ਕੇਂਦਰੀ ਕੈਬਨਿਟ ਸਕੱਤਰ ਲੌਕਡਾਊਨ 4.0 ਤੇ ਵਿਚਾਰ ਵਟਾਂਦਰਾ ਕਰਗੇ ਅੱਜ, ਰਾਤ 9 ਵਜੇ ਹੋਵਗੀ ਬੈਠਕ

0
49

ਨਵੀਂ ਦਿੱਲੀ: ਲੌਕਡਾਊਨ 4.0 ਦੇ ਦਿਸ਼ਾ-ਨਿਰਦੇਸ਼ ਥੋੜੇ ਸਮੇਂ ਵਿੱਚ ਆ ਸਕਦੇ ਹਨ। ਬਹੁਤ ਸਾਰੀਆਂ ਚੀਜ਼ਾਂ ‘ਚ ਛੋਟਾਂ ਦੀ ਉਮੀਦ ਕੀਤੀ ਜਾ ਰਹੀ ਹੈ। ਪੰਜਾਬ, ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਲੌਕਡਾਊਨ ਨੂੰ 31 ਮਈ ਤੱਕ ਪਹਿਲਾਂ ਹੀ ਵਧਾ ਦਿੱਤਾ ਹੈ। ਲੌਕਡਾਊਨ ਦਾ ਪਹਿਲ ਫੇਜ਼ 25 ਮਾਰਚ ਤੋਂ 14 ਅਪ੍ਰੈਲ ਤੱਕ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਦੂਜੇ ਫੇਜ਼ ਲਈ ਲੌਕਡਾਊਨ ਨੂੰ 15 ਅਪ੍ਰੈਲ ਤੋਂ ਵਧਾ ਕੇ 3 ਮਈ ਕਰ ਦਿੱਤਾ ਗਿਆ।ਲੌਕਡਾਊਨ ਦੇ ਤੀਜੇ ਫੇਜ਼ ਲਈ 4 ਮਈ ਤੋਂ 17 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ। ਅੱਜ ਤੀਜੇ ਫੇਜ਼ ਦਾ ਮੀਆਦ ਦਾ ਅੰਤ ਹੋ ਗਿਆ ਹੈ।

ਪੰਜਾਬ ‘ਚ ਕਰਫਿਊ ਕੱਲ੍ਹ ਤੋਂ ਹੱਟ ਜਾਵੇਗਾ ਅਤੇ ਲੌਕਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋ ਜਾਵੇਗਾ।ਲੌਕਡਾਊਨ ਦੇ ਚੌਥੇ ਫੇਜ਼ ਬਾਰੇ ਕੇਂਦਰੀ ਕੈਬਨਿਟ ਸਕੱਤਰ ਅੱਜ ਰਾਤ ਨੌਂ ਵਜੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕੌਨਫਰੈਂਸ ਰਾਹੀਂ ਗੱਲਬਾਤ ਕਰਨਗੇ। ਜਿਸ ਦੌਰਾਨ ਲੌਕਡਾਊਨ 4.0 ਦੇ ਦਿਸ਼ਾ ਨਿਰਦੇਸ਼ਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਕੇਂਦਰੀ ਕੈਬਨਿਟ ਸਕੱਤਰ ਦੇਸ਼ਭਰ ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਕੇ ਲੌਕਡਾਊਨ 4.0 ਨੂੰ ਅਮਲ ‘ਚ ਲੈ ਕਿ ਆਉਣਗੇ।

LEAVE A REPLY

Please enter your comment!
Please enter your name here