ਸੰਸਥਾ ਵੱਲੋਂ ਲਗਾਏ ਗਏ ਬੂਟਿਆਂ ਅਤੇ ਸਾਂਭ ਸੰਭਾਲ ਵਿੱਚ ਵਣ ਵਿਭਾਗ ਅਫ਼ਸਰ ਹਰਦਿਆਲ ਸਿੰਘ ਦਿੰਦੇ ਹਨ ਵੱਧ ਚੜ੍ਹ ਕੇ ਸਹਿਯੋਗ

0
36

ਬੁਢਲਾਡਾ 7 ਜੂਨ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਵਾਤਾਵਰਨ ਦਿਵਸ ਮੌਕੇ 300 ਦੇ ਕਰੀਬ ਬੁੂਟੇ ਸ਼ਹਿਰ ਸ਼ਹਿਰ ਵਿੱਚ ਛਬੀਲ ਲਗਾ ਕੇ ਵੰਡੇ ਗਏ ਅਤੇ  ਵੱਖ ਵੱਖ ਸਥਾਨਾਂ ਤੇ ਦੋ 200 ਦੇ ਕਰੀਬ ਪੌਦੇ ਲਗਾਏ ਜਾ ਰਹੇ ਹਨ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਵਧ ਰਹੇ ਪ੍ਰਦੂਸ਼ਣ ਅਤੇ ਖਤਮ ਹੋ ਰਹੇ ਪੌਦਿਆਂ ਦੀ ਗਿਣਤੀ ਨੂੰ ਘਟਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨਾਂ ਦੱਸਿਆ ਕਿ ਵਣ ਬਲਾਕ ਅਫ਼ਸਰ ਬੁਢਲਾਡਾ ਹਰਦਿਆਲ ਸਿੰਘ ਦੇ ਪ੍ਰੇਰਨਾ ਅਤੇ ਮਦਦ ਸਦਕਾ ਸੰਸਥਾ ਵੱਲੋਂ ਪਿਛਲੇ ਸਾਲ 6700 ਪੌਦੇ ਲਗਾਏ ਗਏ, ਜਿਸ ਵਿੱਚ ਬੁਢਲਾਡਾ ਬਲਾਕ ਦੀਆਂ ਸਰਕਾਰੀ ਨਰਸਰੀਆਂ ਦਾ ਭਰਪੂਰ ਸਹਿਯੋਗ ਰਿਹਾ। ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਵਿੱਚ ਵਣ ਬਲਾਕ ਅਫਸਰ ਹਰਦਿਆਲ ਸਿੰਘ ਨੇ ਸਾਥ ਦੇਣ ਦਾ ਪੂਰਾ ਭਰੋਸਾ ਦਿੱਤਾ। ਅੱਜ ਸ਼ਹਿਰ ਬੁਢਲਾਡਾ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਉਹਨਾਂ ਦੱਸਿਆ ਕਿ ਪਿੱਛਲੇ ਸਾਲ ਲਗਾਏ ਗਏ ਲੱਗਭਗ ਸਾਰੇ ਹੀ ਪੌਦੇ ਕਾਮਯਾਬ ਹੋ ਚੁੱਕੇ ਹਨ ਅਤੇ ਕਈਆਂ ਦੇ ਕੱਦ 8-8 ਫੁੱਟ ਤੋਂ ਵੀ ਵਧ ਚੁੱਕੇ ਹਨ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰਦਿਆਲ ਸਿੰਘ ਇੱਕ ਅਫ਼ਸਰ ਦੇ ਤੌਰ ਤੇ ਹੀ ਨਹੀਂ, ਸਗੋਂ ਜ਼ਮੀਨੀ ਪੱਧਰ ਉੱਤੇ ਵੀ ਸੰਸਥਾ ਦੇ ਨਾਲ ਜੁੜੇ ਹੋਏ ਹਨ। ਪੌਦੇ ਵੰਡਣ ਤੋਂ ਬਿਨਾਂ, ਪੌਦੇ ਲਾਉਣ ਵੇਲੇ ਵੀ ਹਮੇਸ਼ਾਂ ਨਾਲ ਖੜਦੇ ਹਨ ਅਤੇ ਵੱਖ ਵੱਖ ਸਮਿਆਂ ਉੱਤੇ ਇਸਦਾ ਨਿਰੀਖਣ ਕਰਦੇ ਰਹਿੰਦੇ ਹਨ। ਉਹਨਾਂ ਦੀ ਮਿਹਨਤ ਅਤੇ ਉੱਦਮ ਸਦਕਾ ਇਲਾਕੇ ਵਿੱਚ ਹੋਰ ਪੌਦਿਆਂ ਤੋਂ ਇਲਾਵਾ ਬੇਲ ਪੱਥਰ, ਬਹੇੜਾ, ਮੋਰਿੰਗਾ, ਦਿਹੁ, ਆਮਲਾ, ਮਹੂਆ ਆਦਿ ਪੌਦਿਆਂ ਦੀ ਪੈਦਾਵਾਰ ਵੀ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਹਰਦਿਆਲ ਸਿੰਘ ਜੀ ਦੁਆਰਾ ਸਮੇਂ ਸਮੇਂ ਸਿਰ ਸੰਸਥਾ ਨੂੰ ਵੱਖ ਵੱਖ ਕੰਮਾ ਅਤੇ ਵਾਤਾਵਰਨ ਨੂੰ ਬਚਾਉਣ ਅਤੇ ਇਸ ਦੀ ਸਾਂਭ ਸੰਭਾਲ ਲਈ ਸਭ ਤੋਂ ਅੱਗੇ ਵੱਧ ਚੜ੍ਹ ਕੇ ਆਪਣਾ ਹਿੱਸਾ ਲੈ ਰਹੇ ਹਨ ਅਤੇ ਸੰਸਥਾ ਨੂੰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਣ ਦੇ ਲਈ ਅਜਿਹੇ ਹੀ ਸਮਾਜ ਸੇਵਕ ਅਫਸਰਾਂ ਦੀ ਜ਼ਰੂਰਤ ਹੈ ਤਾਂ ਜੋ ਜ਼ਰੂਰਤਮੰਦਾਂ ਤੱਕ ਉਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਸਮੇਂ ਸਮੇਂ ਸਿਰ ਪਹੁੰਚਾਈਆਂ ਜਾਣ ਅਤੇ ਹਰ ਕੰਮ ਨੂੰ ਪੂਰਨ ਰੂਪ ਵਿੱਚ ਪੂਰਾ ਕੀਤਾ ਜਾ ਸਕੇ। ਇਸ ਮੌਕੇ ਹਰਦਿਆਲ ਸਿੰਘ ਨੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here