ਜਲੰਧਰ: ਜਲੰਧਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਜਲੰਧਰ ‘ਚ 4 ਹੋਰ ਮਰੀਜ਼ ਪੌਜ਼ੇਟਿਵ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 3 ਮਰੀਜ਼ਾਂ ਦਾ ਇਲਾਜ ਲੁਧਿਆਣਾ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਜਲੰਧਰ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 319 ਹੋ ਗਈ ਹੈ।
ਅੱਜ ਇੱਕ 86 ਸਾਲਾ ਮਰੀਜ਼ ਦੀ ਕੋਰੋਨਾਵਾਇਰਸ ਕਾਰਨ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ 10 ਹੋ ਗਈ ਹੈ।
ਸੂਬੇ ‘ਚ ਹੁਣ ਤੱਕ ਕੋਰੋਨਾ ਕਾਰਨ ਮਰਨ ਵਾਲਿਆ ਦੀ ਗਿਣਤੀ 56 ਹੋ ਗਈ ਹੈ। ਉਧਰ, ਕੋਰੋਨਾ ਨਾਲ ਸੰਕਰਮਿਤ ਕੁੱਲ ਮਰੀਜ਼ਾਂ ਦਾ ਅੰਕੜਾ 2700 ਨੂੰ ਪਾਰ ਕਰ ਗਿਆ ਹੈ।