ਸਿੱਖਿਆ ਵਿਭਾਗ ਦੀ ਡਿਜੀਟਲ ਸਿੱਖਿਆ ਵਿਦਿਆਰਥੀਆਂ ਲਈ ਨਵੇਂ ਰਾਹ ਖੋਲ੍ਹੇਗੀ

0
42

ਜਲੰਧਰ,1 ਜੂਨ (ਸਾਰਾ ਯਹਾ ) :ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਦੂਰਦਰਸ਼ਨ ਅਤੇ ਸਵਯਮ ਪ੍ਰਭਾ ਚੈਨਲਾਂ ਰਾਹੀਂ ਦਿੱਤੀ ਜਾ ਰਹੀ ਡਿਜੀਟਲ ਸਿੱਖਿਆ ਵਿਦਿਆਰਥੀਆਂ ਦੇ ਲਈ ਮੀਡੀਆ ਦੀ ਸਹੀਂ ਵਰਤੋਂ ਦਾ ਰਾਹ ਵੀ ਖੋਲੇਗੀ। ਪੰਜਾਬ ਦੇ ਬੁੱਧੀਜੀਵੀ ਵਰਗ ਨੇ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਕੀਤਾ ਹੈ।        ਕਵੀ ਅਤੇ ਚਿੰਤਕ ਡਾ ਸ਼ਮਸ਼ੇਰ ਮੋਹੀ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਕਿਹਾ ਕਿ ਮੌਜੂਦਾ ਵਿਰੋਧੀ  ਸਥਿਤੀਆਂ ਵਿੱਚ ਵੀ ਸਿੱਖਿਆ ਵਿਭਾਗ ਪੰਜਾਬ ਨੇ ਆਨਲਾਈਨ ਸਿੱਖਿਆ ਰਾਹੀਂ ਗਿਆਨ ਦਾ ਦੀਪਕ ਬਾਲ ਕੇ ਮਿਸਾਲੀ ਕੰਮ ਕੀਤਾ ਹੈ, ਇਸ ਮੁਹਿੰਮ ਦੇ ਅੰਤਰਗਤ ਬਹੁਤ ਹੀ ਜ਼ਹੀਨ ਅਧਿਆਪਕਾਂ ਦੇ ਦੂਰਦਰਸ਼ਨ ਰਾਹੀਂ ਵੀਡੀਓ ਲੈਕਚਰ ਪ੍ਰਸਾਰਿਤ ਕਰਨੇ ਇਕ ਸ਼ਲਾਘਾਯੋਗ ਉਪਰਾਲਾ ਹੈ। ਲੰਬੇ ਅਰਸੇ ਤੋਂ ਨਿੱਕੀਆਂ ਕਰੂੰਬਲਾਂ ਰਸਾਲਾ ਪ੍ਰਕਾਸ਼ਿਤ ਕਰ ਰਹੇ ਲੇਖਕ ਤੇ ਸੰਪਾਦਕ ਬਲਜਿੰਦਰ ਮਾਨ ਇੰਚਾਰਜ ਸਰਕਾਰੀ ਮਿਡਲ ਸਮਾਰਟ ਸਕੂਲ ਭਾਰਟਾ ਗਨੇਸ਼ਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਹਿਣਾ ਹੈ ਕਿ ਵਿਭਾਗ ਦੇ ਅਣਥੱਕ ਯਤਨਾਂ ਸਦਕਾ ਪੂਰੇ ਪੰਜਾਬ ਦੇ ਵਿਦਿਆਰਥੀ ਘਰਾਂ ਵਿੱਚ ਬੈਠ ਕੇ ਆਨਲਾਈਨ ਕਾਰਵਾਈ ਜਾ ਰਹੀ ਪੜ੍ਹਾਈ ਦਾ ਪੂਰਾ ਲਾਹਾ ਉਠਾ ਰਹੇ ਹਨ। ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਜਿਨ੍ਹਾਂ ਨੇ ਔਖੀ ਘੜੀ ਨੂੰ ਆਪਣੀਆਂ ਕਲਾਤਮਿਕ ਛੋਹਾਂ ਨਾਲ ਲਾਭਕਾਰੀ ਬਣਾਇਆ ਹੋਇਆ ਹੈ।ਕਵੀ ਸੰਦੀਪ ਸ਼ਰਮਾ ਲੈਕਚਰਾਰ ਪੰਜਾਬੀ,ਸ .ਸ. ਸ .ਸ ਘੁਡਾਣੀ ਕਲਾਂ(ਲੁਧਿਆਣਾ) ਨੇ ਕਿਹਾ ਕਿ ਵਰਤਮਾਨ ਔਖੀਆਂ ਪ੍ਰਸਥਿਤੀਆਂ ਵਿੱਚ ਜਦੋਂ ਜ਼ਿੰਦਗੀ ਦੀ ਰਫ਼ਤਾਰ ਰੁਕ ਗਈ ਜਾਪਦੀ ਹੈ,ਨਵੀਂਆਂ ਚੁਨੌਤੀਆਂ ਦਰਪੇਸ਼ ਹਨ । ਅਜਿਹੇ ਹਾਲਾਤ ਵਿੱਚ ਇਹਨਾਂ ਚੁਨੌਤੀਆਂ ਨਾਲ ਨਜਿੱਠਣ ਲਈ ਨਵਾਂ ਰਾਹ ਤਲਾਸ਼ ਕਰਨੇ ਸਮੇਂ ਦੀ ਵੱਡੀ ਲੋੜ ਬਣ ਗਈ ਹੈ । ਜਿੱਥੇ ਫ਼ੋਨ ਦੇ ਮਾਧਿਅਮ ਰਾਹੀਂ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਯਤਨਸ਼ੀਲ ਹਨ ਉੱਥੇ ਹੀ ਸਿੱਖਿਆ ਵਿਭਾਗ ਦੁਆਰਾ ਟੈਲੀਵੀਜ਼ਨ ਦੇ ਮਾਧਿਅਮ ਰਾਹੀਂ ਵੀ ਲੈਕਚਰਾਂ ਦੇ ਪ੍ਰਸਾਰਨ ਦੇ ਪ੍ਰਬੰਧ ਲਈ ਹਾਂ-ਮੁਖੀ ਹੁੰਗਾਰੇ ਪ੍ਰਾਪਤ ਹੋ ਰਹੇ ਹਨ।ਲੇਖਕ ਅਤੇ ਚਿੱਤਰਕਾਰ ਜਗਤਾਰ ਸਿੰਘ ਸੋਖੀ ਪੰਜਾਬੀ ਮਾਸਟਰ,ਸਟੇਟ               ਰਿਸੋਰਸ ਪਰਸਨ ਪੰਜਾਬੀ,ਸਰਕਾਰੀ ਮਿਡਲ ਸਕੂਲ ,ਕੱਬਰਵੱਛਾ, ਜ਼ਿਲ੍ਹਾ ਫ਼ਿਰੋਜ਼ਪੁਰ ਨੇ ਕਿਹਾ ਕਿ ਇਸ ਨਾਜ਼ੁਕ ਮੌਕੇ ਤੇ ਆੱਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਚੇਤੰਨ ਮਨੁੱਖ ਬਣਨ ਵਿੱਚ ਮੀਲ ਪੱਥਰ ਸਾਬਿਤ ਹੋਣਗੇ।    ਉੱਘੇ ਕਵੀ ਅਤੇ ਚਿੰਤਕ ਮਦਨ ਵੀਰਾ ਜੀ ਨੇ ਕਿਹਾ ਕਿ  ਸਿੱਖਿਆ ਵਿਭਾਗ ਪੰਜਾਬ ਆਨ ਲਾਈਨ ਸਿੱਖਿਆ ਦਾ ਪ੍ਰਬੰਧ ਕਰਕੇ ਜਿੱਥੇ ਵਿਦਿਆਰਥੀਆਂ ਨੂੰ ,ਮਹਾਂਮਾਰੀ ਕਾਰਨ ਬੰਦ ਪਏ ਸਕੂਲਾਂ ਦੇ ਬਦਲ ਵਿੱਚ ਘਰ ਵਿੱਚ ਹੀ ‘ਕਲਾਸ ਰੂਮ ‘ ਦੀ ਸਹੂਲਤ ਪ੍ਰਦਾਨ ਕੀਤੀ ਹੈ,ਉੱਥੇ ਇਸ ਵਿਕਸਤ ਤਕਨੀਕ ਅਤੇ ਆਪਣੇ ਆਪਣੇ ਵਿਸ਼ੇ ਦੇ ਮਾਹਿਰ ਅਧਿਆਪਕ ਦੀ ਟੀਮ ਦਾ ਗਠਨ ਕਰਕੇ ਸਿਲੇਬਸ ਨੂੰ ਬਹੁਤ ਦਿਲਚਸਪ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਦੇ ਨਰੋਏ ਭਵਿੱਖ ਲਈ, ਤਿਆਰ ਕੀਤੀ ਗਈ ਇਹ ਡਿਜੀਟਲ ਵਿਧੀ ਸਿੱਖਿਆ ਦੇ ਨਾਲ਼ ਨਾਲ਼ ਬੱਚਿਆਂ ਨੂੰ ਸਮੇਂ ਅਤੇ ਮੀਡੀਆ ਦਾ ਸਹੀ ਵਰਤੋਂ ਲਈ ਪ੍ਰੇਰਨਾ ਵੀ ਬਣੇਗੀ ।      ਡਾ: ਸਤਿੰਦਰ ਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਕਿਹਾ ਕਿ ਮੁਸ਼ਕਲ ਦੀ ਘੜੀ ਵਿੱਚ  ਟੈਲੀਵਿਜ਼ਨ ਮਾਧਿਅਮ ਰਾਹੀ ਪੜ੍ਹਾਈ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ।

LEAVE A REPLY

Please enter your comment!
Please enter your name here