ਮਾਨਸਾ ਵਿਖੇ ਟਰੱਸਟ ਟੀਮ ਨੇ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਸੁੱਕਾ ਰਾਸ਼ਨ

0
28

ਮਾਨਸਾ, 23 ਮਈ (ਸਾਰਾ ਯਹਾ/ ਗੋਪਾਲ ਅਕਲਿਆ/ਬਲਜੀਤ ਸ਼ਰਮਾ ) -ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ  ਕੋਰੋਨਾ ਮਹਾਂਮਾਰੀ ਸਮੇਂ ਲਗਾਏ ਲਾਕਡਾਊਨ ਦੌਰਾਨ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਭੇਜੇ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ। ਇਸੇ ਤਹਿਤ ਮਾਨਸਾ ਵਿਖੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ, ਟਰੱਸਟ ਟੀਮ ਤੇ ਰਿਟਾ. ਮੈਨੇਜ਼ਰ ਗੁਰਤੇਜ ਸਿੰਘ ਜਗਰੀ ਵੱਲੋਂ 22 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਟਰੱਸਟ ਬ੍ਰਾਂਚ ਮਾਨਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਮੇਂ  ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐਸ.ਪੀ. ਉਬਰਾਏ ਤੇ ਸੂਬਾ ਪ੍ਰਧਾਨ ਜੱਸਾ ਸਿੰਘ ਵੱਲੋਂ ਭੇਜੇ  ਸੁੱਕੇ ਰਾਸ਼ਨ ਦੀ ਵੰਡ ਲੜੀਵਾਰ ਕੀਤੀ ਜਾ ਰਹੀ ਹੈ,  ਤਾਂ ਜੋ ਇਸ ਮਹਾਂਮਾਰੀ ਸਮੇਂ ਕੋਈ ਵੀ ਲੋੜਵੰਦ ਪਰਿਵਾਰ ਰੋਟੀ ਤੋਂ ਵਾਂਝਾ ਨਾ ਰਹਿ ਸਕੇ। ਘਾਲੀ ਨੇ ਦੱਸਿਆ ਕਿ ਟਰੱਸਟ ਵੱਲੋਂ ਸਮੇਂ-ਸਮੇਂ ਤੇ  ਦੇਸ਼-ਵਿਦੇਸ਼ ਵਿੱਚ  ਲੋੜਵੰਦਾ ਦੀ ਮਦਦ ਕੀਤੀ ਜਾ ਰਹੀ ਹੈ। ਪਰਿਵਾਰਾਂ ਨੇ ਉਨ੍ਹਾਂ ਦੀ ਕੀਤੀ ਜਾ ਰਹੀ ਮਦਦ ਲਈ ਡਾ. ਐਸ.ਪੀ. ਸਿੰਘ ਉਬਰਾਏ ਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਟਰੱਸਟ ਦੇ ਜਿਲ੍ਹਾ ਸੈਕਟਰੀ ਬਹਾਦਰ ਸਿੰਘ ਸਿੱਧੂ, ਖਜ਼ਾਨਚੀ ਮਦਨ ਲਾਲ ਕੁਸਲਾ, ਗੋਪਾਲ ਅਕਲੀਆ, ਬਬਲੀ ਸਿੰਘ ਬੁਰਜ ਰਾਠੀ, ਡਾ. ਕਰਮਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here