ਸਰਦੂਲਗੜ੍ਹ 22 ਜੂਨ (ਸਾਰਾ ਯਹਾ/ ਬੀ.ਪੀ.ਐਸ ) ਇੱਕ ਮਹੀਨਾ ਪਹਿਲਾਂ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਦੀ ਦੋਹਾ ਕਤਰ ਚ ਮੌਤ ਹੋਣ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਪਰਿਵਾਰ ਸਮੇਤ ਪੂਰੇ ਪਿੰਡ ਦਾ ਮਾਹੌਲ ਗੰਮਗੀਨ ਸੀ। ਹਰ ਅੱਖ ਰੋ ਰਹੀ ਸੀ।ਪਿੰਡ ਫੱਤਾ ਮਾਲੋਕਾ ਫੱਤਾ ਮਾਲੋਕਾ ਦਾ ਨੌਜਵਾਨ ਬੂਟਾ ਸਿੰਘ ਪੁੱਤਰ ਜੱਗਾ ਸਿੰਘ ਰੋਜ਼ੀ ਰੋਟੀ ਲਈ ਦੋਹਾ ਕਤਰ ਵਿਦੇਸ਼ ਚਲਾ ਗਿਆ ਸੀ। ਉੱਥੇ ਉਸ ਦੀ ਇੱਕ ਮਹੀਨਾ ਪਹਿਲਾਂ ਤੀਸਰੀ ਮੰਜ਼ਿਲ ਤੋਂ ਡਿੱਗ ਕੇ ਅਚਾਨਕ ਮੌਤ ਹੋ ਗਈ ਸੀ। ਪਰ ਕਰੋਨਾ ਦੀ ਬਿਮਾਰੀ ਦੇ ਚਲਦਿਆਂ ਉਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਣ ਤੱਕ ਬਹੁਤ ਹੀ ਮੁਸ਼ਕਲ ਆ ਰਹੀ ਸੀ। ਰੋਜੀ ਰੋਟੀ ਲਈ ਵਿਦੇਸ਼ ਦੀ ਧਰਤੀ ਤੇ ਮੌਤ ਦੇ ਮੂੰਹ ਚ ਗਏ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਅੰਤਮ ਦਰਸ਼ਨਾ ਲਈ ਪਿੰਡ ਲਿਆਉਣ ਚ ਸੰਗਰੂਰ ਤੋ ਸੰਸਦ ਭੰਗਵੰਤ ਮਾਨ ਅਤੇ ਬਠਿੰਡਾ ਤੋ ਸੰਸਦ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਅੱਜ ਉਸ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਸਮੇਤ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਉਸ ਅੰਤਮ ਵਿਧਇਗੀ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਚ ਸਰਪੰਚ ਗੁਰਸੇਵਕ ਸਿੰਘ , ਸਾਬਕਾ ਸਰਪੰਚ ਅਮਰਜੀਤ ਸਿੰਘ ,ਯੂਥ ਆਗੂ ਕੁਲਦੀਪ ਸਿੰਘ ,ਨਿਰਮਲ ਸਿੰਘ ਨਿੰਮਾ ,ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸ਼ਾਮਲ ਹੋਏ ।ਭਾਰਤੀ ਕਿਸਾਨ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਵੱਖ ਵੱਖ ਰਾਜਨੀਤਕ ਪਾਰਟੀਆਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਗ਼ਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ।