ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਕਿਸਾਨਾਂ ਨੇ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਦੇ ਫੌਰੀ ਹੱਲ ਲਈ ਮੰਗ ਪੱਤਰ ਦਿੱਤਾ

0
16

ਬੁਢਲਾਡਾ – 20 ਮੲੀ – (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ ) – ਅੱਜ ਇੱਥੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰ ਕਾਮ ਦੇ ਨਾਮ ਐਕਸੀਅਨ ਦਫ਼ਤਰ ਬੁਢਲਾਡਾ ਵਿਖੇ ਇੱਕ ਮੰਗ ਪੱਤਰ ਦਿੱਤਾ ਗਿਆ।  ਜਿਸ ਵਿੱਚ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਨੂੰ ਫੌਰੀ ਹੱਲ ਕੀਤਾ ਜਾਵੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲਾ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ,  ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਸਵਰਨਜੀਤ ਸਿੰਘ ਦਲਿਓ ਨੇ ਮੰਗ ਕੀਤੀ ਕਿ ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ-2020 ਰੱਦ ਕੀਤਾ ਜਾਵੇ , ਝੋਨੇ ਦੀ ਸਿੱਧੀ ਬਿਜਾਈ ( ਡੀ ਐਸ ਆਰ ) ਲੲੀ ਤੁਰੰਤ ਬਿਜਲੀ (ਟਿਊਬਵੈੱਲ) ਦੀ ਸਪਲਾਈ 16 ਘੰਟੇ ਰੋਜ਼ਾਨਾ ਕੀਤੀ ਜਾਵੇ , ਜਿਨ੍ਹਾਂ ਛੋਟੇ ਕਿਸਾਨਾਂ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ , ਉਸਨੂੰ ਝੋਨੇ ਦੇ ਸੀਜ਼ਨ ਲਈ ਆਰਜੀ ਕੁਨੈਕਸ਼ਨ ਦਿੱਤੇ ਜਾਣ , ਡੀਜ਼ਲ ਨਾਲ ਚੱਲਦੇ ਟਿਊਬਵੈੱਲ ਲਈ ਡੀਜ਼ਲ 50 ਫੀਸਦੀ ਸਬਸਿਡੀ ‘ਤੇ ਦਿੱਤਾ ਜਾਵੇ ; ਡੀਜ਼ਲ ਦਾ ਰੇਟ 22 ਰੁਪਏ ਪ੍ਰਤੀ ਲਿਟਰ ਕੀਤਾ ਜਾਵੇ । ਪੰਜਾਬ ਸਰਕਾਰ ਅਤੇ ਪਾਵਰ ਕਾਮ ਵੱਲੋਂ ਖਪਤਕਾਰਾਂ ਨੂੰ ਸਾਰੇ ਸੂਬਿਆਂ ਨਾਲੋਂ ਬਿਜਲੀ ਮਹਿੰਗੀ ਵੇਚੀ ਜਾ ਰਹੀ ਹੈ ਅਤੇ ਮੁੱਲ ਰੇਟਾਂ ਉੱਪਰ ਬੇਤਹਾਸ਼ਾ ਟੈਕਸਾਂ/ ਸੈੱਸ ਆਦਿ ਜਜੀਆ ਵਸੂਲਿਆ ਜਾ ਰਿਹਾ ਹੈ ਅਜਿਹਾ ਬੰਦ ਕੀਤਾ ਜਾਵੇ , ਬਾਦਲ ਸਰਕਾਰ ਸਮੇਂ ਪਾਵਰ ਕਾਮ ਨੇ ਬਿਜਲੀ ਖਰੀਦਣ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਜੋ ਵੀ ਸਮਝੋਤੇ ਕੀਤੇ ਸਨ ,ਉਹ ਤੁਰੰਤ ਰੱਦ ਰੱਦ ਕੀਤੇ ਜਾਣ । ਸੂਬਾ ਵਾਸੀਆਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ । ਬਿਜਲੀ ਪਣ-ਬਿਜਲੀ ਪੈਦਾਵਾਰ ਨੂੰ ਪਹਿਲ ਦਿੱਤੀ ਜਾਵੇ । ਲਾਕ ਡਾਊਨ ਦੇ ਸਮੇਂ ‘ਚ ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮੇਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣ , ਟਿਊਬਵੈੱਲ ਲਈ ਬਿਜਲੀ ਦਾ ਲੋਡ ਵਧਾਉਣਾ ਸਾਰਾ ਸਾਲ ਜਾਰੀ ਰਹੇ ਤੇ ਇਸ ਉੱਪਰ ਕੋਈ ਫੀਸ਼ ਆਦਿ ਨਾ ਲਈ ਜਾਵੇ । ਬਿਜਲੀ ਦਾ ਸਮੁੱਚਾ ਤਾਣਾਬਾਣਾ ਦੁਰੱਸਤ ਕੀਤਾ ਜਾਵੇ ਅਤੇ ਮੋਟਰਾਂ ਲਈ ਨਿਰੰਤਰ 16 ਘੰਟੇ ਅਤੇ ਘਰਾਂ ਨੂੰ ਸਪਲਾਈ 24 ਘੰਟੇ ਜਾਰੀ ਕਰਨ ਲਈ ਓਵਰਲੋਡ ਚੱਲ ਰਹੇ ਗਰਿੱਡ , ਫੀਡਰ ਅਤੇ ਟਰਾਂਸਫਾਰਮਰ ਡੀ ਲੋਡ ਕੀਤੇ ਜਾਣ । ਬਿਜਲੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਵਰ ਕਾਮ ਦੀਆਂ ਸਾਰੀਆਂ ਖਾਲੀ ਪੲੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ । ਇਸ ਮੋਕੇ ਧੰਨਾ ਸਿੰਘ ਟਾਹਲੀਆਂ , ਸੱਤਪਾਲ ਸਿੰਘ ਬਰੇ , ਬਿੰਦਰ ਸਿੰਘ ਅਹਿਮਦਪੁਰ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ , ਜ਼ਿਲਾ ਕਮੇਟੀ ਮੈਂਬਰ ਬਾਬੂ ਸਿੰਘ ਬਰੇ , ਸੁਰੇਸ਼ ਕੁਲਰੀਆਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮਾਸਟਰ ਗੁਰਬਚਨ ਸਿੰਘ ਮੰਦਰਾਂ , ਸੁਖਦੇਵ ਸਿੰਘ ਬੋੜਾਵਾਲ ਆਦਿ ਸ਼ਾਮਲ ਸਨ ।

LEAVE A REPLY

Please enter your comment!
Please enter your name here