ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਨੰਗਲ ਕਲਾਂ ਵਿੱਚ ਵੱਖ ਵੱਖ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

0
42

ਮਾਨਸਾ 17 ਜੁੂਨ (ਸਾਰਾ ਯਹਾ/ ਬੀਰਬਲ ਧਾਲੀਵਾਲ)ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਵੱਖ ਵੱਖ ਵਿਕਾਸ ਕੰਮਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕੀਤਾ ।ਇਸ ਮੌਕੇ ਉਨ੍ਹਾਂ ਨੇ ਭਲੇਰੀਆਂ ਵਾਲੀ ਗਲੀ ਅਤੇ ਹੋਰ ਗਲੀਆਂ ਦੇ ਉਦਘਾਟਨ ਕੀਤਾ ਇਸ ਤੋਂ ਇਲਾਵਾ ਐਸ ਸੀ ਧਰਮਸ਼ਾਲਾ ਪਿੰਡ ਵਿੱਚ ਸਟੇਡੀਅਮ ਸਕੂਲ ਦੀ ਚਾਰ ਦੀਵਾਰੀ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਇੰਟਰਲਾਕ ਗਲੀਆਂ ਬਣਾਉਣ ਲਈ ਵੀ ਰਾਸ਼ੀ ਜਾਰੀ ਕੀਤੀ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੀਆਂ ਅਹਿਮ ਮੰਗਾਂ ਪਿੰਡ ਨੂੰ ਸੜਕ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਪੂਰਾ ਹੋ ਚੁੱਕਿਆ ਹੈ ।ਕੁੱਝ ਗਲੀਆਂ ਬਣ ਚੁੱਕੀਆਂ ਹਨ ਅਤੇ ਬਾਕੀ ਜਲਦੀ ਪਿੰਡ ਦੇ ਛੱਪੜਾਂ ਨੂੰ ਖ਼ਾਲੀ ਕਰਨ ਅਤੇ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਹੈ ।ਇਸ ਤੋਂ ਇਲਾਵਾ ਪਿੰਡ ਦੇ ਸਾਰੇ ਹੀ ਸ਼ਮਸ਼ਾਨਘਾਟਾਂ ਵਿੱਚ ਵੀ ਵਿਕਾਸ ਕੰਮ ਸ਼ੁਰੂ ਕਰ ਦਿੱਤੇ ਹਨ ਪਿੰਡ ਨੂੰ ਵਿਕਾਸ ਕੰਮਾਂ ਲਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਾਰੇ ਹੀ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ ।ਇਸੇ ਤਹਿਤ ਪਿੰਡ ਨੰਗਲ ਕਲਾਂ ਵਿੱਚ ਵਿਕਾਸ ਕੰਮ ਜ਼ੋਰਾਂ ਤੇ ਚੱਲ ਰਹੇ ਹਨ ।ਅਤੇ ਮਾਨਸਾ ਜ਼ਿਲ੍ਹੇ ਦੇ ਹੋਰ ਪਿੰਡਾਂ ਵਿਚ ਵੀ ਵਿਕਾਸ ਕੰਮ ਜਾਰੀ ਹਨ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਜਲਦੀ ਲਾਗੂ ਕਰ ਦਿੱਤਾ ਜਾਵੇਗਾ। ਅਤੇ ਜਿਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ ਉਨ੍ਹਾਂ ਪਰਿਵਾਰਾਂ ਦੀ ਸ਼ਨਾਖ਼ਤ ਕਰਕੇ ਜਲਦੀ ਹੀ ਰਾਸ਼ਨ ਵੰਡਿਆ ਜਾਵੇਗਾ ।ਜਿਨ੍ਹਾਂ ਲਾਭਪਾਤਰੀਆਂ ਦੇ ਕਾਰਡ ਕੱਟੇ ਗਏ ਹਨ ਇਹ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਕਾਰਡ ਚਾਲੂ ਕਰ ਦਿੱਤੇ ਜਾਣਗੇ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਗੁਰਮੀਤ ਕੌਰ, ਸਰਪੰਚ ਪਰਮਜੀਤ ਸਿੰਘ ਸੱਤਪਾਲ ਵਰਮਾ  ਸੀਨੀਅਰ ਕਾਂਗਰਸੀ ਆਗੂ ,ਅਵਤਾਰ ਸਿੰਘ ,ਮੈਂਬਰ ਨਾਜ਼ਮ ਸਿੰਘ  ਮੈਂਬਰ, ਜਗਤਾਰ ਸਿੰਘ ਭੁਲੇਰੀਆ ਸੀਨੀਅਰ ਕਾਂਗਰਸੀ ਆਗੂ , ਨਿਰਭੈ ਸਿੰਘ ਨੰਗਲ ਖੁਰਦ, ਗੁਰਤੇਜ ਸਿੰਘ ਨੰਗਲ ਖੁਰਦ ,ਜਗਤਾਰ ਸਿੰਘ ਮਾਨ ਚੇਅਰਮੈਨ ਸਪੋਰਟਸ ,ਸੁੱਖੀ ਭੰਮਾ,  ਤੋਂ ਇਲਾਵਾ ਪਿੰਡ ਦੀ ਸਮੂਹ ਨਗਰ ਪੰਚਾਇਤ ਪਤਵੰਤੇ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ ਪਿੰਡ ਵਾਸੀਆਂ ਨੇ ਸਰਦਾਰ ਮੋਫਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਵਿਕਾਸ ਕੰਮਾਂ ਵਿੱਚ ਹਨੇਰੀ ਲਿਆ ਕੇ ਪਿੰਡ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਪਿੰਡ ਦੀ ਤੇਈ ਸੌ ਏਕੜ ਜ਼ਮੀਨ ਜੋ ਨਹਿਰੀ ਪਾਣੀ ਤੋਂ ਵਾਂਝੀ ਸੀ ਉਸ ਲਈ ਵੀ ਪਾਣੀ ਦਾ ਪ੍ਰਬੰਧ ਕੱਸੀ ਚਾਲੂ ਕਰਕੇ ਜਲਦੀ ਕੀਤਾ ਜਾਵੇਗਾ ਜਿਸ ਲਈ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਾ ਵਿਸ਼ੇਸ਼ ਧੰਨਵਾਦ ਕੀਤਾ 

LEAVE A REPLY

Please enter your comment!
Please enter your name here