ਭਾਰਤ ਦੀ ਸਖ਼ਤੀ ਅੱਗੇ ਛੁਕਿਆ ਨੇਪਾਲ- ਨਵੇਂ ਨਕਸ਼ੇ ‘ਤੇ ਲਗਾਈ ਪਾਬੰਦੀ

0
33

ਨਵੀਂ ਦਿੱਲੀ: ਨੇਪਾਲ ਨੇ ਆਪਣੇ ਨਵੇਂ ਨਕਸ਼ੇ (Nepal New Map) ਸਬੰਧੀ ਹੋਰ ਯੋਜਨਾਵਾਂ ਮੁਲਤਵੀ ਕਰ ਦਿੱਤੀਆਂ ਹਨ। ਦਰਅਸਲ, ਹਾਲ ਹੀ ਵਿਚ ਨੇਪਾਲ ਮੰਤਰੀ ਮੰਡਲ (Nepal Cabinet) ਨੇ ਨਕਸ਼ੇ ਨੂੰ ਮਨਜ਼ੂਰੀ ਦਿੱਤੀ ਜਿਸ ‘ਚ ਭਾਰਤ ਦੇ ਕੁਝ ਹਿੱਸਿਆਂ ਨੂੰ ਆਪਣਾ ਐਲਾਨਿਆ ਗਿਆ ਸੀ। ਇਸ ਨਕਸ਼ੇ ਨੂੰ ਮਨਜ਼ੂਰੀ ਮਿਲਣ ਲਈ ਨੇਪਾਲ ਦੀ ਸੰਸਦ ਵਿੱਚ ਅੱਜ ਇੱਕ ਸੰਵਿਧਾਨਕ ਸੋਧ ਕੀਤਾ ਜਾਣਾ ਸੀ। ਪਰ ਅੱਜ ਇਸ ਨੂੰ ਸਦਨ ਦੇ ਏਜੰਡੇ ਵਿਚ ਨਹੀਂ ਰੱਖਿਆ ਗਿਆ।

ਭਾਰਤ ਨੇ ਨੇਪਾਲ ਦੇ ਨਵੇਂ ਨਕਸ਼ੇ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। ਭਾਰਤ ਨੇ ਕਿਹਾ ਸੀ ਕਿ ਗਲਤ ਢੰਗ ਨਾਲ ਵਧਾਈ ਇਸ ਜ਼ਮੀਨ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਦਰਅਸਲ, ਨੇਪਾਲ ਨੇ ਨਕਸ਼ੇ ‘ਚ ਲਿਪੁਲੇਖ, ਕਾਲਾਪਨੀ ਅਤੇ ਲਿਮਪੀਆਧੁਰਾ ਨੂੰ ਆਪਣਾ ਦੱਸਿਆ ਹੈ। ਲਿਪੁਲੇਖ ਦਰਾ, ਨੇਪਾਲ ਅਤੇ ਭਾਰਤ ਵਿਚਾਲੇ ਵਿਵਾਦਪੂਰਨ ਸਰਹੱਦ, ਕਾਲਾਪਾਨੀ ਨੇੜੇ ਪੱਛਮੀ ਸਥਾਨ ਹੈ।

ਭਾਰਤ ਅਤੇ ਨੇਪਾਲ ਦੋਵੇਂ ਕਾਲਾਪਾਨੀ ਨੂੰ ਆਪਣੀ ਸਰਹੱਦ ਦਾ ਇੱਕ ਅਨਿੱਖੜਵਾਂ ਅੰਗ ਕਹਿੰਦੇ ਹਨ। ਭਾਰਤ ਇਸ ਨੂੰ ਉਤਰਾਖੰਡ ਦੇ ਪਿਥੌਰਾਗੜ ਜ਼ਿਲ੍ਹੇ ਦਾ ਹਿੱਸਾ ਅਤੇ ਨੇਪਾਲ ਇਸ ਨੂੰ ਧਾਰਚੁਲਾ ਜ਼ਿਲ੍ਹੇ ਦਾ ਹਿੱਸਾ ਕਹਿੰਦਾ ਹੈ।

ਭਾਰਤ ਦਾ ਬਿਆਨ:

ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਹਾਲ ਹੀ ਵਿੱਚ ਕਿਹਾ, ‘ਨੇਪਾਲ ਇਸ ਮਾਮਲੇ ‘ਤੇ ਭਾਰਤ ਦੀ ਨਿਰੰਤਰ ਰਾਏ ਤੋਂ ਜਾਣੂ ਹੈ। ਅਜਿਹੀ ਸਥਿਤੀ ਵਿੱਚ ਅਸੀਂ ਨੇਪਾਲ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਨਕਸ਼ਿਆਂ ਰਾਹੀਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕਰਨ।“

LEAVE A REPLY

Please enter your comment!
Please enter your name here