ਪੰਜਾਬ ਦੀ ਸੁਚੱਜੀ ਸਿਹਤ ਤੇ ਜਾਂਚ ਪ੍ਰਣਾਲੀ ਕਾਰਨ ਸੂਬੇ ਤੋਂ ਵਾਪਸ ਬਿਹਾਰ ਪਰਤੇ ਪ੍ਰਵਾਸੀਆਂ ਵਿੱਚ ਸਭ ਤੋਂ ਘੱਟ ਕੋਵਿਡ ਇਨਫੈਕਸ਼ਨ ਦਰ ਪਾਈ ਗਈ

0
16

ਚੰਡੀਗੜ੍ਹ, 3 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਦੀਆਂ ਸੁਚੱਜੀਆਂ ਤੇ ਆਸਾਨ ਸਿਹਤ ਸਹੂਲਤਾਂ ਵਾਲੇ ਢਾਂਚੇ ਕਾਰਨ  ਬਿਹਾਰ ਵਾਪਸ ਪਰਤਣ ਵਾਲਿਆਂ ਵਿਚੋਂ ਸਿਰਫ 2% ਪ੍ਰਵਾਸੀਆਂ ਵਿਚ ਹੀ ਬਿਮਾਰੀ ਦਾ ਵਿਸ਼ਾਣੂ ਮਿਲਿਆ ਹੈ,ਇਹ ਪ੍ਰਗਟਾਵਾ ਬਿਹਾਰ ਸਰਕਾਰ ਵਲੋਂ ਕੀਤਾ ਗਿਆ। ਬਿਹਾਰ ਸਰਕਾਰ ਵਲੋਂ ਪਿੱਤਰੀ ਸੂਬੇ ਵਾਪਸ ਪਰਤਣ ਵਾਲਿਆਂ ਦੇ ਨਮੂਨੇ ਲਏ ਗਏ ਸਨ ਅਤੇ ਪੰਜਾਬ ਤੋਂ ਬਿਹਾਰ ਪਰਤਣ ਵੇਲੇ ਟੈਸਟ ਕੀਤੇ ਗਏ 157 ਵਿਅਕਤੀਆਂ ਵਿੱਚੋਂ ਸਿਰਫ 3 ਵਿਚ ਹੀ ਕੋਰੋਨਾ ਦੇ ਲੱਛਣ ਦੇਖੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਤੱਥ ਦੂਜੇ ਰਾਜਾਂ ਦੀ ਤੁਲਨਾ ਵਿਚ ਕੋਰੋਨਾ ਪਾਜ਼ੇਟਿਵ ਅੰਕੜਿਆਂ ਦੀ ਵੱਡੀ ਪ੍ਰਤੀਸ਼ਤ ਦੇ ਮੱਦੇਨਜ਼ਰ ਵਧੇਰੇ ਮਹੱਤਵ ਰੱਖਦੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਢ ਤੋਂ ਹੀ ਨਿਰਦੇਸ਼ ਦਿੱਤੇ ਸਨ ਕਿ ਕੀਮਤੀ ਜਾਨਾਂ ਬਚਾਉਣ ਨੂੰ ਪਹਿਲ ਦਿੰਦਿਆਂ ਸਾਰੀਆਂ ਸਿਹਤ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਈ ਜਾਵੇ। ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ ਪੰਜਾਬ ,ਸਖਤੀ ਨਾਲ ਤਾਲਾਬੰਦੀ ਨੂੰ ਲਾਗੂ ਕਰਨ ਅਤੇ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਾਲਾ ਪਹਿਲਾ ਸੂਬਾ ਹੈ।
ਦੂਜੇ ਰਾਜਾਂ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਬੁਲਾਰੇ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਕੀਤੇ ਗਏ 835 ਟੈਸਟਾਂ ਵਿੱਚੋਂ 218 (26%) ਪਾਜ਼ੇਟਿਵ ਪਾਏ ਗਏ ਜੋ ਕਿ ਸਭ ਤੋਂ ਵੱਧ ਪ੍ਰਤੀਸ਼ਤ ਬਣਦੀ ਹੈ। ਪੱਛਮੀ ਬੰਗਾਲ ਤੋਂ ਵਾਪਸ ਪਰਤਣ ਵਾਲਿਆਂ ਦੇ ਮਾਮਲੇ ਵਿਚ ਕੁੱਲ 373 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 265 ਟੈਸਟ ਕੀਤੇ ਗਏ ਸਨ ਅਤੇ 33 ਪਾਜ਼ੇਟਿਵ ਮਾਮਲੇ ਪਾਏ ਗਏ,ਜੋ ਕਿ 12 ਪ੍ਰਤੀਸ਼ਤ ਬਣਦਾ ਹੈ।
ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਬਿਹਾਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਕੁੱਲ 2083 ਨਮੂਨੇ ਇਕੱਤਰ ਕੀਤੇ ਗਏ ਅਤੇ 1283 ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿਚੋਂ 141 ਭਾਵ 11 ਪ੍ਰਤੀਸ਼ਤ ਪਾਜ਼ੇਟਿਵ ਪਾਏ ਗਏ।    
ਗੁਆਂਢੀ ਰਾਜ ਹਰਿਆਣਾ ਵਿਚ ਆਏ ਪ੍ਰਵਾਸੀਆਂ ਵਿਚੋਂ 9 ਪ੍ਰਤੀਸ਼ਤ ਪਾਜ਼ੇਟਿਵ ਪਾਏ ਗਏ। ਕੁੱਲ 690 ਨਮੂਨੇ ਇਕੱਠੇ ਕੀਤੇ ਗਏ, ਜਿਨ੍ਹਾਂ ਵਿਚੋਂ 390 ਟੈਸਟ ਕੀਤੇੇ ਗਏ ਅਤੇ 36 ਨੈਗੇਟਿਵ ਪਾਏ ਗਏ।   —————-

LEAVE A REPLY

Please enter your comment!
Please enter your name here