ਮਾਨਸਾ-13 ਮਈ (ਸਾਰਾ ਯਹਾ/ ਅਮਨ ਮਹਿਤਾ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕੋਰੋਨਾ ਵਾeਰਿਸ ਸਬੰਧੀ ਲੌਕਾ ਨੁੰੰ ਜਾਗਰੁਕ ਕਰਨ ਹਿੱਤ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਪਿਛਲੇ ਦਿੰਨਾਂ ਵਿੱਚ ਕਲੱਬਾਂ ਵੱਲੋ ਪਿੰਡਾਂ ਦੀਆਂ ਕੰਧਾਂ ਉਪਰ ਮਾਟੋ ਅਤੇ ਨਾਹਰੇ ਲਿੱਖਣ ਤੋ ਇਲਾਵਾ,ਕੰਧਾਂ ਉਪਰ ਸਟਿਕੱਰ ਅਤੇ ਫਲੈਕਸ ਵੀ ਲਗਾਏ ਗਏ ਅਤੇ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ ਵੱਲੋ ਸ਼ੁਰੂ ਵਿੱਚ ਘਰ ਘਰ ਜਾ ਕੇ ਪ੍ਰਚਾਰ ਵੀ ਕੀਤਾ ਗਿਆ ਅਤੇ ਜਿਲ੍ਹਾ ਪ੍ਰਸਾਸ਼ਨ ਮਾਨਸਾ ਦੀਆਂ ਹਦਾਇੰਤਾਂ ਅੁਨਸਾਰ ਜਿਲ੍ਹੇ ਵਿੱਚ ਮੁਨਾਦੀ ਕਰਵਾਕੇ ਵੀ ਪ੍ਰਚਾਰ ਕੀਤਾ ਗਿਆ।ਪਿੰਡਾਂ ਦੀਆਂ ਦੁਕਾਨਾ ਅਤੇ ਹੋਰ ਸ਼ਾਝੀਆਂ ਥਾਵਾਂ ਜਿਥੇ ਲੌਕਾਂ ਦੀ ਆਮਦ ਜਿਆਦਾ ਹੁੰਦੀ ਹੈ ਉੱਥੇ ਸਟਿਕਰ ਅਤੇ ਫਲੈਕਸ ਵੀ ਲਗਾਏ ਗਏ ਜਿਸ ਨੂੰ ਲੋਕ ਅਸਾਨੀ ਨਾਲ ਪੜ ਲੈਦੇ ਹਨ ਇਸ ਲਈ
ਪਿੰਡਾਂ ਦੇ ਲੌਕਾਂ ਦੀ ਹੋਰ ਮੰਗ ਤੇ ਮਾਸਕ ਪਹਿਨਣ,ਸਰੀਰਕ ਦੂਰੀ ਰੱਖਣ,ਵਾਰ ਵਾਰ ਹੱਥ ਧੋਣਾ ਅਤੇ ਘਰ ਵਿੱਚ ਰਹਿਣ ਦੇ ਸਟਕਿੱਰ ਅਤੇ ਕੋਰਨਾ ਸਬੰਧੀ ਵੱਖ ਵੱਖ ਡਿਊਟੀਆਂ ਤੇ ਤੇਨਾਤ ਡਾਕਰ,ਪੈਰਾਮੇਡੀਕਲ ਸਟਾਫ,ਪੁਲਿਸ ਮਲਾਜਮ,ਸਫਾਈ ਸੇਵਕਾਂ ਅਤੇ ਹੋਰ ਵਲੰਟੀਅ੍ਰਰਜ ਦਾ ਮਾਣ ਸਨਮਾਨ ਦੇਨ ਦੇ ਸਟਕਿੱਰ ਛਪਵਾਏ ਗਏ ਅਤੇ ਇੰਹਨਾਂ ਸਟਕਿਰਾਂ ਅਤੇ ਫਲੈਕਸ ਨੂੰ ਜਾਰੀ ਕਰਨ ਦੀ ਰਸਮ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਅਦਾ ਕੀਤੀ ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਕੋਰੋਨਾ ਸਬੰਧੀ ਲੌਕਾਂ ਨੂੰ ਜਾਗਰੁਕ ਕਰਨ ਲਈ ਊਸਾਰੂ ਰੋਲ ਅਦਾ ਕਰ ਰਿਹਾ ਹੈ।ਉਹਨਾਂ ਲੋਕਾਂ ਨੂੰ ਅਪੀਲ਼ ਕੀਤੀ ਕਿ ਇਸ ਬੀਮਾਰੀ ਤੋ ਪ੍ਰਹੇਜ ਕਰਕੇ ਹੀ ਬੱਚਿਆ ਜਾ ਸਕਦਾ ਹੈ ਅਤੇ ਲੌਕਾਂ ਨੂੰ ਮਾਸਕ ਪਹਿਣ ਕੇ ਹੀ ਘਰੋ ਬਾਹਰ ਨਿਕੱਲਣਾ ਚਾਹੀਦਾ ਹੈ ਅਤੇ ਬਜਾਰ ਅਤੇ ਸਰਕਾਰੀ ਸੰਸਥਾਵਾਂ ਤੇ ਵੀ ਸਰੀਰਕ ਦੂਰੀ ਬਣਾਈ ਰੱਖਣ ਅਤੇ ਮਾਸਕ ਦੀ ਵਰਤੋ ਦਾ ਇਸਤੇਮਾਲ ਕਰਨਾ ਜਰੂਰੀ ਹੋਣਾ ਚਾਹੀਦਾ ਹੈ ਉਹਨਾਂ ਲੌਕਾਂ ਨੂੰ ਆਪਣੇ ਆਪਣੇ ਮੋਬਾਈਲ ਵਿੱਚ ਕੋਵਾ ਐਪ ਡਾਉਨਲੋਡ ਕਰਨ ਦੀ ਵੀ ਅਪੀਲ਼ ਕੀਤੀ।
ਇਸ ਮੋਕੇ ਹਾਜਰ ਸਿਵਲ ਸਰਜਨ ਮਾਨਸਾ ਸ਼੍ਰੀ ਲਾਲ ਚੰਦ ਠੁਕਰਾਲ ਨੇ ਕਿਹਾ ਕਿ ਮਾਨਸਾ ਜਿਲੇ ਵਿੱਚ ਸਿਹਤ ਸੇਵਾਵਾਂ ਅਤੇ ਕੋਰੋਨਾ ਸਬੰਧੀ ਪਿੰਡ ਪਿੰਡ ਅਤੇ ਸਹਿਰਾਂ ਦੇ ਸਾਰੇ ਵਾਰਡਾਂ ਵਿੱਚ ਸਿਹਤ ਸਰਵੇਖਣ ਕੀਤਾ ਜਾ ਰਿਹਾ ਹੈ। ਜਿਸ ਵਿੱਚ ਆਸ਼ਾਂ ਵਰਕਰ,ਆਗਣਵਾੜੀ ਵਰਕਰਾਂ ਤੋ ਇਲਾਵਾ ਯੂਥ ਕਲੱਬਾਂ ਦੇ ਵਲੰਟੀਅ੍ਰਰਜ ਦਾ ਵੀ ਸਹਿਯੋਗ ਲਿਆ ਜਾਵੇਗਾ।
ਨਹਿਰੂ ਯੂਵਾ ਕੇਂਦਰ ਮਾਨਸਾ ਦੇ ਕੋਰਨਾ ਸਬੰਧੀ ਜਾਗਰੁਕਤਾ ਮੁਹਿੰਮ ਦੇ ਨੋਡਲ ਅਫਸ਼ਰ ਅਤੇ ਸ਼ੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਚਲਾਈ ਗਈ ਮੁਹਿੰਮ ਨੂੰ ਕੋਰਨਾ ਦੇ ਖਾਤਮੇ ਤੱਕ ਜਾਰੀ ਰੱਖਿਆ ਜਾਵੇਗਾ।ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਜਿਲ੍ਹੇ ਦੀਆਂ ਕਈ ਕਲੱਬਾਂ ਵੱਲੋ ਨੋਜਵਾਨ ਏਕਤਾ ਕਲੱਬ ਭਾਈਦੇਸਾ,ਦੀ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ,ਸ਼ਹੀਦ ਭਗਤ ਸਿੰਘ ਗੇਹਲੇ,ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗੇਹਲੇ,ਸ਼ਹੀਦ ਭਗਤ ਸਿੰਘ ਕਲੱਬ ਉਡਤ ਭਗਤ ਰਾਮ,ਉਮੀਦ ਸੋਸ਼ਲ ਵਲ਼ੇਫੇਅਰ ਕਲੱਬ ਬੋੜਾਵਾਲ,ਸ਼ਹੀਦ ਭਗਤ ਸਿੰਘ ਕਲੱਬ ਬੀਰੋਕੇ ਕਲਾਂ,ਪੀ.ਬੀ.31 ਕਲੱਬ ਜੋਗਾ ਆਦਿ ਨੇ ਮਾਸਕ ਵੰਡਣ,ਲੋੜਵਂਦਾਂ ਨੂੰ ਖਾਣਾ ਮਹੁੱਈਆਂ ਕਰਵਾਉਣ ਅਤੇ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਹੈ।ਸ਼੍ਰੀ ਘੰਡ ਨੇ ਕਿਹਾ ਕਿ ਕਲੱਬਾਂ ਨੂੰ ਭਾਰਤ ਸਰਕਾਰ ਵੱਲੋ ਆਤਮ ਨਿਰਭਰ ਮੁਹਿੰਮ ਹੇਠ ਜੋੜ ਕੇ ਨੋਜਵਾਨਾਂ ਨੂੰ ਸਵੈ ਰੋਜਗਾਰ ਲਈ ਪ੍ਰਰੇਤਿ ਕੀਤਾ ਜਾ ਰਿਹਾ ਹੈ ਅਤੇ ਇਸ ਸਭੰਧੀ ਜਾਗਰੁਕ ਕਰਨ ਲਈ ਭਾਰਤੀ ਫਿਲਮ ਜਗਤ ਦੇ ਸਿਤਾਰੇ ਅਮਿਤਾਬ ਬਚਨ,ਅਕਸ਼ੈ ਕੁਮਾਰ ਅਤੇ ਕ੍ਰਿਕਿਟਰ ਸਚਿਨ ਤੰਦੁਲਕਰ ਵੱਲੋ ਤਿਆਰ ਕੀਤੀਆਂ ਵੀਡੀਊ ਦੀ ਮਦਦ ਲਈ ਜਾ ਰਹੀ ਹੈ।
ਇਸ ਮੋਕੇ ਹੋਰਨਾਂ ਤੋ ਇਲਾਵਾ ਏ.ਡੀ.ਸੀ.(ਜਨਰਲ)ਮਾਨਸਾ ਸ਼੍ਰੀ ਸੁਖਪ੍ਰੀਤ ਸਿੰਘ ਸਿਧੂ,ਸਹਾਇਕ ਕਮਿਸ਼ਨਰ (ਜਨਰਲ)ਮਾਨਸਾ ਸ਼੍ਰੀ ਨਵਦੀਪ ਕੁਮਾਰ ਏ.ਪੀ.ਆਰ.a.ਸ਼੍ਰੀ ਨਰੂਲਾ, ਹਰਦੀਪ ਸਿਧੂ ਪ੍ਰਧਾਨ ਸਿੱਖਆ ਵਿਕਾਸ ਮੰਚ ਮਾਨਸਾ ਮਨੋਜ ਕੁਮਾਰ ਵਲੰਟੀਅਰ ਨੇ ਵੀ ਸ਼ਮੂਲੀਅਥ ਕੀਤੀ।