ਦੇਸ਼ ‘ਚ ਰਿਕਵਰੀ ਰੇਟ ‘ਚ ਰੋਜ਼ਾਨਾ ਹੋ ਰਿਹਾ ਸੁਧਾਰ, ਹੁਣ ਦਰ 31.7 ਫੀਸਦੀ

0
34

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਡੀ ਸਿਹਤਯਾਬੀ ਦਰ ਹਰ ਦਿਨ ਬਿਹਤਰ ਹੁੰਦੀ ਜਾ ਰਹੀ ਹੈ। ਅੱਜ ਇਹ 31.70 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਦੌਰਾਨ ਸਾਡੇ ਕੋਲ ਵਿਸ਼ਵ ਵਿਚ ਸਭ ਤੋਂ ਘੱਟ ਮੌਤ ਦਰ ਹੈ। ਅੱਜ ਮੌਤ ਦਰ 3.2 ਫੀਸਦ ਦੇ ਨੇੜੇ ਹੈ, ਬਹੁਤ ਸਾਰੇ ਸੂਬਿਆਂ ਵਿੱਚ ਇਹ ਹੋਰ ਵੀ ਘੱਟ ਹੈ। ਵਿਸ਼ਵਵਿਆਪੀ ਮੌਤ ਦਰ ਕਰੀਬ 7 ਤੋਂ 7.5% ਹੈ।

ਸਿਹਤ ਮੰਤਰੀ ਹਰਸ਼ ਵਰਧਨ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ।

ਭਾਰਤ ‘ਚ ਹੁਣ ਤੱਕ 22455 ਲੋਕ ਹੋਏ ਠੀਕ:

ਦੇਸ਼ ‘ਚ ਇਲਾਜ ਤੋਂ ਬਾਅਦ, 22455 ਲੋਕ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਕੋਵਿਡ-19 ਦੇ 70756 ਮਾਮਲੇ ਹੁਣ ਤੱਕ ਸਾਹਮਣੇ ਆਏ ਹਨ ਤੇ 2293 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬੀ

LEAVE A REPLY

Please enter your comment!
Please enter your name here