– ਰਾਣਾ ਕੇ.ਪੀ. ਸਿੰਘ ਵੱਲੋਂ 13 ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ

0
203

ਚੰਡੀਗੜ•, 18 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਾਲ 2020-21 ਲਈ ਸਦਨ ਦੀਆਂ 13 ਵੱਖ-ਵੱਖ ਕਮੇਟੀਆਂ ਲਈ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕੀਤੇ ਗਏ ਹਨ। ਇਸ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਣਾਇਆ ਗਿਆ ਹੈ ਜਦਕਿ ਸਰਕਾਰੀ ਕਾਰੋਬਾਰ ਕਮੇਟੀ ਦੇ ਚੇਅਰਮੈਨ ਕੁਲਜੀਤ ਸਿੰਘ ਨਾਗਰਾ ਹੋਣਗੇ। ਇਸੇ ਤਰ•ਾਂ ਹਰਦਿਆਲ ਸਿੰਘ ਕੰਬੋਜ਼ ਨੂੰ ਅਨੁਮਾਨ ਕਮੇਟੀ ਅਤੇ ਨੱਥੂ ਰਾਮ ਨੂੰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦਾ ਚੇਅਰਮੈਨ ਬਣਾਇਆਂ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ (ਅਹੁਦੇ ਦੇ ਆਧਾਰ ‘ਤੇ) ਹਾਊਸ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ, ਇੰਦਰਬੀਰ ਸਿੰਘ ਬੁਲਾਰੀਆ ਨੂੰ ਸਰਕਾਰੀ ਭਰੋਸਿਆਂ ਸਬੰਧੀ ਕਮੇਟੀ,  ਤਰਸੇਮ ਸਿੰਘ ਡੀ.ਸੀ. ਨੂੰ ਅਧੀਨ ਵਿਧਾਨ ਕਮੇਟੀ, ਗੁਰਕੀਰਤ ਸਿੰਘ ਕੋਟਲੀ ਨੂੰ ਪਟੀਸ਼ਨ ਕਮੇਟੀ, ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮੇਜ਼ ‘ਤੇ ਰੱਖੇ ਗਏ /ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ, ਸੁਰਿੰਦਰ ਕੁਮਾਰ ਡਾਵਰ ਨੂੰ ਲਾਇਬ੍ਰੇਰੀ ਕਮੇਟੀ, ਪਰਮਿੰਦਰ ਸਿੰਘ ਪਿੰਕੀ ਨੂੰ ਕੁਐਸਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।
 ਸਾਲ  2020-21  ਲਈ ਗਠਿਤ ਕੀਤੀਆਂ ਗਈਆਂ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਮੈਂਬਰਾਂ ਦੀ ਸੂਚੀ:

ਲੋਕ ਲੇਖਾ ਕਮੇਟੀ ਸਰਕਾਰੀ ਕਾਰੋਬਾਰ ਕਮੇਟੀ ਅਨੁਮਾਨ ਕਮੇਟੀ
ਸ. ਗੁਰਮੀਤ ਸਿੰਘ ਮੀਤ ਹੇਅਰ ਸ. ਕੁਲਜੀਤ ਸਿੰਘ ਨਾਗਰਾ ਸ. ਹਰਦਿਆਲ ਸਿੰਘ ਕੰਬੋਜ਼
ਸ਼੍ਰੀ ਰਾਕੇਸ਼ ਪਾਂਡੇ ਸ. ਸੰਗਤ ਸਿੰਘ ਗਿਲਜੀਆਂ ਸ. ਦਰਸ਼ਨ ਸਿੰਘ ਬਰਾੜ
ਸ. ਅਮਰੀਕ ਸਿੰਘ ਢਿੱਲੋਂ ਸ. ਰਮਨਜੀਤ ਸਿੰਘ ਸਿੱਕੀ ਸ. ਨਿਰਮਲ ਸਿੰਘ
ਸ. ਨਵਜੋਤ ਸਿੰਘ ਸਿੱਧੂ ਸ਼੍ਰੀ ਅਮਿਤ ਵਿੱਜ ਸ਼੍ਰੀ ਮਦਨ ਲਾਲ ਜਲਾਲਪੁਰ
ਸ. ਪਰਗਟ ਸਿੰਘ ਪੋਆਰ ਸ਼੍ਰੀ ਸੁਨੀਲ ਦੱਤੀ ਸ. ਨਵਤੇਜ ਸਿੰਘ ਚੀਮਾ
ਸ. ਫਤਹਿਜੰਗ ਸਿੰਘ ਬਾਜਵਾ ਚੌਧਰੀ ਸੁਰਿੰਦਰ ਸਿੰਘ ਸ. ਅਮਰਿੰਦਰ ਸਿੰਘ ਰਾਜਾ ਵੜਿੰਗ
ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਸ਼੍ਰੀ ਅਰੁਨ ਡੋਗਰਾ ਸ਼੍ਰੀ ਸੰਤੋਖ ਸਿੰਘ
ਸ਼੍ਰੀ ਪਵਨ ਕੁਮਾਰ ਆਦੀਆ ਸ. ਪ੍ਰੀਤਮ ਸਿੰਘ ਕੋਟਭਾਈ ਸ. ਸੁਖਪਾਲ ਸਿੰਘ ਭੁੱਲਰ
ਸ. ਕੁਲਦੀਪ ਸਿੰਘ ਵੈਦ ਬੁਲਾਰਾ ਸ. ਦਲਬੀਰ ਸਿੰਘ ਗੋਲਡੀ ਸ. ਅੰਗਦ ਸਿੰਘ
ਸ. ਹਰਦੇਵ ਸਿੰਘ ਲਾਡੀ ਸ਼੍ਰੀ ਅਮਨ ਅਰੋੜਾ ਸ. ਸੁਖਪਾਲ ਸਿੰਘ ਖਹਿਰਾ
ਸ਼੍ਰੀ ਬੁੱਧ ਰਾਮ ਸ਼੍ਰੀ ਸਰਵਜੀਤ ਕੌਰ ਮਾਣੂੰਕੇ ਸ. ਕੰਵਰ ਸੰਧੂ

LEAVE A REPLY

Please enter your comment!
Please enter your name here