ਪੰਜਾਬ ਸਰਕਾਰ ਵੱਲੋਂ ਸਥਾਪਿਤ ਸਖੀ ਵਨ ਸਟਾਪ ਸੈਂਟਰ ਮਾਨਸਾ —— ਤੇ ਸੰਪਰਕ ਕੀਤਾ ਜਾ ਸਕਦਾ ਹੈ..!ਦੇਖੋ

0
149

ਮਾਨਸਾ, 12 ਮਈ ( (ਸਾਰਾ ਯਹਾ/ ਬਲਜੀਤ ਸ਼ਰਮਾ ) ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਲਗਾਏ ਗਏ ਕਰਫਿਊ/ਲਾਕਡਾਊਨ ਦੌਰਾਨ ਇਲਾਜ਼, ਕਾਨੂੰਨੀ ਅਤੇ ਮਨੋਵਿਗਿਆਨਕ ਸਹਾਇਤਾ ਦੀ ਲੋੜ ਦੇ ਸਮੇਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਸਥਾਪਿਤ ਸਖੀ ਵਨ ਸਟਾਪ ਸੈਂਟਰ ਮਾਨਸਾ 01652-233100 ਜਾਂ 99882-58016 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਹੈਲਪ ਲਾਈਨ ਨੰਬਰ 112 ‘ਤੇ ਕੀ ਕਾਲ ਕਰਕੇ ਕਾਨੂੰਨੀ ਸਹਾਇਤਾ ਸਬੰਧੀ ਦੱਸਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ਕਿ ਇਨ•ਾਂ ਨੰਬਰਾਂ ‘ਤੇ ਮੁਫ਼ਤ ਅਪਾਤਕਾਲੀਨ (ਐਮਰਜੈਂਸੀ) ਸਹਾਇਤਾ ਅਤੇ ਬਚਾਅ ਸੇਵਾਵਾਂ ਤੋਂ ਇਲਾਵਾ ਪੁਲਿਸ ਨਾਲ ਸਬੰਧਤ ਸੇਵਾਵਾਂ, ਕਾਨੂੰਨੀ ਸਹਾਇਤਾ ਅਤੇ ਕਾਨੂੰਨੀ ਸਲਾਹ, ਇਲਾਜ਼ ਸਹਾਇਤਾ, ਮਨੋਵਿਗਿਆਨਕ ਸਹਾਇਤਾ (ਸਲਾਹ) ਅਤੇ ਸੁਰਖਿੱਅਤ ਆਸ਼ਰਯ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਨਾਗਰਿਕਾਂ ਦੀ ਸੇਵਾ ਪ੍ਰਤੀ ਪੰਜਾਬ ਸਰਕਾਰ ਦੇ ਦ੍ਰਿੜ ਸੰਕਲਪ ਤਹਿਤ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ/ਲਾਕਡਾਊਨ ਦੌਰਾਨ ਲੋਕਾਂ ਦੇ ਮਾਰਗ ਦਰਸ਼ਨ ਤੇ ਸਹਾਇਤਾ ਲਈ ਟੈਲੀ ਕੌਂਸਲਿੰਗ ਸੇਵਾ ਸ਼ੁਰੂ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਜੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਮਨੋਵਿਗਿਆਨਕ ਸਮੱਸਿਆ ਹੈ ਤਾਂ ਤੁਸੀ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1800-180-4104 ‘ਤੇ ਕਾਲ ਕਰ ਕੇ ਸਹਾਇਤਾ ਹਾਸਲ ਕਰ ਸਕਦੇ ਹੋ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਸਬੰਧੀ ਕਾਊਂਸਲਿੰਗ ਮਾਹਿਰਾਂ ਵੱਲੋਂ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਵਿਹਾਰਕ ਸਮੱਸਿਆ, ਡਰ ਦੇ ਦੌਰੇ, ਜ਼ਿਆਦਾ ਗੁੱਸਾ, ਤਣਾਅ, ਭੈਅ, ਚਿੰਤਾ, ਨਿਰਾਸ਼ਾ, ਉਦਰੇਵਾਂ, ਰੌਅ ਵਿੱਚ ਤਬਦੀਲੀ ਅਤੇ ਨੀਂਦ ਸਬੰਧੀ ਕੋਈ ਦਿੱਕਤ ਹੈ ਤਾਂ ਇਸ ਹੈਲਪਲਾਈਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ

LEAVE A REPLY

Please enter your comment!
Please enter your name here