-ਐਲ.ਏ.ਸੀ. ਤੇ ਗੁਲਵਾਨ ਘਾਟੀ ਵਿਖੇ ਚੀਨ ਦੀ ਫੌਜ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ

0
50

ਮਾਨਸਾ ,19 ਜੂਨ 2020,(ਸਾਰਾ ਯਹਾ/ ਬਲਜੀਤ ਸ਼ਰਮਾ) “ਸ਼ਹੀਦ ਕਦੀ ਨਹੀਂ ਮਰਦੇ, ਉਹ ਹਮੇਸ਼ਾ ਸਾਡੇ ਦਿਲਾਂ ਦੀਆਂ ਧੜਕਨਾਂ ਵਿੱਚ ਜ਼ਿੰਦਾ ਰਹਿੰਦੇ ਹਨ,”
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਸ਼ਹੀਦ
ਸਿਪਾਹੀ ਗੁਰਤੇਜ ਸਿੰਘ (ਜੋ ਤੀਸਰੀ ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸਨ ) ਦੇ ਅੰਤਿਮ ਸੰਸਕਾਰ ਮੌਕੇ ਸ਼ਹੀਦ
ਦੇ ਪਿੰਡ ਬੀਰੇਵਾਲਾ ਡੋਗਰਾ (ਤਹਿਸੀਲ ਬੁਢਲਾਡਾ, ਜਿਲ੍ਹਾ ਮਾਨਸਾ) ਵਿਖੇ ਪਹੁੰਚ ਕੇ ਕੀਤਾ ਗਿਆ, ਜੋ ਭਾਰਤ ਤੇ
ਚੀਨ ਦੇਸ਼ ਦੀ ਐਲ.ਏ.ਸੀ. (ਲਾਇਨ ਆਫ ਐਕਚੂਅਲ ਕੰਟਰੋਲ) ਨਜ਼ਦੀਕ ਗੁਲਵਾਨ ਘਾਟੀ ਵਿਖੇ ਦੇਸ਼ ਦੀ
ਸਰਹੱਦ ਦੀ ਰਾਖੀ ਕਰਦੇ ਹੋਏ 16 ਜੂਨ 2020 ਨੂੰ ਸ਼ਹਾਦਤ ਦਾ ਜਾਮ ਪੀ ਗਏ।

ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਫੁੱਲਮਾਲਾ
ਅਰਪਿਤ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਦੇਸ਼ ਦੇ ਫੌਜੀ ਯੋਧੇ ਸਰਹੱਦਾਂ ’ਤੇ ਆਪਣੀਆਂ ਜਾਨਾਂ
ਇਸ ਲਈ ਕੁਰਬਾਨ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦੇ ਦੇਸ਼-ਵਾਸੀਆਂ ਦਾ ਚੈਨ ਨਾਲ ਜੀਣਾ ਸੁਨਿਸ਼ਚਿਤ ਹੋ ਸਕੇ
ਅਤੇ ਦੇਸ਼ ਆਪਣੇ ਦੁਸ਼ਮਣਾਂ ਤੋਂ ਸੁਰੱਖਿਅਤ ਰਹਿ ਸਕੇ। ਸ਼ਹੀਦ ਫੌਜੀ ਸਿਪਾਹੀ ਗੁਰਤੇਜ ਸਿੰਘ ਪੁੱਤਰ ਸ਼੍ਰੀ ਵਿਰਸਾ
ਸਿੰਘ ਅਤੇ ਸ਼੍ਰੀਮਤੀ ਪ੍ਰਕਾਸ਼ ਕੌਰ (ਮਾਤਾ) ਪਿੰਡ ਬੀਰੇਵਾਲਾ ਡੋਗਰਾ ਦੀ ਲਾਸਾਨੀ ਸ਼ਹਾਦਤ ਦਾ ਸਨਮਾਨ ਕਰਦੇ
ਹੋਏ ਐਸ.ਐਸ.ਪੀ. ਮਾਨਸਾ ਨਿੱਜੀ ਤੌਰ ’ਤੇ ਸ਼ਹੀਦ ਸੂਰਬੀਰ ਸਿਪਾਹੀ ਦੇ ਸੰਸਕਾਰ ਸਮੇਂ ਉਸਦੇ ਪਿੰਡ ਪਹੁੰਚੇ।
ਉਨ੍ਹਾਂ ਸ਼ਹੀਦ ਫੌਜੀ ਜਵਾਨ ਦੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆ ਨੂੰ ਇਸ ਮੌਕੇ ਸ਼ਹੀਦ ਨੂੰ
ਸ਼ਰਧਾਂਜਲੀ ਅਰਪਿਤ ਕਰਦਿਆ ਕਿਹਾ ਕਿ ਭਾਵੇਂ ਸ਼ਹੀਦ ਦੀ ਇਹ ਕੁਰਬਾਨੀ ਉਸਦੇ ਪਰਿਵਾਰ ਦੇ ਨਾਲ ਨਾਲ
ਪਿੰਡ, ਰਾਜ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰ ਉਸਦੀ ਇਹ ਲਾਸਾਨੀ ਸ਼ਹਾਦਤ ਸਾਡੇ ਸਭ ਲਈ
ਇੱਕ ਮਾਣ ਵਾਲੀ ਗੱਲ ਹੈ। ਉਨ੍ਹਾਂ ਸ਼ਹੀਦ ਫੌਜੀ ਜਵਾਨ ਦੇ ਪਰਿਵਾਰ ਨੂੰ ਹੌਸਲਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ
ਪੁੱਤਰ ਦੀ ਇਹ ਸ਼ਹਾਦਤ ਅਤਿਅੰਤ ਕੀਮਤੀ ਹੈ ਅਤੇ ਉਸਦਾ ਨਾਮ ਹਮੇਸ਼ਾ ਲਈ ਭਾਰਤ ਦੇ ਇਤਿਹਾਸ ਦੇ
ਸੁਨਹਿਰੀ ਪੰਨਿਆਂ ਵਿੱਚ ਅੰਕਿਤ ਰਹੇਗਾ।

ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਕਿਹਾ ਕਿ ਮਾਨਯੋਗ ਡਾਇਰਕੈਟਰ ਜਨਰਲ ਪੁਲਿਸ ਸ੍ਰੀ
ਦਿਨਕਰ ਗੁਪਤਾ, ਆਈ.ਪੀ.ਐਸ. ਜੀ ਵੱਲੋਂ ਦੇਸ਼ ਦੇ ਇਸ ਮਹਾਨ ਸਪੂਤ ਦੀ ਬੇਮਿਸਾਲ ਕੁਰਬਾਨੀ ਪ੍ਰਤੀ
ਸ਼ਰਧਾਂਜਲੀ ਅਰਪਿਤ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਭੇਜਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ
ਸਮੁੱਚੀ ਪੰਜਾਬ ਪੁਲਿਸ ਇਸ ਸ਼ਹੀਦ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ। ਉਨ੍ਹਾਂ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ
ਦਿੱਤਾ ਕਿ ਪੰਜਾਬ ਪੁਲਿਸ ਹਰ ਸਮੇਂ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਜਿਲ੍ਹਾ ਪੁਲਿਸ ਮਾਨਸਾ ਇਸ
ਪਰਿਵਾਰ ਦੀ ਹਰ ਸੰਭਵ ਮੱਦਦ ਲਈ ਹਰ ਸਮੇਂ ਤਿਆਰ ਹੈ ।


LEAVE A REPLY

Please enter your comment!
Please enter your name here