ਔਰਤ ਦਿਵਸ ਮੌਕੇ ਵਿਦਿਆਰਥੀਆਂ ਨੇ ਜਦੋਂ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਸਿਜਦਾ ਕੀਤਾ

0
51

ਮਾਨਸਾ 10 ਮਈ(ਹੀਰਾ ਸਿੰਘ ਮਿੱਤਲ) : ਮਾਨਸਾ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਘਰ ਬੈਠੇ ਮਾਂ ਦਿਵਸ ਮਨਾਇਆ, ਵੱਖ ਵੱਖ ਬੱਚਿਆਂ ਨੇ ਜਿਥੇਂ ਆਪਣੀਆਂ ਮਾਵਾਂ ਨੂੰ ਪਿਆਰ ਕਰਨ ਦੀਆਂ ਤਸਵੀਰਾਂ ਪਾਈਆਂ ਉਥੇਂ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਸਰਕਾਰੀ ਸੈਕੰਡਰੀ ਸਕੂਲ ਲੜਕੇ ਸਰਦੂਲਗੜ੍ਹ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਦੀ ਤਸਵੀਰ ਬਣਾਕੇ ਉਨ੍ਹਾਂ ਦੀ ਮਹਾਨ ਕੁਰਬਾਨੀ ਬਦਲੇ ਅਨੋਖੇ ਰੂਪ ਚ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਬਿਨਟੂ ਸਿੰਘ ਅਤੇ ਬਾਦਲ ਸਿੰਘ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਅਪਣੇ ਹੱਥੀਂ ਖੂਬਸੂਰਤ ਤੇ ਭਾਵਪੂਰਤ ਤਸਵੀਰਾਂ ਬਣਾਈਆਂ। ਸਕੂਲ ਦੇ ਪ੍ਰਿੰਸੀਪਲ ਵਰਿੰਦਰਪਾਲ ਸਿੰਘ ਅਤੇ ਕਲਾਸ ਇੰਚਾਰਜ ਮੈਡਮ ਨੇ ਦੋਨੋਂ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ

LEAVE A REPLY

Please enter your comment!
Please enter your name here