—ਸਿੱਖਿਆ ਵਿਭਾਗ ਵੱਲੋਂ ਹਰਦੀਪ ਸਿੰਘ ਸਿੱਧੂ ਨੂੰ ਸਟੇਟ ਪ੍ਰਿੰਟ ਮੀਡੀਆ ਕੋਆਰਡੀਨੇਟਰ ਲਾਉਣ ਤੇ ਖੁਸ਼ੀ ਦਾ ਪ੍ਰਗਟਾਵਾ

0
33

ਮਾਨਸਾ, 15 ਮਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ)  : ਲੰਮਾ ਸਮਾਂ ਪੰਜਾਬੀ ਪੱਤਰਕਾਰੀ ਵਿਚ ਸੇਵਾ ਨਿਭਾਅ ਚੁੱਕੇ ਅਤੇ ਹੁਣ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਹਰਦੀਪ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦਾ ਸਟੇਟ ਮੀਡੀਆ ਕੋਆਰਡੀਨੇਟਰ (ਪ੍ਰਿੰਟ) ਹੈੱਡ ਆਫਿਸ ਮੁਹਾਲੀ ਲਾਉਣ ਤੇ ਅਧਿਆਪਕ ਵਰਗ ਅਤੇ ਸਮਾਜਸੇਵੀਆਂ  ‘ਚ ਖੁਸ਼ੀ ਪਾਈ ਜਾ ਰਹੀ ਹੈ।
    ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਇਸ ਚੇਅਰਮੈਨ ਲੀਗਲ ਸੈੱਲ ਕਾਂਗਰਸ ਪੰਜਾਬ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਕਿਹਾ ਕਿ ਹਰਦੀਪ ਸਿੱਧੂ ਦਾ ਆਪਣੇ ਕੰਮਾਂ ਨੂੰ ਲੈ ਕੇ ਸਿੱਖਿਆ ਵਿਭਾਗ ਵਿਚ ਅਹਿਮ ਰੋਲ ਹੈ ਜਿੰਨ੍ਹਾਂ ਨੇ ਜਿੱਥੇ ਸਰਕਾਰੀ ਸਕੂਲਾਂ ਵਿਚ ਆਪਣੇ ਮੰਚ ਵੱਲੌਂ ਆਧੁਨਿਕ ਲਾਇਬਰੇਰੀਆਂ ਖੋਲ੍ਹ ਕੇ ਵਿਦਿਆਰਥੀਆਂ  ਅਤੇ ਅਧਿਆਪਕਾਂ ਦੇ ਸਪੁਰਦ ਕੀਤੀਆਂ ਹਨ ਉੱਥੇ ਹੀ ਉਨ੍ਹਾਂ ਦਾ ਸਾਹਿਤਕ ਗਤੀਵਿਧੀਆਂ, ਸਮਾਗਮਾਂ ਵਿਚ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਸਮੇਂ ਸਮੇਂ ਤੇ ਹੋਣਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉੱਚ ਅਧਿਕਾਰੀਆਂ ਵੱਲੋਂ ਸਨਮਾਨ ਵੀ ਕਰਵਾਇਆ ਹੈ। ਇਸ ਦੇ ਨਾਲ ਨਾਲ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਉਨ੍ਹਾਂ ਨਾਲ ਸੰਘਰਸ਼ ਵਿਚ ਵੀ ਮੋਹਰੀ ਰਹੇ ਹਨ।
    ਹਰਦੀਪ ਸਿੰਧੂ ਨੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਦੀ ਬਿਲਡਿੰਗ ਨੂੰ ਰੇਲ ਰੂਪੀ ਇਮਾਰਤ ਵਿਚ ਤਬਦੀਲ ਕਰਕੇ ਸਕੂਲ ਨੂੰ ਇਕ ਆਕਰਸ਼ਕ ਦਿੱਖ ਪ੍ਰਦਾਨ ਕੀਤੀ। ਐਨਾ ਹੀ ਨਹੀਂ ਹੋਣਹਾਰ ਵਿਦਿਆਰਥੀਆਂ ਦੀ ਗਤੀਵਿਧੀਆਂ ਨੂੰ ਸ਼ੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਰਾਹੀਂ ਲੋਕਾਂ ਦੇ ਸਨਮੁੱਖ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਜਾਂਦਾ ਹੈ। ਇਸ ਤੋਂ ਇਲਾਵਾ ਉਹ ਨਹਿਰੂ ਯੁਵਾ ਕੇਂਦਰ, ਯੁਵਕ ਸੇਵਾਵਾਂ ਨਾਲ ਸਬੰਧਤ ਯੂਥ ਕਲੱਬਾਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਵੱਖ-ਵੱਖ ਸਿੱਖਿਆ, ਸੱਭਿਆਚਾਰ ਸੰਸਥਾਵਾਂ ‘ਚ ਸਰਗਰਮੀ ਨਾਲ ਕੰਮ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਸਦਕਾ ਮਾਨਸਾ ਜ਼ਿਲ੍ਹੇ ਨੂੰ ਦੀ ਝੋਲੀ ਇਹ ਮਾਣ ਪ੍ਰਾਪਤ ਹੋਇਆ ਹੈ।
    ਇਸ ਮੌਕੇ ਐਡਵੋਕੇਟ ਕੇਸਰ ਸਿੰਘ ਧਲੇਵਾਂ, ਦਫ਼ਤਰ ਇੰਚਾਰਜ ਕਾਂਗਰਸ ਭਵਨ ਚੰਡੀਗੜ੍ਹ ਬੀਰਇੰਦਰ ਸਿੰਘ ਧਾਲੀਵਾਲ, ਐਡਵੋਕੇਟ ਸੁਖਦਰਸ਼ਨ ਸਿੰਘ ਚੌਹਾਨ, ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ, ਐਡਵੋਕੇਟ ਮੁਕੇਸ ਗੋਇਲ, ਭੁਪਿੰਦਰ ਸਿੰਘ ਤੱਗੜ, ਭਗਵੰਤ ਚਹਿਲ, ਧਰਮਿੰਦਰ ਸਿੰਘ ਹੀਰੇਵਾਲਾ, ਅਮਨਦੀਪ ਸਿੰਘ, ਦਵਿੰਦਰ ਸਿੰਗਲਾ, ਮੱਖਣ ਸਿੰਘ, ਲੈਕਚਰਾਰ ਚਮਕੌਰ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here