ਨਜਾਇਜ਼ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀ ਲੱਗੀ ਡਿਊਟੀ, ਵਿਰੋਧੀ ਪਾਰਟੀਆਂ ਵਲੋਂ ਸਰਕਾਰ ਦੀ ਨਿਖੇਧੀ

0
36

ਚੰਡੀਗੜ੍ਹ (ਸਾਰਾ ਯਹਾ) : ਪੰਜਾਬ ‘ਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਰਾਤ ਨੂੰ ਨਾਕਿਆਂ ‘ਤੇ ਅਧਿਆਪਕਾਂ ਨੂੰ ਤਾਇਨਾਤ ਕੀਤੇ ਜਾਣ ਵਾਲੇ ਫ਼ਰਮਾਨ ਵਿਰੁੱਧ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਆਗੂ ਕੈਪਟਨ ਸਰਕਾਰ ਦੀ ਖੂਬ ਨਿਖੇਧੀ ਕਰ ਰਹੀ ਹੈ।ਅੰਤ ਜ਼ਬਰਦਸਤ ਕਿਰਕਿਰੀ ਹੋਣ ਉਪਰੰਤ ਸਰਕਾਰ ਨੂੰ ਆਪਣਾ ਬੇਤੁਕਾ ਫ਼ੈਸਲਾ ਵਾਪਸ ਲੈਣਾ ਪਿਆ।

ਸ਼ਨੀਵਾਰ ਨੂੰ ਜਿਵੇਂ ਹੀ ਦਫ਼ਤਰ ਉਪ ਮੰਡਲ ਫਗਵਾੜਾ ਖੁੱਲ੍ਹਿਆ ਕੁੱਝ ਘੰਟਿਆਂ ਬਾਅਦ ਹੀ ਸਰਕਾਰ ਬੈਕ-ਫੁੱਟ ‘ਤੇ ਆ ਗਈ ਅਤੇ ਫ਼ੈਸਲਾ ਵਾਪਸ ਲੈ ਲਿਆ। ਸਕੂਲ ਅਧਿਆਪਕਾਂ ਨੂੰ ਗੈਰਕਾਨੂੰਨੀ ਰੇਤ ਮਾਈਨਿੰਗ ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ।ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਰਕਾਰ ਨੂੰ ਕਾਂਗਰਸੀ ਲੀਡਰਾਂ ਅਤੇ ਰੇਤ ਮਾਫੀਆ ਵਿਚਾਲੇ ਆਪਸੀ ਸਬੰਧ ਤੋੜਨਾ ਚਾਹੀਦਾ ਹੈ।

View image on Twitter
View image on Twitter
View image on Twitter

ਚੀਮਾ ਨੇ ਕਿਹਾ ਕਿ ਇਸ ਕੰਮ ਲਈ ਜ਼ਰੂਰਤ ਪੈਣ ‘ਤੇ ਡਿਊਟੀ ਮੈਜਿਸਟ੍ਰੇਟ ਦੇ ਨਾਲ-ਨਾਲ ਇਕੱਲੇ ਪੁਲਿਸ ਵਿਭਾਗ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।ਪਰ ਜ਼ਿਲ੍ਹਾ ਪ੍ਰਸ਼ਾਸ਼ਨ ਅਜਿਹਾ ਕਰਨ ਦੀ ਬਜਾਏ ਅਧਿਆਪਕਾਂ ਨੂੰ ਗੁੰਡਿਆਂ ਸਾਹਮਣੇ ਭੇਜ ਰਿਹਾ ਹੈ ਜੋ ਉਨ੍ਹਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਤੁਰੰਤ ਤੇ ਇਸ ਡਿਊਟੀ ਤੋਂ ਵਾਪਸ ਬੁਲਿਆ ਜਾਣਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕਾਂ ਕੋਲੋਂ ਬੱਚਿਆਂ ਦੀ ਬਿਹਤਰ ਪੜਾਈ ਬਾਰੇ ਸੇਵਾਵਾਂ ਲੈਣ ਦੀ ਥਾਂ ਸਰਕਾਰ ਵੱਲੋਂ ਕਦੇ ਸ਼ਰਾਬ ਮਾਫ਼ੀਆ ਅਤੇ ਕਦੇ ਮਾਈਨਿੰਗ ਮਾਫ਼ੀਆ ਵਿਰੁੱਧ ਸੇਵਾਵਾਂ ਲੈਣ ਬਾਰੇ ਸਰਕਾਰ ਨੇ ਸੋਚ ਵੀ ਕਿਵੇਂ ਲਿਆ?

LEAVE A REPLY

Please enter your comment!
Please enter your name here