ਕੈਪਟਨ ਸਰਕਾਰ ਦਾ ਅਹਿਮ ਫੈਸਲਾ: ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ

0
256

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਸੂਬੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਵਾਉਣ ਵਾਲੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਫ਼ੀਸ ਇੱਕ ਕਰ ਦਿੱਤੀ ਹੈ। ਯਾਨੀ ਹੁਣ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਸਰਕਾਰੀ ਕਾਲਜਾਂ ਦੇ ਬਰਾਬਰ ਫ਼ੀਸ ਵਸੂਲੀ ਜਾਵੇਗੀ।

ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸਰਕਾਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਸਾਲ 2020 ਵਿੱਚ ਜਾਰੀ ਨੋਟੀਫਿਕੇਸ਼ਨ ਵਿੱਚ ਸੁਧਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਅਦਾਰੇ ਮੈਡੀਕਲ ਦੀ ਪੜ੍ਹਾਈ ਵਿੱਚ ਸਾਲ 2015 ਵਿੱਚ ਲਾਗੂ ਕੀਤੀਆਂ ਫ਼ੀਸਾਂ ਤੋਂ ਕਾਫੀ ਵੱਧ ਰਕਮ ਵਸੂਲ ਰਹੇ ਸਨ। ਹਾਲਾਤ ਇਹ ਸਨ ਕਿ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਵੱਲੋਂ ਐਮਡੀ ਕਰਨ ਵਾਲੇ ਵਿਦਿਆਰਥੀਆਂ ਤੋਂ ਸਾਢੇ 16 ਲੱਖ ਫ਼ੀਸ ਵਸੂਲੀ ਜਾ ਰਹੀ ਸੀ, ਜਦਕਿ ਸਰਕਾਰੀ ਫ਼ੀਸ ਸਾਲਾਨਾ ਸਾਢੇ ਛੇ ਲੱਖ ਰੁਪਏ ਹੈ।

ਮੰਤਰੀ ਨੇ ਕਿਹਾ ਕਿ ਹੁਣ ਦਿਆਨੰਦ ਮੈਡੀਕਲ ਕਾਲਜ, ਕ੍ਰਿਸਚਿਅਨ ਮੈਡੀਕਲ ਕਾਲਜ, ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਦੇਸ਼ ਭਗਤ ਯੂਨੀਵਰਸਿਟੀ ਤੇ ਆਦੇਸ਼ ਯੂਨੀਵਰਸਿਟੀ ਹੁਣ ਤੋਂ ਐਮਡੀ/ਐਮਐਸ (ਕਲੀਨੀਕਲ) ਕੋਰਸਾਂ ਲਈ 6.50 ਲੱਖ ਰੁਪਏ ਫ਼ੀਸ ਹੀ ਲੈ ਸਕਣਗੀਆਂ। ਹਾਲਾਂਕਿ, ਪ੍ਰਵਾਸੀ ਭਾਰਤੀ ਕੋਟੇ ਵਾਲੀ ਸੀਟ ਦੀ ਫੀਸ 1.25 ਲੱਖ ਅਮਰੀਕੀ ਡਾਲਰ ਰਹੇਗੀ। ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਮਹਿੰਗੀ ਮੈਡੀਕਲ ਸਿੱਖਿਆ ‘ਤੇ ਸਿਆਸਤ ਕਰਨ ਦਾ ਦੋਸ਼ ਵੀ ਲਾਇਆ।

LEAVE A REPLY

Please enter your comment!
Please enter your name here