ਵਿਸ਼ਵ ਵਾਤਾਵਰਣ ਦਿਵਸ ਤੇ ਸਫਾਈ ਕਾਮਿਆਂ ਦਾ ਸਾਇਕਲ ਗਰੁੱਪ ਵਲੋਂ ਕੀਤਾ ਸਨਮਾਨ

0
47

ਮਾਨਸਾ (ਸਾਰਾ ਯਹਾ / ਬਲਜੀਤ ਸ਼ਰਮਾ) ਸਾਇਕਲ ਗਰੁੱਪ ਵਲੋਂ ਲੋਕਡਾਊਨ ਦੇ ਸਮੇਂ ਤੋਂ ਮਾਨਸਾ ਸ਼ਹਿਰ ਵਿਖੇ ਤਨਦੇਹੀ ਨਾਲ ਨਾਲੀਆਂ ਦੀ ਸਫਾਈ ਕਰ ਰਹੇ ਸਫਾਈ ਕਾਮਿਆਂ ਦਾ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਸ਼ਹਿਰ ਵਿਚਲੀਆਂ ਸਾਰੀਆਂ ਨਾਲੀਆਂ ਅਤੇ ਨਾਲਿਆਂ ਵਿਚੋਂ ਸਿਲਟ ਕੱਢਣ ਦਾ ਕੰਮ ਸਫਾਈ ਕਰਮਚਾਰੀੇਆਂ ਵਲੋਂ ਬੜੀ ਹੀ ਲਗਨ ਅਤੇ ਮਿਹਨਤ ਨਾਲ ਕੀਤਾ ਜਾ ਰਿਹਾ ਹੈ ਜੋ ਕਿ ਸ਼ਾਇਦ ਮਾਨਸਾ ਵਿੱਚ ਇੱਕ ਲੰਬੇ ਸਮੇਂ ਤੋਂ ਬਾਅਦ ਦੇਖਣ ਨੂੰ ਮਿਲਿਆ ਹੈ ਅੱਜ ਇਹਨਾਂ ਮਿਹਨਤੀ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਦੇ ਮਕਸਦ ਨਾਲ ਮਾਨਸਾ ਸਾਇਕਲ ਗਰੁੱਪ ਵਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਯੋਗਦਾਨ ਦੇਣਾਂ ਚਾਹੀਦਾ ਹੈ ਕਿਉਂਕਿ ਬੀਮਾਰੀ ਰਹਿਤ ਸਮਾਜ ਸਿਰਜਣ ਲਈ ਸਾਫ ਸੁਥਰੇ ਵਾਤਾਵਰਣ ਦਾ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਇੱਕ ਪ੍ਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਸਵਿੰਦਰ ਸਿੰਘ ਸੁਪਰਵਾਈਜ਼ਰ ਨੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾ ਦੇ ਇਸ ਉਪਰਾਲੇ ਨਾਲ ਇਹਨਾਂ ਕਰਮਚਾਰੀਆਂ ਨੂੰ ਹੋਰ ਵਧੀਆ ਢੰਗ ਨਾਲ ਕੰਮ ਕਰਨ ਲਈ ਉਤਸਾਹ ਮਿਲੇਗਾ।
ਇਸ ਮੌਕੇ ਸੁਰਿੰਦਰ ਬਾਂਸਲ,ਪਰਵੀਨ ਟੋਨੀ,ਸੰਜੀਵ ਮਾਸਟਰ,ਨਰਿੰਦਰ ਗੁਪਤਾ,ਅਮਨ ਗੁਪਤਾ,ਰਮਨ ਗੁਪਤਾ,ਸੋਹਣ ਲਾਲ,ਅਨਿਲ ਸੇਠੀ,ਪ੍ਰਮੋਦ ਬਾਗਲਾ,ਸਾਹਿਲ ਐਡਵੋਕੇਟ ਸਮੇਤ ਮੈਂਬਰ ਹਾਜਰ ਸਨ।r

LEAVE A REPLY

Please enter your comment!
Please enter your name here