ਪੇਂਡੂ ਸਿਹਤ ਖੁਰਾਕ ਅਤੇ ਸਫਾਈ ਕਮੇਟੀ ਨੰਗਲ ਕਲਾਂ ਦੀ ਇਕੱਤਰਤਾ ਹੋਈ

0
21

ਨੰਗਲ ਕਲਾਂ, 16 ਜੂਨ (ਸਾਰਾ ਯਹਾ/ ਔਲਖ) ਅੱਜ ਪਿੰਡ ਨੰਗਲ ਕਲਾਂ ਵਿਖੇ ਪੇਂਡੂ ਸਿਹਤ ਖੁਰਾਕ ਅਤੇ ਸਫਾਈ ਕਮੇਟੀ ਨੰਗਲ ਕਲਾਂ ਦੀ ਮੀਟਿੰਗ ਸਰਪੰਚ ਪਰਮਜੀਤ ਸਿੰਘ ਅਤੇ ਪ੍ਰਧਾਨ ਸਕੱਤਰ ਹਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਕਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਚਲਦਿਆਂ ਪਿੰਡ ਵਾਸੀਆਂ ਨੂੰ ਮਾਸਕ ਪਹਿਨਣ, ਹੱਥ ਧੋਣ , ਸਮਾਜਿਕ ਦੂਰੀ ਬਣਾਏ ਰੱਖਣ ਆਦਿ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਤੰਬਾਕੂ ਨੋਸੀ ਦੀ ਰੋਕਥਾਮ ਲਈ ਜਾਗਰੂਕਤਾ ਫੈਲਾਉਣ ਬਾਰੇ ਵੀ ਚਰਚਾ ਕੀਤੀ ਗਈ।  ਇਸ ਮੌਕੇ ਚਾਨਣ ਦੀਪ ਸਿੰਘ ਨੇ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿੱਚ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਘਰਾਂ ਵਿੱਚ ਪਾਣੀ ਨੂੰ ਢੱਕ ਕੇ ਰੱਖਣ, ਕੂਲਰਾਂ ਦਾ ਪਾਣੀ ਹਰ ਸ਼ੁਕਰਵਾਰ ਬਦਲਣ,  ਮੱਛਰਦਾਨੀਆਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਛੇਤੀ  ਹੀ ਪਿੰਡ ਵਿੱਚ ਪਿਛਲੇ ਸਾਲ ਆਏ ਮਲੇਰੀਆ ਪਾਜਟਿਵ ਕੇਸਾਂ ਦੇ ਘਰਾਂ ਦੇ ਆਲੇ ਦੁਆਲੇ ਡੀ ਡੀ ਟੀ  ਸਪਰੇ ਕਰਵਾਈ ਜਾਵੇਗੀ ਅਤੇ ਛੱਪੜਾਂ ਦੇ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਜਾਣਗੀਆਂ।    ਇਸ ਮੌਕੇ ਆਸ਼ਾ ਵਰਕਰਾਂ ਦੀ ਮਹੀਨਾ ਵਾਰ ਮੀਟਿੰਗ ਵੀ ਹੋਈ ਜਿਸ ਵਿੱਚ ਘਰ ਘਰ ਨਿਗਰਾਨੀ ਐਪ ਨਾਲ ਸਰਵੇਖਣ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਕੁਲਦੀਪ ਸਿੰਘ ਫਾਰਮੇਸੀ ਅਫਸਰ, ਰਮਨਦੀਪ ਕੌਰ ਏ ਐਨ ਐਮ,  ਬਲਜੀਤ ਕੌਰ ਫਸੀਲੇਟਰ, ਕੁਲਦੀਪ ਸਿੰਘ ,ਅਜੈਬ ਸਿੰਘ ਹੋਰ ਕਮੇਟੀ ਮੈਂਬਰ ਅਤੇ ਸਮੂਹ ਆਸ਼ਾ ਵਰਕਰਾਂ ਹਾਜ਼ਰ ਸਨ। 

LEAVE A REPLY

Please enter your comment!
Please enter your name here