ਜੂਨ ਮਹੀਨੇ ‘ਚ ਪਹਿਲਾਂ ਹੀ ਕਰ ਲਿਓ ਆਪਣੇ ਕੰਮ ਬੈਂਕ ਦੇ ਜ਼ਰੂਰੀ ਕੰਮ, ਇਨ੍ਹਾਂ ਦਿਨ ਰਹਿਣਗੇ ਬੈਂਕ ਬੰਦ

0
355

ਨਵੀਂ ਦਿੱਲੀ: ਕੋਰੋਨਾਵਾਇਰਸ (Coronavirs) ਕਰਕੇ ਦੇਸ਼ ‘ਚ ਲੌਕਡਾਊਨ (Lockdown) ਲਾਗੂ ਹੈ ਤੇ ਦੇਸ਼ ਦੇ ਕਈ ਬੈਂਕਾਂ ਘੱਟ ਸਟਾਫ ਨਾਲ ਆਪਣੀਆਂ ਬ੍ਰਾਂਚਾਂ ਖੋਲ੍ਹ ਕੰਮ ਕਰ ਰਹੇ ਹਨ। ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਨ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਗਾਹਕਾਂ ਨੂੰ ਬੈਂਕਾਂ ਨੇ ਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ (Mobile banking) ਰਾਹੀਂ ਆਪਣੇ ਕੰਮ ਨਜਿੱਠਣ ਦੀ ਸਲਾਹ ਦਿੱਤੀ ਹੈ। ਫਿਰ ਵੀ ਜੇ ਬ੍ਰਾਂਚ ਜਾਣਾ ਜ਼ਰੂਰੀ ਹੋਵੇ, ਤਾਂ ਗਾਹਕਾਂ ਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਕਿ ਜਿਸ ਦਿਨ ਉਹ ਬੈਂਕ ਵਿਜ਼ਿਟ ਕਰ ਰਹੇ ਹਨ ਉਸ ਦਿਨ ਬੈਂਕਾਂ ਦੀ ਛੁੱਟੀ (Holiday in banks) ਨਾ ਹੋਵੇ।

ਆਓ ਜਾਣਦੇ ਹਾਂ ਕਿ ਜੂਨ 2020 ‘ਚ ਬੈਂਕਾਂ ‘ਚ ਕਿਹੜੇ-ਕਿਹੜੇ ਦਿਨ ਛੁੱਟੀ ਰਹਿਣ ਵਾਲੀ ਹੈ।

ਜੂਨ ਦੇ ਮਹੀਨੇ ‘ਚ ਇਸ ਵਾਰ ਕੋਈ ਵੱਡਾ ਤਿਉਹਾਰ ਨਹੀਂ ਹੈ, ਇਸ ਲਈ ਵੀਕੈਂਡ ਤੋਂ ਇਲਾਵਾ ਜੂਨ ਮਹੀਨੇ ‘ਚ ਸਾਰੇ ਦਿਨ ਬੈਂਕ ਖੁੱਲ੍ਹੇ ਰਹਿਣਗੇ। ਇਸ ਤੋਂ ਕੁਝ ਸੂਬਿਆਂ ‘ਚ ਖੇਤਰੀ ਛੁੱਟੀਆਂ ਪੈਣ ਕਾਰਨ ਜੂਨ ਮਹੀਨੇ ‘ਚ ਬੈਂਕਾਂ ਦੀਆਂ ਕੁਝ ਛੁੱਟੀਆਂ ਰਹਿਣਗੀਆਂ। ਜੂਨ ਮਹੀਨੇ ‘ਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈਅੰਤੀ, ਰਾਜਾ ਸੰਕ੍ਰਾਂਤਿ, ਰੱਥ ਯਾਤਰਾ, ਸਗਾ ਦੇਵਾ ਅਤੇ ਰੇਮਨਾ ਵਰਗੇ ਸਥਾਨਕ ਤਿਉਹਾਰ ਆਉਣ ਵਾਲੇ ਹਨ।

ਇਨ੍ਹਾਂ ਤਾਰੀਕਾਂ ਨੂੰ ਪੂਰੇ ਦੇਸ਼ ‘ਚ ਰਹੇਗੀ ਬੈਂਕਾਂ ਦੀ ਛੁੱਟੀ:

ਜੂਨ ਮਹੀਨੇ ‘ਚ ਸਭ ਤੋਂ ਪਹਿਲਾਂ ਬੈਂਕਾਂ ਦੀ ਛੁੱਟੀ 7 ਜੂਨ ਨੂੰ ਐਤਵਾਰ ਕਾਰਨ ਬੈਂਕਾਂ ਦੀ ਛੁੱਟੀ ਹੋਵੇਗੀ। ਇਸ ਤੋਂ ਬਾਅਦ 12 ਜੂਨ ਨੂੰ ਦੂਜਾ ਸ਼ਨਿੱਚਰਵਾਰ, 13 ਜੂਨ ਨੂੰ ਐਤਵਾਰ, 21 ਜੂਨ ਨੂੰ ਐਤਵਾਰ, 27 ਜੂਨ ਨੂੰ ਆਖਰੀ ਸ਼ਨਿੱਚਰਵਾਰ ਤੇ 28 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ।

LEAVE A REPLY

Please enter your comment!
Please enter your name here