ਸਿਵਲ ਹਸਪਤਾਲ ਮਾਨਸਾ ਵਿਖੇ ਦੋ ਕੋਰੋਨਾ ਮਰੀਜ ਠੀਕ ਹੋਏ ਅਤੇ ਹਸਪਤਾਲ ਵਿਚੋਂ ਕੀਤੀ ਗਈ ਛੁੱਟੀ

0
273

ਮਾਨਸਾ 11ਮਈ (ਸਾਰਾ ਯਹਾ ,ਬਲਜੀਤ ਸ਼ਰਮਾ) :ਸਿਵਲ ਸਰਜਨ ਡਾ. ਠਕਰਾਲ ਨੇ ਦੱਸਿਆ ਕਿ ਉਧਰ ਦੂਜੇ ਪਾਸੇ ਸਿਵਲ ਹਸਪਤਾਲ ਵਿਖੇ ਇਲਾਜ਼ ਕਰਵਾ ਰਹੇ ਕੋਰੋਨਾ ਪਾਜ਼ਿਟੀਵ ਮਰੀਜ਼ਾਂ ਵਿੱਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚੋਂ ਇਲਾਜ ਕਰਕੇ ਅੱਜ ਛੁੱਟੀ ਕਰ ਦਿੱਤੀ ਗਈ ਅਤੇ ਛੁੱਟੀ ਕੀਤੇ ਗਏ ਮਰੀਜ਼ ਮੀਆਂ ਬੀਵੀ ਸੀ ਉਹਨਾਂ ਨੇ ਠੀਕ ਹੋਣ ਉਪਰੰਤ ਦੱਸਿਆ ਕਿ ਸਾਡੀ ਹਸਪਤਾਲ ਵਿਚ ਦਾਖਲ ਹੋਣ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਸਟਾਫ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਨਿਗਰਾਨੀ ਰੱਖੀ ਗਈ ਅਤੇ ਉਹਨਾਂ ਨੇ ਬਹੁਤ ਵਧੀਆ ਇਲਾਜ ਹੋਇਆ ਹੈ ਅਸੀਂ ਮਾਨਸਾ ਸਿੰਘ ਸਭਾ ਗੁਰਦੁਆਰ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇਂ ਹਾਂ ਜਿਨ੍ਹਾਂ ਨੇ ਸਾਡੇ ਖਾਣ-ਪੀਣ ਦਾ ਧਿਆਨ ਰੱਖਿਆ ਸਾਰੇ ਡਾਕਟਰ ਸਾਹਿਬਾਨ ਤੇ ਸਟਾਫ ਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਨੂੰ ਠੀਕ ਕੀਤਾ ਹੈ ਇਸ ਮੌਕੇ ਤੇ ਐਸ ਐਮ ਉ ਅਸ਼ੋਕ ਕੁਮਾਰ ਅਤੇ ਹੋਰ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਤੋ ਇਲਾਵਾ ਸਿਵਲ ਹਸਪਤਾਲ ਦਾ ਸਟਾਫ ਹਜ਼ਾਰ ਸੀ

LEAVE A REPLY

Please enter your comment!
Please enter your name here