ਬੁਢਲਾਡਾ 9 ਜੂਨ (ਸਾਰਾ ਯਹਾ/ਅਮਨ ਮਹਿਤਾ) ਪੰਜਾਬ ਭਰ ਚ ਨਵੇਂ ਦਾਖਲਿਆਂ ਚ ਮੋਹਰੀ ਰਹਿਣ ਵਾਸਕੂਲਾਂ ਨੂੰ ਸਿੱਖਿਆ ਸਕੱਤਰ ਵੱਲ੍ਹੋ ਭੇਜੇ ਸਨਮਾਨ ਪੱਤਰਾਂ ਚ ਮਾਨਸਾ ਜ਼ਿਲ੍ਹੇ
ਦੇ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ (ਬੱਛੋਆਣਾਂ) ਦਾ ਨਾਮ ਵੀ ਸ਼ਾਮਲ ਹੈ,
ਇਹ ਸਕੂਲ ਰਾਜ ਦੇ ਉਨ੍ਹਾਂ ਵਿਰਲੇ ਸਕੂਲਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ
ਹੈ,ਜਿਥੇਂ ਬੱਚਿਆਂ ਦੀ ਗਿਣਤੀ ੧੮ ਤੋਂ ੧੬੭ ਤੱਕ ਪਹੁੰਚੀ ਹੋਵੇ।ਹੁਣ ਹੈੱਡ
ਟੀਚਰ ਬਣ ਚੁੱਕੇ ਸੱਤਪਾਲ ਸਿੰਘ ਨੇ ੧੪ ਸਾਲ ਪਹਿਲਾ ਜਦੋਂ ਸਕੂਲ ਦਾ ਚਾਰਜਭਾਗ
ਸੰਭਾਲਿਆ ਸੀ ਤਾਂ ਮਸਾਂ ੩੦ ਕੁ ਘਰਾਂ ਵਾਲੇ ਜੀਤਸਰ ਕੋਠੇ ਦੀ ਢਾਣੀ ਚ ੧੮ ਕੁ
ਨਿਆਣਿਆਂ ਕਾਰਨ ਸਕੂਲ ਬੰਦ ਕਿਨਾਰੇ ਸੀ ਪਰ ਸੱਤਪਾਲ ਸਿੰਘ ਨੇ ਹੌਸਲਾ
ਨਹੀਂ ਛੱਡਿਆ ,ਕੁਝ ਕਰਨ ਦੀ ਚਾਹਤ ਸੀ, ਸਟਾਫ ਮੈਂਬਰਾਂ ਦੇ ਨਾਲ ਮਿਹਨਤ ਇਸ
ਕਦਰ ਕੀਤੀ ਕਿ ਸਕੂਲ ਸਮਾਰਟ ਬਣ ਗਿਆ ,ਸਮਾਰਟ ਸਿਰਫ ਚਮਕ ਦਮਕ ਪੱਖੋਂ ਹੀ
ਨਹੀਂ ਸਗੋਂ ਪੜ੍ਹਾਈ ਦੇ ਮਿਆਰ ਨੂੰ ਇਸ ਕਦਰ ਚੁੱਕਿਆ ਕਿ ਗਵਾਂਢੀ ਪਿੰਡਾਂ ਚ
ਵੀ ਚਰਚਾ ਛਿੜ ਗਈ ਤੇ ਬੱਚਿਆਂ ਦੀਆਂ ਲਾਈਨਾਂ ਲੱਗ ਗਈਆਂ , ਬੱਚਿਆਂ ਦਾ
ਹਰ ਵਰ੍ਹੇ ਨਵੋਦਿਆ ਲਈ ਚੁਣਿਆ ਜਾਣਾ, ਖੇਡਾਂ, ਸਭਿਆਚਾਰ ਅਤੇ ਹੋਰ ਹਰ
ਤਰ੍ਹਾਂ ਦੇ ਮੁਕਾਬਲਿਆਂ ਚ ਕਮਾਲ ਭਰੀ ਕਾਰਗੁਜ਼ਾਰੀ ਨੇ ਸਕੂਲ ਦੇ ਨਾਮ ਨੂੰ ਇਸ
ਕਦਰ ਚਮਕਾ ਦਿੱਤਾ ਕਿ ਪੰਜਾਬ ਸਰਕਾਰ ਵੱਲ੍ਹੋਂ ਸੱਤਪਾਲ ਸਿੰਘ ਨੂੰ ਸਟੇਟ ਅਵਾਰਡ
ਨਾਲ ਸਨਮਾਨਿਤ ਕੀਤਾ ਗਿਆ।ਇਸ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਸਮੇਤ ਸਾਰੀਆਂ
ਕਲਾਸਾਂ ਸਮਾਰਟ ਇੰਗਲਿਸ਼ ਮੀਡੀਅਮ ਵਿਚ ਲਗਦੀਆਂ ਹਨ,ਦਾਨੀ ਸੱਜਣਾਂ ਦੇ
ਸਹਿਯੋਗ ਨਾਲ ਕੰਪਿਊਟਰ ਲੈਬ ਹੈ ਜਿੱਥੇ ਬੱਚਿਆਂ ਨੂੰ ਕੰਪਿਊਟਰ ਦੀ ਸਿਖਲਾਈ
ਦਿੱਤੀ ਜਾਂਦੀ ਹੈ।ਪਿਛਲੇ ੧੪ ਸਾਲਾਂ ਤੋਂ ਇੱਥੇ ਪ੍ਰੀ ਪ੍ਰਾਇਮਰੀ ਕਲਾਸਾਂ ਤੇ ੫
ਸਾਲਾਂ ਤੋਂ ਇੰਗਲਿਸ਼ ਮੀਡੀਅਮ ਚੱਲ ਰਿਹਾ ਹੈ।ਇੰਨ੍ਹੀ ਦਿਨੀ ੩ ਈ ਟੀ ਟੀ
ਅਧਿਆਪਕਾਂ ਦੀਆਂ ਪੋਸਟਾਂ ਕਰੇਟ ਹੋ ਚੁੱਕੀਆਂ ਹਨ, ਇਸ ਤੋਂ ਬਿਨਾਂ ੨ ਮਿਡ
ਡੇ ਮੀਲ ਕੁੱਕ ਬੀਬੀਆਂ ਨੂੰ ਵੀ ਰੁਜ਼ਗਾਰ ਮਿਲਿਆ ਹੈ। ਉਨਾਂ ਦੱਸਿਆ ਕਿ ਪਿੰਡ
ਵਾਸੀਆਂ ਦਾ ਪੂਰਾ ਸਹਿਯੋਗ , ਸਮੂਹ ਸਟਾਫ ਦੀ ਮਿਹਨਤ, ਲੋਕਾਂ ਤੇ ਵਿਸ਼ਵਾਸ
ਤੇ ਖਰੀ ਉਤਰੀ ਹੈ। ਚੈਅਰਮੈਨ ਕੁਲਵੰਤ ਸਿੰਘ,ਪੀਟੀਏ ਪ੍ਰਧਾਨ ਗਗਨਦੀਪ
ਕੌਰ,ਦਰੋਗਾ ਸਿੰਘ, ਮੱਖਣ ਸਿੰਘ ਫੌਜੀ, ਸਰਬਜੀਤ ਸਿੰਘ, ਤੇਜਾ ਸਿੰਘ ਨੇ
ਸਾਰੇ ਸਟਾਫ ਨੂੰ ਪ੍ਰਸ਼ੰਸਾ ਪੱਤਰ ਮਿਲਣ ਤੇ ਵਧਾਈ ਦਿੱਤੀ ਹੈ।