ਲੌਕਡਾਊਨ ਮਗਰੋਂ ਸਕੂਲ ਖੋਲ੍ਹਣ ਲਈ ਘੜੀ ਰਣਨੀਤੀ, ਇੰਝ ਲੱਗਣਗੀਆਂ ਕਲਾਸਾਂ

0
677

ਨਵੀਂ ਦਿੱਲੀ: ਲੌਕਡਾਊਨ ਦੀ ਸਮਾਪਤੀ ਤੋਂ ਬਾਅਦ ਸਕੂਲਾਂ ‘ਚ ਸੈਸ਼ਨ 2020-21 ਦੀਆਂ ਕਲਾਸਾਂ ‘ਚੋਂ ਕਿਸੇ ਵੀ ਇਕ ਦਿਨ ‘ਚ ਸਿਰਫ਼ 50 ਫੀਸਦ ਵਿਦਿਆਰਥੀਆਂ ਨਾਲ ਹੀ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਐਂਡ ਟ੍ਰੇਨਿੰਗ ਵੱਲੋਂ ਲੌਕਡਾਊਨ ਤੋਂ ਬਾਅਦ ਸਕੂਲਾਂ ‘ਚ ਨਵੇਂ ਸੈਸ਼ਨ ਦੀਆਂ ਕਲਾਸਾਂ ਲਈ ਔਡ-ਇਵਨ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਵੱਖ-ਵੱਖ ਸਕੂਲਾਂ ਨੂੰ ਕਲਾਸਾਂ ਦੇ ਪ੍ਰਬੰਧ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਪਵੇਗਾ। ਇਸ ਲਈ ਔਡ ਇਵਨ ਨੂੰ ਵਿਕਲਪ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਸਕੂਲਾਂ ‘ਚ ਲੌਕਡਾਊਨ ਤੋਂ ਬਾਅਦ ਕਲਾਸਾਂ ਦੇ ਆਰੰਭ ਨੂੰ ਲੈਕੇ ਔਡ-ਇਵਨ ਬਾਰੇ ਦਿਸ਼ਾ ਨਿਰਦੇਸ਼ ਛੇਤੀ ਜਾਰੀ ਕੀਤੇ ਜਾ ਸਕਦੇ ਹਨ। ਕਲਾਸਾਂ ‘ਚ ਔਡ ਇਵਨ ਲਾਗੂ ਹੋਣ ਨਾਲ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਪੜ੍ਹਾਉਣ ‘ਚ ਮਦਦ ਮਿਲੇਗੀ।

ਸਕੂਲਾਂ ‘ਚ ਕਲਾਸਾਂ ‘ਚ ਦਿਨਾਂ ਦੇ ਹਿਸਾਬ ਨਾਲ ਔਡ-ਇਵਨ ਲਾਗੂ ਕਰਨ ਦੇ ਨਾਲ-ਨਾਲ ਵੱਖ ਹਫ਼ਤਾਵਾਰੀ ਰੂਪ ਤੋਂ ਔਡ ਇਵਨ ਦੀ ਵਿਵਸਥਾ ਨੂੰ ਲਾਗੂ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਲੌਕਡਾਊਨ ਕਾਰਨ ਐਨਸੀਆਰਟੀ ਆਨਲਾਈਨ ਸਟੱਡੀ ਮਟੀਰੀਅਲ ਦੀ ਪ੍ਰੋਡਕਸ਼ਨ ‘ਚ ਲੱਗਾ ਹੈ ਜਿਸ ਦਾ ਪ੍ਰਸਾਰਣ ਟੈਲੀਵਿਜ਼ਨ ‘ਤੇ ਚੈਨਲਾਂ ‘ਤੇ ਕੀਤਾ ਜਾ ਸਕੇਗਾ।

ਸਕੂਲਾਂ ‘ਚ ਪਹਿਲੀ ਤੋਂ ਲੈ ਕੇ 12ਵੀਂ ਤਕ ਦੀਆਂ ਕਲਾਸਾਂ ਲਈ ਸਾਰੇ ਵਿਸ਼ਿਆਂ ਲਈ ਸਟੱਡੀ ਮਟੀਰੀਅਲ ਦੇ ਪ੍ਰਸਾਰਣ ਨੂੰ ਟੈਲੀਵਿਜ਼ਨ ‘ਤੇ ਸਮਾਂ ਮਿਲੇ ਇਸ ਲਈ ਹਰ ਸਟੈਂਡਰਡ ਲਈ ਇਕ ਡੈਡੀਕੇਟਡ ਚੈਨਲ ‘ਤੇ ਵੀ ਵਿਚਾਰ ਕੀਤ ਜਾ ਰਿਹਾ ਹੈ।

LEAVE A REPLY

Please enter your comment!
Please enter your name here