ਭਾਰਤ ਚੀਨ ਦੀ ਚੜੱਪ ‘ਚ ਸ਼ਹੀਦ ਦੇ ਪਿਤਾ ਮਾਤਾ ਭਰਾ ਨੂੰ ਆਖਰੀ ਫੋਨ ਕਾਲ ਮੇਰੀ ਚਿੰਤਾ ਨਾ ਕਰਨਾ ਘਰ ਵਿੱਚ ਆਈ ਨਵੀਂ ਭਾਬੀ ਨੂੰ ਮਿਲਣ ਜਲਦ ਆਵਾਗਾਂ

0
158

ਬੁਢਲਾਡਾ 17 ਜੂਨ ( (ਸਾਰਾ ਯਹਾ/ਅਮਨ ਮਹਿਤਾ) ਲਦਾਂਖ ਦੀ ਗਲਵਾਨ ਘਾਟੀ ‘ਚ ਸੋਮਵਾਰ ਦੀ ਰਾਤ ਨੂੰ ਭਾਰਤ ਤੇ ਚੀਨ ਫੌਜੀਆ ਵਿਚਾਲੇ ਹਿੰਸਕ ਚੜੱਪ ਚੋ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਇਹਨਾਂ ਚੋ ਇੱਕ ਹਨ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਸਨ। ਜਿਸ ਨੇ ਹਮੇਸਾਂ ਦੇਸ ਨੂੰ ਪਰਿਵਾਰ ਤੌ ਪਹਿਲਾਂ ਰੱਖਿਆ। ਇਸੇ ਕਾਰਨ ਅਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਹੋਏੇ ਵਿਆਹ ਵਿੱਚ ਸ਼ਾਮਿਲ ਨਹੀਂ ਹੋਇਆ।  20 ਦਿਨ ਪਹਿਲਾਂ ਹੋਈ ਸੀ ਮਾਤਾ ਪਿਤਾ ਅਤੇ ਭਰਾ ਨਾਲ ਗੱਲ। ਗੁਰਤੇਜ ਸਿੰਘ ਨੇ ਆਖਰੀ ਵਾਰ 20 ਦਿਨ ਪਹਿਲਾਂ ਪਰਿਵਾਰ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ  ਸਾਨੂੰ ਸਰਹੱਦ ਤੇ ਲਿਜਾਇਆ ਜਾ ਰਿਹਾ ਇਸ ਲਈ ਇਸ ਤੌਂ ਬਾਅਦ ਸੰਪਰਕ ਨਹੀਂ ਹੋ ਸਕਦਾ। ਮੇਰੀ ਚਿੰਤਾਂ ਨਾ ਕਰਨਾ। ਆਖਰੀ ਵਾਰ ਫੋਨ ਕਾਲ ਤੇ ਪਰਿਵਾਰ ਨਾਲ ਲੰਬੀ ਗੱਲ ਹੋਈ ਸੀ ਅਤੇ ਭਰਾ ਗੁਰਪ੍ਰੀਤ ਦੇ ਵਿਆਹ ਸਬੰਧੀ ਖੁਸ਼ੀਆਂ ਖੇੜਿਆ ਦੀ ਗੱਲ ਕਰਦਿਆ ਕਿਹਾ ਕਿ ਉਹ ਜਲਦ ਆਵੇਗਾ ਅਤੇ ਘਰ ਵਿੱਚ ਨਵੀਂ ਭਾਬੀ ਨੂੰ ਮਿਲਾਂਗਾ।ਪਰਿਵਾਰ ਵਿੱਚ ਸਭ ਤੌਂ ਛੋਟਾ ਸੀ ਗੁਰਤੇਜ। ਪਿਤਾ ਵਿਰਸਾ ਸਿੰਘ ਨੇ ਦੱਸਿਆ ਕਿ ਗੁਰਤੇਜ ਸਭ ਤੌਂ ਛੋਟਾ ਹੋਣ ਕਾਰਨ ਦੌ ਭਰਾ ਮਾਤਾ ਪ੍ਰਕਾਸ ਕੌਰ ਵੱਲੌਂ ਚਾਵਾਂ ਅਤੇ ਲਾਡਾ ਨਾਲ ਪਾਲਿਆ ਗਿਆ ਸੀ ਅਤੇ ਉਸ ਦੀ ਸੁਰੂ ਤੌਂ ਹੀ ਦੇਸ ਦੀ ਸੇਵਾ ਕਰਨ ਦੀ ਇੱਛਾ ਸੀ ਜੋ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਤਿੰਨ ਭਰਾਵਾਂ ਦਾ ਸਭ ਤੌਂ ਛੋਟਾ ਭਰਾ ਸੀ। ਪਿਤਾ ਨੇ ਦਿੱਤੀ ਸ਼ਹਾਦਤ ਹੋਣ ਦੀ ਖਬਰ। ਗੁਰਤੇਜ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਉਹਨਾਂ ਦੇ ਪਿਤਾ ਵਿਰਸਾ ਸਿੰਘ ਨੂੰ ਅੱਜ ਸਵੇਰੇ ਪ੍ਰਾਪਤ ਹੋਈ। ਪਰਿਵਾਰ ਨੂੰ ਇਹ ਸੂਚਨਾ ਜੰਮੂ-ਕਸ਼ਮੀਰ ਤੌਂ ਆਏ ਮੋਬਾਇਲ ਫੋਨ ਕਾਲ ਰਾਂਹੀ ਪ੍ਰਾਪਤ ਹੋਈ ਕਿ ਤੁਹਾਡਾ ਗੁਰਤੇਜ ਸਿੰਘ ਸ਼ਹੀਦ ਹੋ ਗਿਆ। ਗੁਰਤੇਜ ਦੇ ਸ਼ਹੀਦ ਹੋਣ ਦੀ ਖਬਰ ਸੁਣਦੇ ਹੀ ਪਰਿਵਾਰ ਟੁੱਟ ਗਿਆ। ਮਾਤਾ ਪ੍ਰਕਾਸ਼ ਕੌਰ ਬੇਹੋਸ਼ ਹੋ ਗਈ। ਘਰ ਵਿੱਚ ਭਰਾ ਗੁਰਪ੍ਰੀਤ ਸਿੰਘ ਦੇ ਵਿਆਹ ਦਾ ਮਾਹੌਲ ਗਮ ਵਿੱਚ ਬਦਲ ਗਿਆ। ਖਬਰ ਇਲਾਕੇ ਵਿੱਚ ਅੱਗ ਦੀ ਤਰਾਂ ਫੈਲ ਗਈ। ਪੂਰਾ ਪਿੰਡ ਬੀਰੇਵਾਲ ਡੋਗਰਾਂ ਸੋਕ ਵਿੱਚ ਹੈ। ਪਿੰਡ ਦੇ ਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਪ੍ਰਾਪਤ ਹੋਣ ਤੌਂ ਬਾਅਦ ਹੀ ਸ਼ਸਕਾਰ ਕੀਤਾ ਜਾਵੇਗਾ।ਐਸ.ਐਸ.ਪੀ ਵੱਲੌਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ। ਜਿਲੇ ਦੇ ਐਸ.ਐਸ.ਪੀ ਡਾਂ. ਨਰਿੰਦਰ ਭਾਰਗਵ ਵੱਲੌ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਹਮਦਰਦੀ ਦਾ ਪ੍ਰਗਟਾਵਾਂ ਕੀਤਾ।

LEAVE A REPLY

Please enter your comment!
Please enter your name here