ਮਾਨਸਾ 23 ਮਈ (ਸਾਰਾ ਯਹਾ/ ਜੋਨੀ ਜਿੰਦਲ ) ਤਕਰੀਬਨ ਦੋ ਮਹੀਨਿਆਂ ਦੇ ਕਰੋਨਾ ਵਾਇਰਸ ਮਹਾਮਾਰੀ ਕਾਰਨ ਸਰਕਾਰ ਲੋਕਾਂ ਨੂੰ ਸਹੁਲਤਾਂ ਦੇਣ ਵਿੱਚ ਬੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਲਾਕਡਾਉਣ ਦੀ ਆੜ ਵਿੱਚ ਮਜਦੂਰ, ਕਮਜੋਰ ਵਰਗਾਂ ਅਤੇ ਦਰਮਿਆਨੇ ਲੋਕਾਂ ਤੋਂ ਹੱਕ ਖੋਹ ਕਿ ਸਹੁਲਤਾਂ ਤੋਂ ਵਾਂਝੇ ਕੀਤਾ ਰਿਹਾ ਹੈ। ਇਹਨਾਂ ਸਬਦਾ ਦਾ ਪ੍ਰਗਟਾਵਾ ਸੀ, ਪੀ, ਆਈ ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਨੇ ਨੇੜਲੇ ਪਿੰਡ ਗੇਹਲੇ ਵਿਖੇ ਕੱਟੇ ਨੀਲੇ ਕਾਰਡਾਂ ‘ਤੇ ਬਿਜਲੀ ਬਿੱਲ ਨੂੰ ਮਾਫ ਕਰਵਾਉਣ ਸਬੰਧੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਚੌਹਾਨ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਸੰਕਟ ਸਮੇਂ ਲੋਕ ਪੂਰੀ ਤਰਾਂ ਆਰਥਿਕ ਤੌਰ ਕਮਜੋਰ ਹੋ ਗਏ ਹਨ ਅਤੇ ਮਜਬੂਰੀ ਵੱਸ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ।ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਡੇ ਘਰਾਣਿਆਂ ਦੇ ਅਰਬਾ ਦੇ ਕਰਜਿਆ ਤੇ ਲੀਕ ਮਾਰੀ ਜਾ ਚੁੱਕੀ ਹੈ ਅਤੇ ਗਰੀਬ ਪਰਿਵਾਰਾਂ ਅਤੇ ਦਰਮਿਆਨੇ ਲੋਕਾਂ ਨੂੰ ਮਿਲ ਰਹੀ ਆਟਾ ਦਾਲ ਸਕੀਮ ਅਧੀਨ ਰਾਸਣ ਕਾਰਡ ਵਿੱਚ ਕਾਣੀ ਵੰਡ ਕਰਕੇ ਵੱਡੀ ਪੱਧਰ ਨੀਲੇ ਕਾਰਡ ਕੱਟੇ ਜਾ ਚੁੱਕੇ ਹਨ। ਉਨ੍ਹਾਂ ਕੱਟੇ ਕਾਰਡਾ ਨੂੰ ਬਿਨਾਂ ਸ਼ਰਤ ਬਹਾਲ ਕਰਾਉਣ ਅਤੇ ਬਿਜਲੀ ਬਿੱਲਾ ਨੂੰ ਮੁਆਫ ਕਰਨ ਮੰਗ ਕਰਦਿਆਂ ਕਿਹਾ ਕਿ ਸਰਕਾਰ ਫੋਰੀਤੌਰ ‘ਤੇ ਇਹਨਾਂ ਮੰਗਾ ਵੱਲ ਗੌਰ ਕਰੇ। ਇਸ ਮੌਕੇ ਹੋਰਨਾਂ ਤੋਂ ਜੰਟਾ ਸਿੰਘ, ਭੋਲਾ ਸਿੰਘ, ਹਰੇਰਾਮ ਸਿੰਘ, ਮਨਜੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ ਆਦਿ ਪੀੜਤ ਪਰਿਵਾਰਾਂ ਨੇ ਇਸ ਸੰਘਰਸ਼ ਦੀ ਹਮਾਇਤ ਕੀਤੀ ਅਤੇ ਸਹੁਲਤਾਂ ਦੇਣ ਦੀ ਮੰਗ ਕੀਤੀ ਗਈ।