ਮਾਨਸਾ,15,ਮਈ (ਸਾਰਾ ਯਹਾ, ਬਲਜੀਤ ਸ਼ਰਮਾ) ਇੰਡਸਟਰੀ ਨੂੰ ਬਚਾਉਣ ਲਈ ਰਿਆਇਤਾਂ ਦੇਣ ਦੀ ਅਪੀਲ ਕੀਤੀ
ਅੱਜ ਪੰਜਾਬ ਸਟੇਟ ਸਮਾਲ ਸਕੇਲ ਬੱਸ ਅਪਰੇਟਰ ਦੀ ਇੱਕ ਅਹਿਮ ਮੀਟਿੰਗ ਮਾਨਸਾ ਵਿਖੇ ਹੋਈ ਜਿਸ ਚ ਮਾਨਸਾ ਇਲਾਕੇ ਦੇ ਅਪ੍ਰੇਟਰਾਂ ਨੇ ਹਿੱਸਾ ਲਿਆ। ਇਸ ਦੋਰਾਨ ਹਰਿੰਦਰ ਸ਼ਰਮਾ ਜੋ ਕਿ ਪੰਜਾਬ ਸਟੇਟ ਸਮਾਲ ਸਕੇਲ ਬੱਸ ਅਪ੍ਰੇਟਰ ਦੇ ਕਨਵੀਨਰ ਹਨ ਨੇ ਕਿਹਾ ਕਿ ਪੰਜਾਬ ਦੀ ਟਰਾਂਸਪੋਰਟ ਇੰਡਸਟਰੀ ਖਾਸ ਤੋਰ ਤੇ ਬੱਸ ਇੰਡਸਟਰੀ ਕਰੋਨਾ ਬਿਮਾਰੀ ਦੇ ਕਾਰਨ ਲਗਾਏ ਲਾਕਡਾਊਨ ਕਰਕੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੀ ਹੈ ਅਤੇ ਮਾੜੀ ਹਾਲਤ ਕਾਰਨ ਬੰਦ ਹੋਣ ਦੇ ਕਿਨਾਰੇ ਹੈ।
ਉਨਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਇਸ ਇੰਡਸਟਰੀ ਨੂੰ ਬਚਾਉਣ ਦੀ ਖਾਤਰ ਉੱਚੇਚੇ ਤੋਰ ਤੇ ਕੁਝ ਰਿਆਇਤਾਂ ਦੇ ਕੇ ਮੁੜ ਸਰਜੀਤ ਕੀਤਾ ਜਾਵੇ। ਕਿਉਂਕਿ ਇਹ ਛੋਟੇ ਛੋਟੇ ਅਪ੍ਰੇਟਰ ਹਨ ਉਨ੍ਹਾਂ ਦਾ ਰੋਜ਼ਾਨਾ ਕੰਮ ਨਾਲ ਹੀ ਗੁਜ਼ਾਰਾ ਚੱਲਦਾ ਹੈ।ਉਨਾ ਕਿਹਾ ਕਿ ਇਨਾਂ ਅਪ੍ਰੇਟਰਾਂ ਅਤੇ ਉਨਾਂ ਦੇ ਮੁਲਾਜਮਾਂ ਦੀ ਆਰਥਿਕ ਸਥਿਤੀ ਲਾਕਡਾਊਨ ਕਾਰਨ ਕਾਫ਼ੀ ਖਰਾਬ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਡੇ ਟਰਾਸਪੋਰਟ ਅਦਾਰਿਆਂ ਨੂੰ ਕਿਰਾਇਆ ਵਧਾਉਣ ਦੀ ਤਜਵੀਜ਼ ਦੇ ਰਹੀ ਹੈ ਜੋ ਕਿ ਨਾ ਤਾਂ ਲੋਕ ਹਿੱਤ ਚ ਹੈ ਅਤੇ ਨਾ ਹੀ ਛੋਟੇ ਅਪ੍ਰੇਟਰਾਂ ਦੇ ਹਿੱਤ ਵਿੱਚ ਹੈ।
ਉਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਮਾਲ ਸਕੇਲ ਬੱਸ ਅਪ੍ਰੇਟਰਾਂ ਨੂੰ ਲਾਕਡਾਊਨ ਦੀ ਸਥਿਤੀ ਵਿਚ 25-26 ਸਵਾਰੀਆਂ ਨੂੰ ਲਿਜਾਣ ਲਈ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ 10 ਰੁਪਏ ਪ੍ਰਤੀ ਲੀਟਰ ਸਬਸਿਡੀ ਦਿੱਤੀ ਜਾਵੇ, ਲਾਕਡਾਊਨ ਕਾਰਨ ਖੜੀਆਂ ਗੱਡੀਆਂ ਦੇ ਬੀਮੇ ਖਤਮ ਹੋਏ ਹਨ ਇਸ ਲਈ ਬੀਮਾ ਕੰਪਨੀਆਂ ਦੇ ਦਬਾਅ ਬਣਾਇਆ ਜਾਵੇ ਕਿ ਇਨਾਂ ਸਮਾਲ ਸਕੇਲ ਬੱਸ ਅਪ੍ਰੇਟਰਾਂ ਦੀਆਂ ਗੱਡੀਆਂ ਦੇ ਬੀਮੇ ਬਿਨਾਂ ਸ਼ੁਲਕ ਵਧਾਏ ਜਾਣ।
ਉਨਾਂ ਨੇ ਕਿਹਾ ਕਿ ਲਾਕਡਾਊਨ ਕਾਰਨ ਬੱਸ ਅਪ੍ਰੇਟਰਾਂ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋਈ ਹੈ, ਜਿਸ ਕਾਰਨ ਮੋਟਰ ਵਹੀਕਲ ਟੈਕਸ 1 ਸਾਲ ਲਈ ਮੁਆਫ਼ ਕੀਤਾ ਅਤੇ ਇਸ ਦੇ ਨਾਲ ਹੀ ਸਥਿਤੀ ਸੰਭਲਣ ਤੱਕ ਬੱਸ ਅੱਡਾ ਫੀਸਾਂ ਅਤੇ ਟੋਲ ਟੈਕਸਾਂ ਤੋਂ ਵੀ ਨਿਜ਼ਾਤ ਦਿਵਾਈ ਜਾਵੇ।