ਚੰਡੀਗੜ੍ਹ, 19 ਜੂਨ (ਸਾਰਾ ਯਹਾ/ ਹਨੀ ਬਾਂਸਲ) : ਅੱਜ ਜਿਥੇ ਪੰਜਾਬ ਸਮੇਤ ਪੂਰਾ ਦੇਸ਼ ਕਰੋਨਾ ਸੰਕਟ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ ਉਥੇ ਕਰੋਨਾ ਦੀ ਲਾਗ ਨਾਲ ਲੜ ਰਹੀਆਂ ਦੋ ਗਰਭਵਤੀ ਔਰਤਾਂ ਨੇ ਗੌਰਮਿੰਟ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਤੰਦਰੁਸਤ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਦਿੰਦਿਆਂ ਦੱਸਿਆ ਕਿ ਦੋਵੇਂ ਕੋਵਿਡ ਪੋਜ਼ੀਵਿਟ ਔਰਤਾਂ ਦੀ ਡਲਿਵਰੀ ਗੌਰਮਿੰਟ ਮੈਡੀਕਲ ਅਤੇ ਰਜਿੰਦਰਾ ਹਸਪਤਾਲ, ਪਟਿਆਲਾ ਦੇ ਓਬੀਐਸ ਅਤੇ ਗਾਇਨੀ ਵਿਭਾਗ ਦੇ ਕੋਵਿਡ ਲੇਬਰ ਰੂਮ ਵਿੱਚ ਕਰਵਾਈ ਗਈ ਹੈ।
ਸ਼੍ਰੀ ਸੋਨੀ ਨੇ ਅੱਗੇ ਦੱਸਿਆ ਕਿ ਦੋਵੇਂ ਮਰੀਜ਼ਾਂ ਵਿੱਚੋਂ ਇਕ ਦੀ 37 ਹਫ਼ਤਿਆਂ ਦੀ ਆਈਵੀਐਫ ਗਰਭ ਅਵਸਥਾ ਪ੍ਰੀਕਲੈਮਸੀਆ ਅਤੇ ਬ੍ਰੀਚ ਪ੍ਰਜ਼ੈਨਟੇਸ਼ਨ ਦੇ ਨਾਲ ਸੀ। ਜਣੇਪੇ ਦੇ ਸੰਕੇਤਾਂ ਲਈ 18 ਜੂਨ 2020 ਨੂੰ ਕੋਵਿਡ-ਐਲਆਰ ਮੁਖੀ ਡਾ. ਪ੍ਰਨੀਤ ਕੌਰ (ਪ੍ਰੋਫੈਸਰ) ਦੀ ਅਗਵਾਈ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਸ ਦੀ ਟੀਮ ਵੱਲੋਂ ਐਨੇਸਥੀਸੀਆ ਅਤੇ ਬਾਲ ਰੋਗ ਵਿਭਾਗ ਦੇ ਸਹਿਯੋਗ ਨਾਲ ਐਲਐਸਸੀਐਸ ਕੀਤਾ ਗਿਆ ਸੀ ਅਤੇ ਹੁਣ ਜਣੇਪੇ ਤੋਂ ਬਾਅਦ ਬਾਲ ਰੋਗ ਮਾਹਰਾਂ ਅਤੇ ਪਰਿਵਾਰ ਦੀ ਦੇਖਰੇਖ ਵਿੱਚ ਮਾਂ ਅਤੇ ਬੱਚਾ ਬਿਲਕੁਲ ਠੀਕ-ਠਾਕ ਹੈ।
ਦੂਜੀ ਕਰੋਨਾ ਪਾਜ਼ੀਟਿਵ ਗਰਭਵਤੀ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਦੂਜੀ ਮਰੀਜ਼ ਦੀ ਗਰਭ ਅਵਸਥਾ ਵੀ ਪ੍ਰੀਕਲੈਮਸੀਆ ਦੇ ਨਾਲ ਸੀ, ਜਿਸ ਦੀ ਨਾਰਮਲ ਡਲਿਵਰੀ ਓਬਸਟੇਟ੍ਰਿਕਸ ਅਤੇ ਗਾਇਨਾਕੋਲੋਜੀ ਵਿਭਾਗ ਦੀ ਮੁਖੀ ਡਾ. ਸ਼੍ਰੀਮਤੀ ਮੋਹੀ ਦੇ ਮਾਗਰਦਰਸ਼ਨ ਹੇਠ ਕਰਵਾਈ ਗਈ। ਜਣੇਪੇ ਤੋਂ ਬਾਅਦ ਮਾਂ ਤੇ ਬੱਚਾਂ ਦੋਵੇਂ ਠੀਕ ਹਨ ਅਤੇ ਨਿਗਰਾਨੀ ਅਧੀਨ ਹਨ।
ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦਰਮਿਆਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਲੋਂ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ ਅਤੇ ਸ