-ਪੰਜਾਬ ਹੋਮ ਗਾਰਡਜ਼ ਦੇ ਕੋਰੋਨਾ ਯੋਧਿਆਂ ਨੂੰ ਕੀਤਾ ਸਨਮਾਨਿਤ : ਕਮਾਂਡੈਂਟ

0
20

ਮਾਨਸਾ, 18 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਡੀ.ਜੀ.ਪੀ. ਸ਼੍ਰੀ ਬੀ.ਕੇ ਭਾਵੜਾ ਵੱਲੋਂ ਜ਼ਿਲ੍ਹਾ ਮਾਨਸਾ ਵਿੱਚ ਕਰੋਨਾ ਮਹਾਂਮਾਰੀ ਵਿਰੁਧ ਜੰਗ ਲੜਨ ਵਾਲੇ ਪੰਜਾਬ ਹੋਮ ਗਾਰਡਜ਼ ਦੇ ਯੋਧਿਆਂ ਨੂੰ ਵਧੀਆ ਜਿੰਮੇਵਾਰੀ ਨਾਲ ਫਰਜ਼ ਨਿਭਾਉਣ ਸਦਕਾ ਡੀ.ਜੀ. ਹੋਮ ਗਾਰਡਜ਼ ਕਮੋਡੇਸ਼ਨ ਡਿਸਕ ਅਤੇ ਡਾਇਰੈਕਟਰ ਸ਼ਿਵਲ ਡਿਫੈਸ਼ ਕਮੋਡੇਸ਼ਨ ਡਿਸਕ ઠਨਾਲ ਸਨਮਾਨਿਤ ਕੀਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਮਾਨਸਾ ਸ਼੍ਰੀ ਜਰਨੈਲ ਸਿੰਘ ਮਾਨ ਨੇ ਦੱਸਿਆ ਕਿ ਇੰਨਾ ਕਰਮਚਾਰੀਆਂ ਅਤੇ ਜਵਾਨਾਂ ਨੂੰ ਇਸ ਸਨਮਾਨ ਲਈ ਜਿੱਥੇ ਅੱਜ ਵਧਾਈ ਦਿੱਤੀ ਉਥੇ ਹੀ ਅੱਗੇ ਤੋਂ ਹੋਰ ਉਤਸਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ।
ਕਮਾਂਡੈਟ ਮਾਨ ਨੇ ਦੱਸਿਆ ਕਿ ਸਮੂਹ ਸਟਾਫ ਵੱਲੋਂ ਡੀ.ਜੀ.ਪੀ. ਸ਼੍ਰੀઠਬੀ.ਕੇ. ਭਾਵੜਾ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਉਹ ਅਪਣੇ ਫਰਜ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿਣਗੇ ਤਾਂ ਜੋ ਵਿਭਾਗ ਦਾ ਨਾਮ ਰੌਸ਼ਨ ਹੋਵੇ । ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਜਵਾਨਾਂ ਨੂੰ ਇੰਨਾ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੁਰੱਖਿਆ ਕਰਮਚਾਰੀਆਂ ਦਾ ਮਨੋਬਲ ਬਹੁਤ ਹੀ ਉੱਚਾ ਹੋਇਆ ਹੈ ਅਤੇ ਇਹ ਮਾਨਸਾ ਜ਼ਿਲ੍ਹੇ ਅਤੇ ਵਿਭਾਗ ਲਈ ਬਹੁਤ ਹੀ ਫ਼ਖਰ ਵਾਲੀ ਗੱਲ ਹੈ ।
ਇਸ ਮੌਕੇ ਕੰਪਨੀ ਕਮਾਂਡਰ ਸ਼੍ਰੀ ਦਰਸਨ ਸਿੰਘ, ਪਲਾਟੂਨ ਕਮਾਂਡਰ ਸ਼੍ਰੀ ਗੁਰਸੇਵਕ ਸਿੰਘ, ਸ਼੍ਰੀ ਹਰਦੀਪ ਸਿੰਘ ਅਤੇ ਜੂਨੀਅਰ ਸਹਾਇਕ ਸ਼੍ਰੀ ਰਾਜਵੀਰ ਸਿੰਘ ਹਾਜ਼ਰ ਸਨ ।

LEAVE A REPLY

Please enter your comment!
Please enter your name here