਚ ਭਾਰਤ-ਚੀਨੀ ਫੌਜ ਵਿਚਕਾਰ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸੀ। ਉਧਰ ਇਸ ਬਾਰੇ ਪੂਰੀ ਸੱਚਾਈ ‘ਤੇ ਸ਼ੱਕ ਹੈ ਕਿ ਕਿੰਨੇ ਚੀਨੀ ਸੈਨਿਕ ਮਾਰੇ ਗਏ।

ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਦੀ ਅਹਿਮ ਬੈਠਕ ਜਾਰੀ:

ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਇੱਕ ਅਹਿਮ ਬੈਠਕ ਸਰਹੱਦ ‘ਤੇ ਤਣਾਅ ਖਤਮ ਕਰਨ ਲਈ ਐਲਏਸੀ ‘ਤੇ ਚੱਲ ਰਹੀ ਹੈ। ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਵਿਚਾਲੇ ਇਹ ਦੂਜੀ ਵੱਡੀ ਮੀਟਿੰਗ ਹੈ। ਲੇਹ ਵਿਖੇ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਭਾਰਤ ਤੋਂ ਵਫਦ ਦੀ ਅਗਵਾਈ ਕਰ ਰਹੇ ਹਨ। ਜਦੋਂ ਕਿ ਚੀਨੀ ਪੱਖ ਤੋਂ ਦੱਖਣੀ ਸਿਨਜਿਆਂਗ ਮਿਲਟਰੀ ਡਿਸਟ੍ਰਿਕਟ ਦਾ ਕਮਾਂਡਰ ਮੇਜਰ ਜਨਰਲ ਲਿਯੂ ਲਿਨ ਹੈ।

LEAVE A REPLY

Please enter your comment!
Please enter your name here